ਯਸਾਯਾਹ 17
17
ਦੰਮਿਸਕ ਲਈ ਅਗੰਮ ਵਾਕ
1ਦੰਮਿਸਕ ਲਈ ਅਗੰਮ ਵਾਕ, -
ਵੇਖੋ ਦੰਮਿਸਕ ਸ਼ਹਿਰ ਹੋਣ ਤੋਂ ਰਹਿ ਜਾਵੇਗਾ,
ਸਗੋਂ ਉੱਜੜਿਆ ਹੋਇਆ ਥੇਹ ਹੋ ਜਾਵੇਗਾ।
2ਅਰੋਏਰ ਦੇ ਸ਼ਹਿਰ ਤਿਆਗੇ ਜਾਣਗੇ,
ਓਹ ਇੱਜੜਾ ਲਈ ਹੋਣਗੇ,
ਅਤੇ ਓਹ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ
ਡਰਾਵੇਗਾ।
3ਇਫ਼ਰਾਈਮ ਵਿੱਚੋਂ ਗੜ੍ਹ, ਦੰਮਿਸਕ ਵਿੱਚੋਂ
ਰਾਜ,
ਅਤੇ ਅਰਾਮ ਦਾ ਬਕੀਆ ਮੁੱਕ ਜਾਣਗੇ,
ਓਹ ਇਸਰਾਏਲੀਆਂ ਦੇ ਪਰਤਾਪ ਵਾਂਙੁ ਹੋਣਗੇ,
ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
4ਓਸ ਦਿਨ ਐਉਂ ਹੋਵੇਗਾ,
ਕਿ ਯਾਕੂਬ ਦਾ ਪਰਤਾਪ ਘਟਾਇਆ ਜਾਵੇਗਾ,
ਅਤੇ ਉਹ ਦੇ ਸਰੀਰ ਦੀ ਮੁਟਿਆਈ ਪਤਲੀ ਪੈ
ਜਾਵੇਗੀ
5ਅਤੇ ਐਉਂ ਹੋ ਜਾਵੇਗਾ ਜਿਵੇਂ ਕੋਈ ਵਾਢਾ ਆਪਣੀ
ਖੜੀ ਫ਼ਸਲ ਇਕੱਠੀ ਕਰਦਾ ਹੋਵੇ,
ਅਤੇ ਉਹ ਦੀ ਬਾਂਹ ਸਿੱਟੇ ਤੋਂੜਦੀ ਹੋਵੇ,
ਅਤੇ ਐਉਂ ਜਿਵੇਂ ਕੋਈ ਰਫਾਈਮ ਦੀ ਦੂਣ ਵਿੱਚ
ਸਿਲਾ ਚੁਗਦਾ ਹੋਵੇ।
6ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ,
ਜਿਵੇਂ ਜ਼ੈਤੂਨ ਦੇ ਹਲੂਣੇ ਨਾਲ,
ਦੋ ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ,
ਚਾਰ ਪੰਜ ਫਲਦਾਰ ਬਿਰਛ ਦੇ ਬਾਹਰਲੇ ਟਹਿਣਿਆਂ
ਉੱਤੇ,
ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ
ਹੈ।।
7ਓਸ ਦਿਨ ਆਦਮੀ ਆਪਣੇ ਕਰਤਾਰ ਵੱਲ ਗੌਹ
ਕਰਨਗੇ,
ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ
ਪੁਰਖ ਵੱਲ ਵੇਖਣਗੀਆਂ।
8ਓਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ
ਗੌਹ ਨਾ ਕਰਨਗੇ,
ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ,
ਨਾ ਅਸ਼ੇਰ ਟੁੰਡਾ ਵੱਲ ਨਾ ਸੂਰਜ ਥੰਮ੍ਹਾਂ ਵੱਲ
ਵੇਖਣਗੇ।।
9ਓਸ ਦਿਨ ਉਨ੍ਹਾਂ ਦੇ ਤਕੜੇ ਸ਼ਹਿਰ
ਉਸ ਬਣ ਦੇ ਅਤੇ ਉਸ ਟੀਸੀ ਦੇ ਵੱਡੇ ਹੋਏ ਥਾਵਾਂ
ਵਾਂਙੁ ਹੋਣਗੇ,
ਜਿਹੜੇ ਇਸਰਾਏਲ ਦੇ ਅੱਗੇ ਛੱਡੇ ਗਏ,
ਸੋ ਵਿਰਾਨੀ ਹੋਵੇਗੀ।।
10ਤੈਂ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ
ਦਿੱਤਾ,
ਅਤੇ ਆਪਣੀ ਤਕੜੀ ਚਟਾਨ ਨੂੰ ਚੇਤੇ ਨਾ
ਰੱਖਿਆ,
ਸੋ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ,
ਅਤੇ ਓਪਰੇ ਦੀ ਦਾਬ ਨੂੰ ਦੱਬੇਂ,
11ਭਾਵੇਂ ਤੂੰ ਲਾਉਣ ਦੇ ਦਿਨ ਵਾੜ ਕਰੇਂ,
ਅਤੇ ਸਵੇਰ ਨੂੰ ਆਪਣੇ ਬੀ ਤੋਂ ਕਲੀਆਂ ਫੁਟਵਾ
ਲਵੇਂ,
ਪਰ ਫ਼ਸਲ ਸੋਗ ਅਰ ਡਾਢੀ ਪੀੜ ਦੇ ਦਿਨ ਵਿੱਚ
ਉੱਡ ਜਾਵੇਗੀ#17:11 ਅਥਵਾ,ਢੇਰ ਬਣੇਗੀ ।।।
12ਅਹਾ! ਬਹੁਤ ਸਾਰੇ ਲੋਕਾਂ ਦੀ ਗੱਜ,
ਸਮੁੰਦਰਾਂ ਦੀਆਂ ਗੱਜਾਂ ਵਾਂਙੁ ਓਹ ਗੱਜਦੇ ਹਨ!
ਅਤੇ ਉੱਮਤਾਂ ਦਾ ਰੌਲਾ!
ਓਹ ਹੜ੍ਹਾਂ ਦੇ ਰੌਲੇ ਵਾਂਙੁ ਰੌਲਾਂ ਪਾਉਂਦੇ ਹਨ।
13ਉੱਮਤਾਂ ਬਹੁਤੇ ਪਾਣੀਆਂ ਦੇ ਰੌਲੇ ਵਾਂਙੁ ਰੌਲਾ
ਪਾਉਂਦੀਆ ਹਨ,
ਪਰ ਉਹ ਉਨ੍ਹਾਂ ਨੂੰ ਝਿੜਕੇਗਾ
ਅਤੇ ਓਹ ਦੂਰ ਦੂਰ ਨੱਠ ਜਾਣਗੀਆਂ।
ਜਿਵੇਂ ਪਹਾੜਾਂ ਦਾ ਭੋਹ ਪੌਣ ਅੱਗੋਂ,
ਜਿਵੇਂ ਵਾਵਰੋਲੇ ਦੀ ਧੂੜ ਝੱਖੜ ਝੋਲੇ ਅੱਗੋਂ,
ਓਹ ਭਜਾਏ ਜਾਣਗੇ।
14ਸ਼ਾਮਾਂ ਦੇ ਵੇਲੇ, ਵੇਖੋ ਭੈਜਲ!
ਸਵੇਰ ਤੋਂ ਪਹਿਲਾਂ ਓਹ ਹਨ ਹੀ ਨਹੀਂ, -
ਏਹ ਸਾਡੇ ਮੁੱਠਣ ਵਾਲਿਆਂ ਦਾ ਹਿੱਸਾ,
ਅਤੇ ਸਾਡੇ ਲੁੱਟਣ ਵਾਲਿਆਂ ਦਾ ਭਾਗ ਹੈ।।
Currently Selected:
ਯਸਾਯਾਹ 17: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.