ਯਸਾਯਾਹ 4
4
ਸੀਯੋਨ ਦੇ ਬਕੀਏ ਦੀ ਸ਼ਾਨ
1ਓਸ ਦਿਨ ਸੱਤ ਤੀਵੀਆਂ ਇੱਕ ਮਰਦ ਨੂੰ ਏਹ ਆਖ ਕੇ ਫੜਨਗੀਆਂ, ਅਸੀਂ ਆਪਣੀ ਰੋਟੀ ਖਾਵਾਂਗੀਆਂ ਤੇ ਆਪਣੇ ਕੱਪੜੇ ਪਾਵਾਂਗੀਆਂ। ਅਸੀਂ ਕੇਵਲ ਤੇਰੇ ਨਾਉਂ ਤੋਂ ਸਦਾਈਏ। ਸਾਡੀ ਸ਼ਰਮਿੰਦਗੀ ਮਿਟਾਈਂ।
2ਓਸ ਦਿਨ ਯਹੋਵਾਹ ਦੀ ਸ਼ਾਖ ਸੋਹਣੀ ਤੇ ਪਰਤਾਪਵਾਨ ਹੋਵੇਗੀ ਅਤੇ ਉਸ ਦੇਸ ਦਾ ਫਲ ਇਸਰਾਏਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਤੇ ਸੁੰਦਰ ਹੋਵੇਗਾ 3ਅਤੇ ਐਉਂ ਹੋਵੇਗਾ ਕਿ ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ ਉਹ ਪਵਿੱਤਰ ਅਖਵਾਏਗਾ, ਓਹ ਸਾਰੇ ਜਿਹੜੇ ਯਰੂਸ਼ਲਮ ਦੇ ਜੀਉਂਦਿਆਂ ਵਿੱਚ ਲਿਖੇ ਗਏ 4ਜਦ ਪ੍ਰਭੁ ਨੇ ਸੀਯੋਨ ਦੀਆਂ ਧੀਆਂ ਦਾ ਮੈਲਾ ਧੋ ਸੁਟਿਆ ਹੋਵੇਗਾ ਅਤੇ ਯਰੂਸ਼ਲਮ ਦਾ ਲਹੂ ਉਹ ਦੇ ਵਿੱਚੋਂ ਨਿਆਉਂ ਦੇ ਆਤਮਾ ਅਤੇ ਸਾੜਨ ਵਾਲੇ ਆਤਮਾ ਨਾਲ ਸਾਫ਼ ਕਰ ਦਿੱਤਾ ਹੋਵੇਗਾ 5ਤਾਂ ਯਹੋਵਾਹ ਸੀਯੋਨ ਪਰਬਤ ਤੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਬੱਦਲ ਤੇ ਧੂੰਆਂ ਅਤੇ ਰਾਤ ਨੂੰ ਬਲਦੀ ਅੱਗ ਦਾ ਚਮਕਾਰਾ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਹੋਵੇਗੀ 6ਅਤੇ ਦਿਨ ਨੂੰ ਗਰਮੀ ਤੋਂ ਛਾਂ ਲਈ ਅਤੇ ਅਨ੍ਹੇਰੀ ਅਰ ਝੜੀ ਤੋਂ ਪਨਾਹ ਤੇ ਓਟ ਲਈ ਇੱਕ ਮੰਡਪ ਹੋਵੇਗਾ।।
Currently Selected:
ਯਸਾਯਾਹ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.