YouVersion Logo
Search Icon

ਯਸਾਯਾਹ 29

29
ਯਰੂਸ਼ਲਮ ਲਈ ਖਤਰਾ ਅਤੇ ਉਹ ਦਾ ਬਚਾਉ
1ਹਾਏ ਅਰੀਏਲ ਉੱਤੇ, ਪਰਮੇਸ਼ੁਰ ਦੀ ਸ਼ੇਰਨੀ ਉੱਤੇ!
ਉਸ ਨਗਰ ਉੱਤੇ ਜਿੱਥੇ ਦਾਊਦ ਨੇ ਡੇਰਾ ਲਾਇਆ!
ਵਰਹੇ ਤੇ ਵਰਹਾ ਜੋੜੋ, ਪਰਬਾਂ ਆਉਂਦੀਆਂ ਰਹਿਣ।
2ਮੈਂ ਅਰੀਏਲ ਨੂੰ ਤੰਗ ਕਰਾਂਗਾ,
ਤਾਂ ਸੋਗ ਅਤੇ ਸਿਆਪਾ ਹੋਵੇਗਾ,
ਅਤੇ ਉਹ ਮੇਰੇ ਲਈ ਪਰਮੇਸ਼ੁਰ ਦੀ ਸ਼ੇਰਨੀ ਵਾਂਙੁ
ਹੋਵੇਗਾ।
3ਮੈਂ ਤੇਰੇ ਵਿਰੁੱਧ ਆਲੇ ਦੁਆਲੇ ਡੇਰਾ ਲਾਵਾਂਗਾ,
ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ,
ਅਤੇ ਤੇਰੇ ਵਿਰੁਧ ਦਮਦਮਾ ਖੜਾ ਕਰਾਂਗਾ।
4ਤੂੰ ਧਰਤੀ ਦੀ ਡੁੰਘਿਆਈ ਤੋਂ ਬੋਲੇਂਗਾ,
ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ।
ਤੇਰੀ ਅਵਾਜ਼ ਧਰਤੀ ਵਿੱਚੋਂ ਭੁਤਨੇ ਵਾਂਙੁ ਹੋਵੇਗੀ,
ਅਤੇ ਤੇਰਾ ਬੋਲ ਖ਼ਾਕ ਵਿੱਚੋਂ ਫੁਸ ਫੁਸ ਕਰੇਗਾ।।
5ਪਰ ਤੇਰੇ ਵੈਰੀਆਂ ਦਾ ਦਲ ਬਰੀਕ ਘੱਟੇ ਵਾਂਙੁ,
ਜ਼ਾਲਮਾਂ ਦਾ ਦਲ ਉੱਡਦੇ ਭੋਹ ਵਾਂਙੁ ਹੋਵੇਗਾ।
ਏਹ ਝਟ ਪਟ, ਇੱਕ ਦਮ ਹੋ ਜਾਵੇਗਾ।
6ਉਹ ਸੈਨਾਂ ਦੇ ਯਹੋਵਾਹ ਵੱਲੋਂ ਗੱਜ ਨਾਲ,
ਭੁੰਚਾਲ ਨਾਲ, ਵੱਡੇ ਸ਼ੋਰ, ਵਾਵਰੋਲੇ ਅਰ ਤੁਫ਼ਾਨ,
ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ
ਸਜ਼ਾ ਪਾਵੇਗਾ।
7ਸਾਰੀਆਂ ਕੌਮਾਂ ਦਾ ਦਲ,
ਜਿਹੜੀਆਂ ਅਰੀਏਲ ਦੇ ਵਿਰੁੱਧ ਲੜਦੀਆਂ ਹਨ,
ਅਤੇ ਉਸ ਦੇ ਅਤੇ ਉਸ ਦੇ ਗੜ੍ਹ ਦੇ ਨਾਲ ਲੜਨ
ਵਾਲੇ,
ਅਤੇ ਉਸ ਦੇ ਤੰਗ ਕਰਨ ਵਾਲੇ
ਸੁਫ਼ਨੇ ਵਾਂਙੁ, ਰਾਤ ਤੇ ਦਰਸ਼ਣ ਵਾਂਙੁ ਹੋ ਜਾਣਗੇ।
8ਐਉਂ ਹੋਵੇਗਾ ਕਿ ਜਿਵੇਂ ਭੁਖਾ ਸੁਫ਼ਨਾ ਵੇਖਦਾ ਹੈ,
ਕਿ ਵੇਖੋ, ਮੈਂ ਖਾ ਰਿਹਾ ਹਾਂ,
ਪਰ ਜਦ ਉਹ ਜਾਗਦਾ ਹੈ, ਉਹ ਦਾ ਜੀ ਖਾਲੀ
ਹੈ,
ਯਾ ਜਿਵੇਂ ਤਿਹਾਇਆ ਸੁਫ਼ਨਾ ਵੇਖਦਾ ਹੈ,
ਕਿ ਵੇਖੋ, ਮੈਂ ਪੀ ਰਿਹਾ ਹਾਂ,
ਪਰ ਜਦ ਉਹ ਜਾਗਦਾ ਹੈ, ਤਾਂ ਵੇਖੋ, ਉਹ ਹੁੱਸਿਆ
ਹੋਇਆ ਅਤੇ ਉਹ ਦਾ ਜੀ ਤਿਹਾਇਆ ਹੁੰਦਾ ਹੈ,
ਤਿਵੇਂ ਹੀ ਉਨ੍ਹਾਂ ਸਾਰੀਆਂ ਕੌਮਾਂ ਦੇ ਦਲ ਨਾਲ ਹੋਵੇਗਾ,
ਜਿਹੜੀਆਂ ਸੀਯੋਨ ਪਰਬਤ ਨਾਲ ਲੜਦੀਆਂ ਹਨ।।
9ਠਹਿਰੋ ਅਤੇ ਹੈਰਾਨ ਹੋਵੋ!
ਬੁੱਲੇ ਲੁੱਟੋ ਅਤੇ ਅੰਨ੍ਹੇ ਹੋ ਜਾਓ!
ਓਹ ਖੀਵੇ ਹਨ ਪਰ ਮਧ ਨਾਲ ਨਹੀਂ,
ਓਹ ਡਗਮਗਾਉਂਦੇ ਹਨ ਪਰ ਸ਼ਰਾਬ ਨਾਲ ਨਹੀਂ!
10ਯਹੋਵਾਹ ਨੇ ਤਾਂ ਤੁਹਾਡੇ ਉੱਤੇ ਗੂੜ੍ਹੀ ਨੀਂਦ ਦੀ ਰੂਹ
ਵਹਾ ਦਿੱਤੀ ਹੈ,
ਅਤੇ ਤੁਹਾਡੀਆਂ ਅੱਖਾਂ ਨੂੰ ਅਰਥਾਤ ਨਬੀਆਂ ਨੂੰ ਬੰਦ
ਕੀਤਾ,
ਅਤੇ ਤੁਹਾਡੇ ਸਿਰਾਂ ਨੂੰ ਅਰਥਾਤ ਦਰਸ਼ੀਆਂ ਨੂੰ ਕੱਜ
ਦਿੱਤਾ।।
11ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਙੁ ਹੈ, ਜਿਹੜੀ ਓਹ ਕਿਸੇ ਪੜ੍ਹੇ ਹੋਏ ਨੂੰ ਏਹ ਆਖ ਕੇ ਦੇਣ ਕਿ ਏਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਪੜ੍ਹ ਨਹੀਂ ਸੱਕਦਾ ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ 12ਫੇਰ ਉਹ ਪੁਸਤਕ ਕਿਸੇ ਅਣਪੜ੍ਹ ਨੂੰ ਏਹ ਆਖ ਕੇ ਦਿੱਤੀ ਜਾਵੇ ਕਿ ਏਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਅਣਪੜ੍ਹ ਹਾਂ।।
13ਤਾਂ ਪਭੁ ਨੇ ਆਖਿਆ,
ਏਸ ਲਈ ਕਿ ਏਹ ਲੋਕ ਮੇਰੇ ਨੇੜੇ ਆਉਂਦੇ,
ਅਤੇ ਆਪਣਿਆਂ ਮੂੰਹਾਂ ਅਰ ਬੁੱਲ੍ਹਾਂ ਨਾਲ ਮੇਰਾ
ਆਦਰ ਕਰਦੇ ਹਨ,
ਪਰ ਓਹਨਾਂ ਦਾ ਦਿਲ ਮੈਥੋਂ ਦੂਰ ਹੈ,
ਅਤੇ ਮੇਰਾ ਭੈ ਓਹਨਾਂ ਲਈ ਆਦਮੀਆਂ ਦਾ ਹੁਕਮ
ਹੀ ਹੈ,
ਜਿਹੜਾ ਰਟਿਆ ਹੋਇਆ ਹੈ,
14ਏਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ
ਅਚਰਜ ਕੰਮ ਕਰਾਂਗਾ, ਅਚਰਜ ਅਰ ਅਜੂਬਾ ਕੰਮ,
ਅਤੇ ਓਹਨਾਂ ਦੇ ਬੁੱਧੀਵਾਨਾਂ ਦੀ ਬੁੱਧ ਨਾਸ ਹੋ
ਜਾਵੇਗੀ,
ਅਤੇ ਓਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ
ਜਾਵੇਗੀ।।
15ਹਾਇ ਓਹਨਾਂ ਉੱਤੇ ਜਿਹੜੇ ਯਹੋਵਾਹ ਤੋਂ ਆਪਣੀ
ਸਲਾਹ ਡੂੰਘੀ ਰੱਖ ਕੇ ਲੁਕਾਉਂਦੇ ਹਨ!
ਜਿਨ੍ਹਾਂ ਦੇ ਕੰਮ ਅਨ੍ਹੇਰੇ ਵਿੱਚ ਹੁੰਦੇ ਹਨ,
ਅਤੇ ਜਿਹੜੇ ਆਖਦੇ ਹਨ, ਕੌਣ ਸਾਨੂੰ ਵੇਖਦਾ,
ਅਤੇ ਕੌਣ ਸਾਨੂੰ ਜਾਣਦਾ ਹੈ?
16ਤੁਸੀਂ ਉਲੱਦ ਪੁਲੱਦ ਕਰਦੇ ਹੋ!
ਕੀ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ,
ਭਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ
ਵਿਖੇ ਆਖੇ,
ਓਸ ਮੈਨੂੰ ਨਹੀਂ ਬਣਾਇਆ,
ਯਾ ਘੜਤ ਘੜਨ ਵਾਲੇ ਵਿਖੇ ਆਖੇ,
ਉਸ ਨੂੰ ਕੋਈ ਮੱਤ ਨਹੀਂ?।।
17ਕੀ ਥੋੜਾ ਚਿਰ ਬਾਕੀ ਨਹੀਂ,
ਕਿ ਲਬਾਨੋਨ ਫਲਦਾਰ ਖੇਤ ਵਿੱਚ ਬਦਲ ਜਾਵੇਗਾ,
ਅਤੇ ਫਲਦਾਰ ਖੇਤ ਬਣ ਜਿਹਾ ਗਿਣਿਆ ਜਾਵੇਗਾ?
18ਓਸ ਦਿਨ ਬੋਲੇ ਪੁਸਤਕ ਦੀਆਂ ਗੱਲਾਂ ਸੁਣਨਗੇ,
ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਰ ਅਨ੍ਹੇਰੇ
ਵਿੱਚੋਂ ਵੇਖਣਗੀਆਂ,
19ਮਸਕੀਨ ਯਹੋਵਾਹ ਵਿੱਚ ਵਧੇਰੇ ਅਨੰਦ ਹੋਣਗੇ,
ਅਤੇ ਮਨੁੱਖਾਂ ਦੇ ਕੰਗਾਲ ਇਸਰਾਏਲ ਦੇ ਪਵਿੱਤਰ
ਪੁਰਖ ਵਿੱਚ ਬਾਗ ਬਾਗ ਹੋਣਗੇ,
20ਕਿਉਂ ਜੋ ਜ਼ਾਲਮ ਮਿਟ ਜਾਣਗੇ,
ਮਖੌਲੀਏ ਮੁੱਕ ਜਾਣਗੇ,
ਅਤੇ ਸਾਰੇ ਜਿਹੜੇ ਬਦੀ ਲਈ ਜਾਗਦੇ ਹਨ ਨਖੁੱਟ
ਜਾਣਗੇ,
21ਜਿਹੜੇ ਗੱਲਾਂ ਨਾਲ ਆਦਮੀ ਨੂੰ ਪਾਪੀ ਠਹਿਰਾਉਂਦੇ,
ਅਤੇ ਉਹ ਦੇ ਲਈ ਜੋ ਫਾਟਕ ਤੇ ਤਾੜਨਾ ਕਰਦਾ ਹੈ
ਫਾਹੀ ਲਾਉਂਦੇ ਹਨ,
ਅਤੇ ਧਰਮੀ ਨੂੰ ਧੋਖਾ ਦੇ ਕੇ ਮੋੜ ਦਿੰਦੇ ਹਨ।।
22ਏਸ ਲਈ ਯਹੋਵਾਹ ਜਿਸ ਅਬਰਾਹਾਮ ਨੂੰ ਛੁਟਾਕਾਰਾ
ਦਿੱਤਾ,
ਯਾਕੂਬ ਦੇ ਘਰਾਣੇ ਵਿਖੇ ਇਉਂ ਆਖਦਾ ਹੈ,
ਹੁਣ ਯਾਕੂਬ ਸ਼ਰਮਿੰਦਾ ਨਾ ਹੋਵੇਗਾ,
ਹੁਣ ਉਹ ਦਾ ਮੂੰਹ ਪੀਲਾ ਨਾ ਪਵੇਗਾ।
23ਤਾਂ ਜਦ ਉਹ ਆਪਣੀ ਵੰਸ ਨੂੰ, ਮੇਰੀ ਦਸਤਕਾਰੀ ਨੂੰ
ਆਪਣੇ ਵਿੱਚ ਰੱਖੇਗਾ,
ਤਦ ਓਹ ਮੇਰੇ ਨਾਮ ਨੂੰ ਪਵਿੱਤ੍ਰ ਆਖਣਗੇ,
ਅਤੇ ਯਾਕੂਬ ਦੇ ਪਵਿੱਤਰ ਪੁਰਖ ਨੂੰ ਪਵਿੱਤਰ ਹੀ
ਆਖਣਗੇ,
ਅਤੇ ਇਸਰਾਏਲ ਦੇ ਪਰਮੇਸ਼ੁਰ ਤੋਂ ਭੈ ਖਾਣਗੇ।
24ਆਤਮਾ ਦੇ ਭੁੱਲੇ ਹੋਏ ਸਮਝ ਜਾਣਗੇ,
ਅਤੇ ਬੁੜ ਬੁੜਾਉਣ ਵਾਲੇ ਸਿੱਖਿਆ ਪਾਉਣਗੇ।।

Highlight

Copy

Compare

Share

None

Want to have your highlights saved across all your devices? Sign up or sign in