ਯਸਾਯਾਹ 31
31
ਮਿਸਰੀ ਆਦਮੀ ਹੀ ਹਨ, ਪਰਮੇਸ਼ੁਰ ਨਹੀਂ
1ਹਾਇ ਓਹਨਾਂ ਉੱਤੇ ਜਿਹੜੇ ਸਹਾਇਤਾ ਲਈ ਮਿਸਰ
ਨੂੰ ਜਾਂਦੇ ਹਨ!
ਅਤੇ ਘੋੜਿਆਂ ਉੱਤੇ ਆਸ ਰੱਖਦੇ ਹਨ,
ਅਤੇ ਰਥਾਂ ਉੱਤੇ ਭਰੋਸਾ ਕਰਦੇ ਹਨ,
ਏਸ ਲਈ ਕਿ ਓਹ ਬਥੇਰੇ ਹਨ,
ਅਤੇ ਘੋੜ ਚੜ੍ਹਿਆਂ ਉੱਤੇ ਕਿ ਓਹ ਅੱਤ ਤਕੜੇ
ਹਨ!
ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ
ਤੱਕਦੇ,
ਨਾ ਯਹੋਵਾਹ ਨੂੰ ਭਾਲਦੇ ਹਨ।
2ਪਰ ਉਹ ਵੀ ਦਾਨਾ ਬੀਨਾ ਹੈ ਅਤੇ ਬਿਪਤਾ
ਲਿਆਵੇਗਾ,
ਅਤੇ ਆਪਣੇ ਬਚਨ ਨਹੀਂ ਮੋੜੇਗਾ
ਪਰ ਉਹ ਬਦਕਾਰਾਂ ਦੇ ਘਰਾਣੇ ਦੇ ਵਿਰੁੱਧ,
ਅਤੇ ਕੁਕਰਮੀਆਂ ਦੀ ਸਹਾਇਤਾ ਦੇ ਵਿਰੁੱਧ
ਉੱਠੇਗਾ।
3ਮਿਸਰੀ ਆਦਮੀ ਹੀ ਹਨ, ਪਰਮੇਸ਼ੁਰ ਨਹੀਂ!
ਓਹਨਾਂ ਦੇ ਘੋੜੇ ਮਾਸ ਹਨ, ਰੂਹ ਨਹੀਂ!
ਜਦ ਯਹੋਵਾਹ ਆਪਣਾ ਹੱਥ ਚੁੱਕੇਗਾ,
ਤਾਂ ਸਹਾਇਕ ਠੇਡਾ ਖਾਵੇਗਾ ਅਤੇ ਸਹਾਇਤਾ ਲੈਣ
ਵਾਲਾ ਡਿੱਗੇਗਾ,
ਅਤੇ ਓਹ ਸਾਰੇ ਦੇ ਸਾਰੇ ਮਿਟ ਜਾਣਗੇ।।
4ਯਹੋਵਾਹ ਮੈਨੂੰ ਐਉਂ ਆਖਦਾ ਹੈ,
ਜਿਵੇਂ ਸ਼ੇਰ ਬਬਰ ਯਾ ਜੁਆਨ ਸ਼ੇਰ ਬਬਰ ਆਪਣੇ
ਸ਼ਿਕਾਰ ਉੱਤੇ ਘੂਰਦਾ ਹੈ,
ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ
ਸੱਦੀ ਜਾਵੇ,
ਉਹ ਓਹਨਾਂ ਦੇ ਸ਼ੋਰ ਤੋਂ ਨਹੀਂ ਡੈਂਬਰੇਗਾ,
ਨਾ ਓਹਨਾਂ ਦੇ ਰੌਲੇ ਤੋਂ ਘਾਬਰੇਗਾ,
ਤਿਵੇਂ ਸੈਨਾਂ ਦਾ ਯਹੋਵਾਹ ਉਤਰੇਗਾ,
ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ
ਉੱਤੇ ਜੁੱਧ ਕਰੇ।
5ਫੜਫੜਾਉਂਦੇ ਪੰਛੀਆਂ ਵਾਂਙੁ,
ਸੈਨਾਂ ਦਾ ਯਹੋਵਾਹ ਯਰੂਸ਼ਲਮ ਨੂੰ ਢੱਕ ਲਵੇਗਾ,
ਉਹ ਆੜ ਦੇਵੇਗਾ ਅਤੇ ਛੁਡਾਵੇਗਾ,
ਉਹ ਛੱਡੇਗਾ ਅਤੇ ਛੁਟਕਾਰਾ ਦੇਵੇਗਾ।।
6ਹੇ ਇਸਰਾਏਲਿਓ, ਉਹ ਦੀ ਵੱਲ ਮੁੜੋ ਜਿਸ ਤੋਂ ਤੁਸੀਂ ਡਾਢੇ ਆਕੀ ਹੋ ਗਏ 7ਓਸ ਦਿਨ ਤਾਂ ਹਰੇਕ ਆਪਣੇ ਚਾਂਦੀ ਦੇ ਬੁੱਤਾਂ ਅਤੇ ਆਪਣੇ ਸੋਨੇ ਦੇ ਬੁੱਤਾਂ ਨੂੰ ਜਿਨ੍ਹਾਂ ਨੂੰ ਤੁਹਾਡਿਆਂ ਹੱਥਾਂ ਨੇ ਪਾਪ ਲਈ ਬਣਾਇਆ ਹੈ ਰੱਦ ਕਰੇਗਾ।।
8ਅੱਸ਼ੂਰੀ ਤਲਵਾਰ ਨਾਲ ਡਿੱਗੇਗਾ ਪਰ ਮਨੁੱਖ ਦੀ
ਨਹੀਂ,
ਅਤੇ ਇੱਕ ਤਲਵਾਰ ਜੋ ਆਦਮੀ ਦੀ ਨਹੀਂ ਉਹ ਨੂੰ
ਖਾਵੇਗੀ,
ਉਹ ਤਲਵਾਰ ਦੀ ਧਾਰ ਤੋਂ ਨੱਠੇਗਾ,
ਅਤੇ ਉਹ ਦੇ ਜੁਆਨ ਬੇਗਾਰੀ ਹੋਣਗੇ।
9ਉਹ ਦੀ ਚਟਾਨ ਭੈ ਨਾਲ ਜਾਂਦੀ ਰਹੇਗੀ,
ਅਤੇ ਉਹ ਦੇ ਸਰਦਾਰ ਝੰਡੇ ਤੋਂ ਡੈਂਬਰ ਜਾਣਗੇ,
ਯਹੋਵਾਹ ਦਾ ਵਾਕ ਹੈ,
ਜਿਹ ਦੀ ਅੱਗ ਸੀਯੋਨ ਵਿੱਚ ਅਤੇ ਭੱਠੀ ਯਰੂਸ਼ਲਮ
ਵਿੱਚ ਹੈ।।
Currently Selected:
ਯਸਾਯਾਹ 31: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.