YouVersion Logo
Search Icon

ਯਸਾਯਾਹ 18

18
ਕੂਸ਼ ਲਈ ਸੁਨੇਹਾ
1ਅਹਾ! ਭੀਂ ਭੀਂ ਕਰਨ ਵਾਲੇ ਪਰਾਂ ਦੇ ਦੇਸ,
ਜਿਹੜਾ ਕੂਸ਼ ਦੀਆਂ ਨਦੀਆਂ ਦੇ ਪਾਰ ਹੈ,
2ਜਿਹੜਾ ਰਾਜ ਦੂਤਾਂ ਨੂੰ ਸਮੁੰਦਰ ਥਾਣੀ
ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ
ਘੱਲਦਾ ਹੈ।
ਹੇ ਕਾਹਲੇ ਦੂਤੋਂ, ਇੱਕ ਕੌਮ ਵੱਲ ਜਾਓ,
ਜਿਹ ਦੇ ਲੋਕ ਲੰਮੇ ਅਤੇ ਚਮਕੀਲੇ ਹਨ,
ਉਨ੍ਹਾਂ ਲੋਕਾਂ ਵੱਲ ਜਿਹੜੇ ਦੂਰ ਨੇੜੇ ਭਿਆਣਕ ਹਨ,
ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ,
ਜਿਹ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।
3ਹੇ ਜਗਤ ਦੇ ਸਾਰੇ ਵਾਸਿਓ,
ਅਤੇ ਧਰਤੀ ਦੇ ਰਹਿਣ ਵਾਲਿਓ,
ਜਦ ਝੰਡਾ ਪਹਾੜਾਂ ਉੱਤੇ ਖੜਾ ਕੀਤਾ ਜਾਵੇ, ਤਾਂ
ਵੇਖੋ!
ਜਦ ਤੁਰ੍ਹੀ ਫੂਕੀ ਜਾਵੇ, ਤਾਂ ਸੁਣੋ!।।
4ਯਹੋਵਾਹ ਨੇ ਮੈਨੂੰ ਇਉਂ ਆਖਿਆ ਹੈ,
ਜਿਵੇਂ ਧੁੱਪ ਵਿੱਚ ਤੇਜ ਗਰਮੀ,
ਜਿਵੇਂ ਵਾਢੀ ਦੀ ਗਰਮੀ ਵਿੱਚ ਤ੍ਰੇਲ ਦਾ ਬੱਦਲ,
ਮੈਂ ਸ਼ਾਤੀਂ ਨਾਲ ਆਪਣੇ ਭਵਨ ਵਿੱਚ ਝਾਕਾਂਗਾ,
5ਕਿਉਂ ਜੋ ਵਾਢੀ ਤੋਂ ਪਹਿਲਾਂ ਜਦ ਕਲੀਆਂ ਸੁੱਕ
ਗਈਆਂ,
ਅਤੇ ਫੁੱਲ ਪੱਕੇ ਅੰਗੂਰ ਬਣ ਗਏ,
ਉਹ ਲਾਗਰਾਂ ਨੂੰ ਦਾਤਾਂ ਨਾਲ ਕੱਟ ਦੇਵੇਗਾ,
ਅਤੇ ਖਿਲਰੀਆਂ ਟਹਿਣੀਆਂ ਨੂੰ ਵੱਢ ਕੇ ਇੱਕ ਪਾਸੇ
ਕਰ ਦੇਵੇਗਾ,
6ਓਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ,
ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ
ਜਾਣਗੀਆਂ,
ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ
ਕੱਟਣਗੇ,
ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ
ਕੱਟਣਗੇ।।
7ਓਸ ਵੇਲੇ ਸੈਨਾਂ ਦੇ ਯਹੋਵਾਹ ਲਈ ਇੱਕ ਨਜ਼ਰਾਨਾ,
ਉਨ੍ਹਾਂ ਲੋਕਾਂ ਵੱਲੋਂ ਜਿਹੜੇ ਲੰਮੇ ਅਰ ਚਮਕੀਲੇ ਹਨ,
ਉਨ੍ਹਾਂ ਲੋਕਾਂ ਵੱਲੋਂ ਜਿਹੜੇ ਦੂਰ ਨੇੜੇ ਭਿਆਣਕ ਹਨ,
ਉਸ ਕੌਮ ਵੱਲੋਂ ਜਿਹੜੀ ਬਲਵਾਨ ਅਤੇ ਲਤਾੜਨ
ਵਾਲੀ ਹੈ,
ਜਿਹ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ,
ਸੈਨਾਂ ਦੇ ਯਹੋਵਾਹ ਦੇ ਨਾਮ ਦੇ ਅਸਥਾਨ ਨੂੰ,
ਸੀਯੋਨ ਦੇ ਪਰਬਤ ਨੂੰ ਲਿਆਂਦਾ ਜਾਵੇਗਾ।।

Highlight

Copy

Compare

Share

None

Want to have your highlights saved across all your devices? Sign up or sign in