YouVersion Logo
Search Icon

ਯਸਾਯਾਹ 16

16
ਮੋਆਬ ਦੀ ਦੁਰਦਸ਼ਾ
1ਦੇਸ ਦੇ ਹਾਕਮ ਲਈ ਸਿਲਾ ਤੋਂ ਉਜਾੜ ਥਾਣੀ
ਸੀਯੋਨ ਦੀ ਧੀ ਦੇ ਪਰਬਤ ਨੂੰ ਲੇਲੇ ਘੱਲੇ।
2ਜਿਵੇਂ ਅਵਾਰਾ ਪੰਛੀ ਅਤੇ ਘੁੱਸੇ ਹੋਏ ਬੋਟ ਹਨ,
ਸੋ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ
ਹੋਣਗੀਆਂ।
3ਸਲਾਹ ਦਿਓ, ਇਨਸਾਫ ਕਰੋ!
ਆਪਣਾ ਪਰਛਾਵਾਂ ਦੁਪਹਿਰ ਦੇ ਵੇਲੇ
ਰਾਤ ਵਾਂਙੁ ਬਣਾ,
ਕੱਢਿਆਂ ਹੋਇਆਂ ਨੂੰ ਲੁਕਾ,
ਭਗੌੜੇ ਨੂੰ ਨਾ ਫੜਾ।
4ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ
ਲੈ,
ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਓਟ ਹੋ।
ਜਦ ਜ਼ਾਲਮ ਮੁੱਕ ਗਿਆ,
ਬਰਬਾਦੀ ਖਤਮ ਹੋ ਗਈ,
ਮਿੱਧਣ ਵਾਲੇ ਦੇਸੋਂ ਬੱਸ ਹੋਏ,
5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਹੋ ਜਾਵੇਗਾ,
ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ
ਸਚਿਆਈ ਨਾਲ ਉਹ ਬੈਠੇਗਾ,
ਜਿਹੜਾ ਨਿਆਉਂ ਕਰ ਕੇ ਇਨਸਾਫ਼ ਚਾਹੇਗਾ,
ਅਤੇ ਧਰਮ ਵਿੱਚ ਕਾਹਲਾ ਹੋਵੇਗਾ।।
6ਅਸਾਂ ਮੋਆਬ ਦਾ ਹੰਕਾਰ ਸੁਣਿਆ,
ਕਿ ਉਹ ਅੱਤ ਹੰਕਾਰੀ ਹੈ,
ਉਹ ਦਾ ਘੁਮੰਡ ਅਤੇ ਉਹ ਦਾ ਹੰਕਾਰ,
ਉਹ ਦੀ ਤੁੰਦੀ, - ਉਹ ਦੀਆਂ ਗੱਪਾਂ ਕੁਝ ਵੀ
ਨਹੀਂ।।
7ਏਸ ਲਈ ਮੋਆਬ ਮੋਆਬ ਲਈ ਧਾਹਾਂ ਮਾਰੇਗਾ,
ਹਰੇਕ ਧਾਹਾਂ ਮਾਰੇਗਾ,
ਕੀਰ-ਹਰਸਥ ਦੀ ਸੌਗੀ ਦੀਆਂ ਪਿੰਨੀਆ ਲਈ
ਤੁਸੀਂ ਅੱਤ ਭੰਨੇ ਜਾ ਕੇ ਹੋਵੋਗੇ।
8ਹਸ਼ਬੋਨ ਦੀਆਂ ਪੈਲੀਆਂ,
ਸਿਬਮਾਹ ਦੀਆਂ ਬੇਲਾਂ ਸੁੱਕ ਗਈਆਂ।
ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ
ਟਹਿਣੀਆਂ ਭੰਨ ਸੁੱਟੀਆਂ,
ਓਹ ਯਾਜ਼ੇਰ ਤੀਕ ਅੱਪੜੀਆਂ,
ਓਹ ਉਜਾੜ ਵਿੱਚ ਫੈਲਰ ਗਈਆਂ,
ਓਹ ਸਮੁੰਦਰੋਂ ਲੰਘ ਗਈਆਂ
9ਏਸ ਲਈ ਮੈਂ ਯਾਜ਼ੇਰ ਦੇ ਰੋਣ ਵਿੱਚ,
ਸਿਬਮਾਹ ਦੀ ਬੇਲ ਲਈ ਰੋਵਾਂਗਾ।
ਹੇ ਹਸ਼ਬੋਨ ਅਤੇ ਅਲਾਲੇਹ,
ਮੈਂ ਤੈਨੂੰ ਆਪਣੇ ਅੰਝੂਆਂ ਨਾਲ ਭੇਉਂ ਦਿਆਂਗਾ,
ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ
ਅਤੇ ਤੇਰੀ ਫ਼ਸਲ ਉੱਤੇ ਹੁੱਲੜ ਪੈ ਗਿਆ,
10ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ
ਗਈ,
ਅੰਗੂਰੀ ਬਾਗਾਂ ਵਿੱਚ ਨਾ ਜੈਕਾਰੇ ਨਾ ਲਲਕਾਰੇ
ਹੋਣਗੇ,
ਕੋਈ ਲਤਾੜਨ ਵਾਲਾ ਚੁਬੱਚਿਆਂ ਵਿੱਚ ਰਸ ਨਹੀਂ
ਲੜਾਤੇਗਾ,
ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ।
11ਏਸ ਲਈ ਮੇਰਾ ਮਨ ਮੋਆਬ ਲਈ
ਬਰਬਤ ਵਾਂਙੁ ਗੱਜਦਾ ਹੈ,
ਅਤੇ ਮੇਰਾ ਦਿਲ ਕੀਰ-ਹਾਰਸ ਲਈ ਵੀ।
12ਐਉਂ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ,
ਜਦ ਉਹ ਉੱਚੇ ਅਸਥਾਨ ਉੱਤੇ ਥੱਕ ਜਾਵੇਗਾ,
ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤ੍ਰ ਅਸਥਾਨ
ਨੂੰ ਆਵੇਗਾ,
ਪਰ ਉਹ ਪਰਬਲ ਨਾ ਹੋਵੇਗਾ।।
13ਏਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ 14ਪਰ ਹੁਣ ਯਹੋਵਾਹ ਐਉਂ ਬੋਲਦਾ ਹੈ ਕਿ ਤਿੰਨਾਂ ਵਰਿਹਾਂ ਦੇ ਵਿੱਚ ਮਜਦੂਰ ਦਿਆਂ ਵਰਿਹਾਂ ਵਾਂਙੁ ਮੋਆਬ ਦਾ ਪਰਤਾਪ ਉਹ ਦੀ ਸਾਰੀ ਵੱਡੀ ਭੀੜ ਸਣੇ ਤੁੱਛ ਕੀਤਾ ਜਾਵੇਗਾ ਅਤੇ ਬਕੀਆ ਬਹੁਤ ਥੋੜਾ ਅਤੇ ਨਿਕੰਮਾ ਹੋਵੇਗਾ।।

Highlight

Copy

Compare

Share

None

Want to have your highlights saved across all your devices? Sign up or sign in