YouVersion Logo
Search Icon

ਯਸਾਯਾਹ 3

3
ਬੇਮੁਖ ਹੋਣ ਦੀ ਸਜ਼ਾ
1ਹੁਣ ਵੇਖੋ! ਪ੍ਰਭੁ, ਸੈਨਾਂ ਦਾ ਯਹੋਵਾਹ,
ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ
ਜਾ ਰਿਹਾ ਹੈ,
ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,
2ਸੂਰਬੀਰ ਤੇ ਜੋਧਾ, ਨਿਆਈ ਤੇ ਨਬੀ,
ਫਾਲ ਪਾਉਣ ਵਾਲਾ ਤੇ ਬਜ਼ੁਰਗ,
3ਪੰਜਾਹਾਂ ਦਾ ਸਰਦਾਰ ਤੇ ਰਈਸ,
ਦਰਬਾਰੀ ਤੇ ਸਿਆਣਾ ਚਤਰਾ,
ਅਤੇ ਚਾਤਰ ਜਾਦੂਗਰ।
4ਤਾਂ ਮੈਂ ਮੁੰਡੇ ਓਹਨਾਂ ਦੇ ਸਰਦਾਰ ਬਣਾਵਾਂਗਾ,
ਅਤੇ ਬੱਚੇ ਓਹਨਾਂ ਦੇ ਉੱਤੇ ਹਕੂਮਤ ਕਰਨਗੇ।
5ਲੋਕ ਇੱਕ ਦੂਜੇ ਉੱਤੇ
ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ,
ਜੁਆਨ ਬੁੱਢੇ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।।
6ਜਦ ਕੋਈ ਮਨੁੱਖ ਆਪਣੇ ਪਿਉ ਦੇ ਘਰ ਵਿੱਚ
ਆਪਣੇ ਭਰਾ ਨੂੰ ਫੜੇ, -
ਤੇਰੇ ਕੋਲੋ ਚੰਗਾ ਹੈ, ਤੂੰ ਸਾਡਾ ਮੁਰਹੈਲ ਹੋ,
ਅਤੇ ਇਹ ਉਜੜਿਆ ਹੋਇਆ ਢੇਰ ਤੇਰੇ ਹੱਥ ਹੇਠ
ਹੋਵੇਗਾ।
7ਓਸ ਦਿਨ ਉਹ ਉੱਚੀ ਦੇ ਕੇ ਆਖੇਗਾ,
ਮੈਂ ਪੱਟੀ ਬੰਨ੍ਹਣ ਵਾਲਾ ਨਹੀਂ ਹੋਵਾਂਗਾ,
ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ,
ਮੈਨੂੰ ਲੋਕਾਂ ਦਾ ਮੁਰਹੈਲ ਨਾ ਠਹਿਰਾਓ!
8ਯਰੂਸ਼ਲਮ ਤਾਂ ਠੇਡਾ ਖਾ ਗਿਆ,
ਅਤੇ ਯਹੂਦਾਹ ਡਿੱਗ ਪਿਆ ਹੈ,
ਕਿਉਂ ਜੋ ਓਹਨਾਂ ਦੀ ਬੋਲੀ ਤੇ ਓਹਨਾਂ ਦੇ ਕੰਮ
ਯਹੋਵਾਹ ਦੇ ਵਿਰੁੱਧ ਹਨ,
ਭਈ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਨ।।
9ਓਹਨਾਂ ਦੇ ਮੁਖੜੇ ਦਾ ਰੂਪ ਓਹਨਾਂ ਦੇ ਵਿਰੁੱਧ ਗਵਾਹੀ
ਦਿੰਦਾ ਹੈ,
ਅਤੇ ਓਹ ਆਪਣੇ ਆਪ ਨੂੰ ਸਦੂਮ ਵਾਂਙੁ ਪਰਗਟ
ਕਰਦੇ ਹਨ,
ਓਹ ਉਹ ਨੂੰ ਲੁਕਾਉਂਦੇ ਨਹੀਂ, -
ਹਾਇ ਓਹਨਾਂ ਦੀ ਜਾਨ ਉੱਤੇ!
ਓਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ
ਆਉਂਦੇ ਹਨ।
10ਧਰਮੀ ਨੂੰ ਆਖੋ ਕਿ ਭਲਾ ਹੋਵੇਗਾ,
ਕਿਉਂ ਜੋ ਓਹ ਆਪਣੇ ਕੰਮਾਂ ਦਾ ਫਲ ਖਾਣਗੇ।
11ਹਾਇ ਦੁਸ਼ਟ ਤੇ! ਉਹ ਦਾ ਬੁਰਾ ਹੋਵੇਗਾ,
ਕਿਉਂ ਜੋ ਉਹ ਆਪਣੇ ਹੱਥਾਂ ਦਾ ਕੀਤਾ ਆਪ
ਭੋਗੇਗਾ।
12ਮੇਰੀ ਪਰਜਾ! ਬੱਚੇ ਓਹਨਾਂ ਨੂੰ ਜਿੱਚ ਕਰਦੇ,
ਅਤੇ ਤੀਵੀਆਂ ਓਹਨਾਂ ਉੱਤੇ ਹਕੂਮਤ ਕਰਦੀਆਂ
ਹਨ।
ਮੇਰੀ ਪਰਜਾ! ਤੇਰੇ ਆਗੂ ਤੈਨੂੰ ਭੁਲਾਉਂਦੇ ਹਨ,
ਅਤੇ ਤੇਰੇ ਮਾਰਗਾਂ ਦੀ ਸੇਧ ਮਿਟਾ ਦਿੰਦੇ ਹਨ#3:12 ਇਬਰ., ਨਿਗਲ ਲੈਂਦੇ ਹਨ ।।।
13ਯਹੋਵਾਹ ਮੁਕੱਦਮਾ ਲੜਨ ਲਈ ਆਪਣੇ ਥਾਂ ਤੇ
ਹੈ,
ਅਤੇ ਲੋਕਾਂ ਦਾ ਫ਼ੈਸਲਾ ਕਰਨ ਲਈ ਖੜਾ ਹੈ
14ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਦੇ ਸਰਦਾਰਾਂ
ਦੇ ਨਿਆਉਂ ਲਈ ਆਵੇਗਾ,
ਪਰ ਤੁਸੀਂ ਅੰਗੂਰੀ ਬਾਗ ਚੱਟ ਲਿਆ ਹੈ,
ਮਸਕੀਨਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।
15ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਮੇਰੀ ਪਰਜਾ ਨੂੰ
ਦਬਾਉਂਦੇ ਹੋ,
ਅਤੇ ਮਸਕੀਨਾਂ ਦੇ ਮੂੰਹ ਰਗੜਦੇ ਹੋ?
ਸੈਨਾਂ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ।।
16ਯਹੋਵਾਹ ਐਉਂ ਆਖਦਾ ਹੈ,
ਏਸ ਲਈ ਭਈ ਸੀਯੋਨ ਦੀਆਂ ਧੀਆਂ ਹੰਕਾਰਨਾਂ
ਹਨ,
ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ
ਤੁਰਦੀਆਂ ਹਨ,
ਅਤੇ ਠੁਮਕ ਠੁਮਕ ਚਾਲ ਚੱਲਦੀਆਂ,
ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,
17ਹੁਣ ਪ੍ਰਭੁ ਸੀਯੋਨ ਦੀਆਂ ਧੀਆਂ ਦਾ ਤਾਲੂ ਗੰਜਾ ਕਰ
ਸੁੱਟੇਗਾ,
ਅਤੇ ਯਹੋਵਾਹ ਓਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।
18ਓਸ ਦਿਨ ਪ੍ਰਭੁ ਓਹਨਾਂ ਦੀਆਂ ਪਜੇਬਾਂ ਦੀ ਸਜ਼ਾਵਟ,
ਅਤੇ ਜਾਲੀਆਂ ਤੇ ਚੰਦਨਹਾਰ ਲੈ ਜਾਵੇਗਾ,
19ਝੁਮਕੇ, ਛਣਕੰਗਨ, ਘੁੰਡ,
20ਨਾਲੇ ਚੌਂਕ, ਕੰਗਣ, ਪਟਕੇ, ਅਤਰਤਾਨੀਆਂ,
ਚੌਂਕੀਆਂ,
21ਅਤੇ ਮੁੰਦਰੀਆਂ ਤੇ ਨੱਥਾਂ,
22ਰਾਖਵੇਂ ਕੱਪੜੇ, ਚੱਦਰਾਂ, ਦੁਪੱਟੇ ਅਤੇ ਖੀਸੇ,
23ਆਰਸੀਆਂ, ਮਲਮਲ, ਸਾਫ਼ੇ ਅਤੇ ਬੁਰਕੇ, -
24ਅਤੇ ਐਉਂ ਹੋਵੇਗਾ ਕਿ ਸੁਗੰਧ ਦੇ ਥਾਂ ਸੜ੍ਹਿਆਂਧ
ਹੋਵੇਗੀ,
ਪਟਕੇ ਦੇ ਥਾਂ ਰੱਸੀ, ਮੀਢੀਆਂ ਦੇ ਥਾਂ ਗੰਜ,
ਚੋਲੀ ਦੇ ਥਾਂ ਟਾਟ ਦੀ ਪੇਟੀ,
ਸੁਹੱਪਣ ਦੇ ਥਾਂ ਦਾਗ।।
25ਤੇਰੇ ਪੁਰਖ ਤਲਵਾਰ ਨਾਲ,
ਅਤੇ ਤੇਰੇ ਸੂਰਮੇ ਜੁੱਧ ਵਿੱਚ ਡਿੱਗਣਗੇ।
26ਉਹ ਦੇ ਦਰਵੱਜੇ ਵਿਰਲਾਪ ਤੇ ਸੋਗ ਕਰਨਗੇ,
ਅਤੇ ਲੁੱਟ ਪੁੱਟ ਹੋ ਕੇ ਉਹ ਭੂੰਞੇਂ ਬੈਠੇਗੀ।।

Highlight

Copy

Compare

Share

None

Want to have your highlights saved across all your devices? Sign up or sign in