YouVersion Logo
Search Icon

ਯਸਾਯਾਹ 15

15
ਮੋਆਬ ਲਈ ਅਗੰਮ ਵਾਕ
1ਮੋਆਬ ਲਈ ਅਗੰਮ ਵਾਕ, -
ਮੋਆਬ ਦਾ ਆਰ ਰਾਤ ਵਿੱਚ ਹੀ ਬਰਬਾਦ ਅਤੇ
ਵਿਰਾਨ ਕੀਤਾ ਗਿਆ,
ਮੋਆਬ ਦਾ ਕੀਰ ਵੀ ਰਾਤ ਵਿੱਚ ਹੀ ਬਰਬਾਦ ਅਤੇ
ਵਿਰਾਨ ਕੀਤਾ ਗਿਆ।
2ਉਹ ਮੰਦਰ#15:2 ਇਬਰ., ਘਰ । ਨੂੰ ਅਤੇ ਦੀਬੋਨ ਦੀਆਂ ਉੱਚਿਆਈਆਂ
ਉੱਤੇ,
ਰੋਣ ਲਈ ਉਤਾਹਾਂ ਗਿਆ,
ਨਬੋ ਉੱਤੇ ਅਤੇ ਮੇਦਬਾ ਉੱਤੇ ਮੋਆਬ ਧਾਹਾਂ
ਮਾਰਦਾ ਹੈ।
ਉਹ ਦਾ ਹਰੇਕ ਸਿਰ ਰੋਡਾ ਹੈ,
ਹਰੇਕ ਦਾੜ੍ਹੀ ਮੁੰਨੀ ਹੋਈ ਹੈ।
3ਉਹ ਦੀਆਂ ਗਲੀਆਂ ਵਿੱਚ ਓਹ ਤੱਪੜ ਪਾਉਂਦੇ
ਹਨ,
ਕੋਠਿਆਂ ਉੱਤੇ ਅਤੇ ਚੌਕਾਂ ਵਿੱਚ
ਹਰੇਕ ਰੋ ਰੋ ਕੇ ਧਾਹਾਂ ਮਾਰਦਾ ਹੈ।
4ਹਸ਼ਬੋਨ ਅਤੇ ਅਲਾਲੇਹ ਚਿੱਲਾਉਂਦੇ ਹਨ,
ਯਹਸ ਤੀਕ ਉਨ੍ਹਾਂ ਦੀ ਅਵਾਜ਼ ਸੁਣਾਈ ਦਿੰਦੀ
ਹੈ।
ਏਸ ਲਈ ਮੋਆਬ ਦੇ ਸ਼ਸਤਰ ਧਾਰੀ ਚੀਕ ਚਿਹਾੜਾ
ਪਾਉਂਦੇ ਹਨ,
ਉਹ ਦਾ ਜੀ ਉਹ ਦੇ ਵਿੱਚ ਕੰਬ ਜਾਂਦਾ ਹੈ।
5ਮੇਰਾ ਦਿਲ ਮੋਆਬ ਲਈ ਚਿੱਲਾਉਂਦਾ ਹੈ,
ਉਹ ਦੇ ਭਗੌੜੇ ਸੋਆਰ ਤੀਕ, ਅਗਲਥ-ਸ਼ਲੀਸ਼ੀਯਾਹ
ਤੀਕ ਭੱਜੇ ਜਾਂਦੇ ਹਨ,
ਓਹ ਤਾਂ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ,
ਓਹ ਤਾਂ ਹੋਰੋਨਇਮ ਦੇ ਰਾਹ ਉੱਤੇ,
ਨਸ਼ਟ ਹੋਣ ਦੀ ਚਿੱਲਾਹਟ ਮਚਾ ਰਹੇ ਹਨ।
6ਨਿਮਰੀਮ ਦੇ ਪਾਣੀ ਤਾ ਵਿਰਾਨ ਹੋ ਗਏ,
ਚਾਰਾ ਸੁੱਕ ਗਿਆ ਹਰਾ ਘਾਹ ਮੁੱਕ ਗਿਆ,
ਹਰਿਆਈ ਹੈ ਨਹੀਂ।
7ਏਸ ਲਈ ਕਮਾਈ ਦੀ ਵਾਫ਼ਰੀ,
ਨਾਲੇ ਆਪਣਾ ਰੱਖਿਆ ਰਖਾਇਆ,
ਓਹ ਬੈਂਤਾਂ ਦੇ ਨਾਲੇ ਦੇ ਪਾਰ ਚੁੱਕ ਲੈ ਜਾਣਗੇ।
8ਚਿੱਲਾਉਣਾ ਤਾਂ ਮੋਆਬ ਦੀਆਂ ਹੱਦਾਂ ਤੀਕ ਗੁੰਜ
ਉੱਠਿਆ ਹੈ,
ਉਹ ਦੀਆਂ ਧਾਹਾਂ ਅਗਲਇਮ ਤੀਕ,
ਅਤੇ ਉਹ ਦੀਆਂ ਧਾਹਾਂ ਬਏਰ-ਏਲੀਮ ਤੀਕ
ਪੁੱਜਦੀਆਂ ਹਨ।
9ਦੀਮੋਨ ਦੇ ਪਾਣੀ ਤਾਂ ਲਹੂ ਹੀ ਲਹੂ ਹਨ,
ਮੈਂ ਤਾਂ ਦੀਮੋਨ ਉੱਤੇ ਹੋਰ ਵੀ ਲਿਆਵਾਂਗਾ,
ਮੋਆਬ ਦੇ ਬਚਿਆਂ ਹੋਇਆਂ ਉੱਤੇ
ਅਤੇ ਜਮੀਨ ਦੇ ਬਕੀਏ ਉੱਤੇ ਬਬਰ ਸ਼ੇਰ।।

Highlight

Copy

Compare

Share

None

Want to have your highlights saved across all your devices? Sign up or sign in