ਯਸਾਯਾਹ 1
1
ਯਸਾਯਾਹ ਦਾ ਦਰਸ਼ਣ ਅਤੇ ਯਹੂਦਾਹ ਲਈ ਉਪਦੇਸ਼
1ਆਮੋਸ ਦੇ ਪੁੱਤ੍ਰ ਯਸਾਯਾਹ ਦਾ ਦਰਸ਼ਣ ਜਿਹੜਾ
ਉਹ ਨੇ ਯਹੂਦਾਹ ਤੇ ਯਰੂਸ਼ਲਮ ਦੇ ਵਿਖੇ ਉੱਜ਼ੀਯਾਹ,
ਯੋਹਾਮ, ਆਹਾਜ਼ ਅਤੇ ਹਿਜ਼ਕੀਯਾਹ, ਯਹੂਦਾਹ ਦੇ
ਪਾਤਸ਼ਾਹਾਂ ਦੇ ਦਿਨੀਂ ਵੇਖਿਆ।।
2ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ,
ਯਹੋਵਾਹ ਐਉਂ ਫ਼ਰਮਾਉਂਦਾ ਹੈ,
ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ,
ਪਰ ਓਹ ਮੈਥੋਂ ਆਕੀ ਹੋ ਗਏ।
3ਬਲਦ ਆਪਣੇ ਮਾਲਕ ਨੂੰ,
ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ,
ਪਰ ਇਸਰਾਏਲ ਨਹੀਂ ਜਾਣਦਾ,
ਮੇਰੀ ਪਰਜਾ ਨਹੀਂ ਸੋਚਦੀ।।
4ਹਾਇ, ਪਾਪੀ ਕੌਮ!
ਬਦੀ ਨਾਲ ਲੱਦੇ ਹੋਏ ਲੋਕ,
ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤ੍ਰ!
ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ,
ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਤਾ,
ਓਹ ਉੱਕੇ ਹੀ ਬੇਮੁਖ ਹੋ ਗਏ।।
5ਤੁਸੀਂ ਕਿਉਂ ਹੋਰਮਾਰ ਖਾਓਗੇ,
ਧਰਮ ਤੋਂ ਮੁੱਕਰਦੇ ਜਾਓਗੇ?
ਸਾਰਾ ਸਿਰ ਬਿਮਾਰ ਹੈ,
ਅਤੇ ਸਾਰਾ ਦਿਲ ਕਮਜ਼ੋਰ ਹੈ।
6ਪੈਰ ਦੀ ਤਲੀ ਤੋਂ ਸਿਰ ਤਾਈਂ
ਉਸ ਵਿੱਚ ਤੰਦਰੁਸਤੀ ਨਹੀਂ,
ਸੱਟ, ਚੋਟ ਅਤੇ ਕੱਚੇ ਘਾਉ,
ਓਹ ਨਾ ਨਪਿੱਤੇ ਗਏ, ਨਾ ਬੰਨ੍ਹੇ ਗਏ,
ਨਾ ਤੇਲ ਨਾਲ ਨਰਮ ਕੀਤੇ ਗਏ।
7ਤੁਹਾਡਾ ਦੇਸ ਉਜਾੜ ਹੈ,
ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ,
ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜਮੀਨ ਨੂੰ ਖਾਈ
ਜਾਂਦੇ ਹਨ,
ਅਤੇ ਉਹ ਉਜਾੜ ਹੈ ਭਈ ਜਾਣੋ ਪਰਦੇਸੀਆਂ ਨੇ ਉਹ
ਨੂੰ ਪਲਟਾ ਦਿੱਤਾ ਹੈ।
8ਸੀਯੋਨ ਦੀ ਧੀ ਅੰਗੂਰੀ ਬਾਗ ਦੇ ਛੱਪਰ ਵਾਂਙੁ ਛੱਡੀ
ਗਈ,
ਕਕੜੀਆਂ ਦੇ ਖੇਤ ਦੀ ਕੁੱਲੀ ਵਾਂਙੁ,
ਯਾ ਘੇਰੇ ਹੋਏ ਨਗਰ ਵਾਂਙੁ।
9ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦੇ ਖੂੰਧ ਨਾ
ਛੱਡਦਾ,
ਤਾਂ ਅਸੀਂ ਸਦੂਮ ਵਰਗੇ ਹੁੰਦੇ,
ਅਮੂਰਾਹ ਜੇਹੇ ਹੋ ਜਾਂਦੇ।।
10ਹੇ ਸਦੂਮ ਦੇ ਆਗੂਓ, ਯਹੋਵਾਹ ਦਾ ਬਚਨ ਸੁਣੋ,
ਹੇ ਅਮੂਰਾਹ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਬਿਵਸਥਾ
ਤੇ ਕੰਨ ਲਾਓ!
11ਮੈਨੂੰ ਤੁਹਾਡੀਆਂ ਬਲੀਆਂ ਦੀ ਵਾਫਰੀ ਨਾਲ ਕੀ
ਕੰਮ?
ਯਹੋਵਾਹ ਆਖਦਾ ਹੈ।
ਮੈਂ ਤਾਂ ਛੱਤਰਿਆਂ ਦੀਆਂ ਹੋਮ ਬਲੀਆਂ ਨਾਲ,
ਅਤੇ ਪਲੇ ਹੋਏ ਪਸੂਆਂ ਦੀ ਚਰਬੀ ਨਾਲ ਰੱਜ
ਗਿਆ ਹਾਂ,
ਬਲਦਾਂ ਯਾ ਲੇਲਿਆਂ ਯਾ ਬੱਕਰਿਆਂ ਦੇ ਲਹੂ ਨਾਲ
ਮੈਂ ਪਰਸੰਨ ਨਹੀਂ ਹਾਂ।
12ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ,
ਤਾਂ ਤੁਹਾਡੀ ਵੱਲੋਂ ਕਿਸ ਨੇ ਚਾਹਿਆ,
ਭਈ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?
13ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ,
ਧੂਪ, ਉਹ ਮੇਰੇ ਲਈ ਘਿਣਾਉਣੀ ਹੈ,
ਅਮੱਸਿਆਂ ਅਤੇ ਸਬਤ, ਸੰਗਤਾਂ ਦਾ ਜੋੜ ਮੇਲਾ
ਵੀ –
ਮੈਂ ਬਦੀ ਅਤੇ ਧਰਮ ਸਭਾ ਝੱਲ ਨਹੀਂ ਸੱਕਦਾ।
14ਤੁਹਾਡੀਆਂ ਅਮੱਸਿਆਂ ਅਤੇ ਤੁਹਾਡੇ ਮਿਥੇ ਹੋਏ
ਪਰਬਾਂ ਤੋਂ ਮੇਰੇ ਜੀ ਨੂੰ ਸੂਗ ਆਉਂਦੀ ਹੈ,
ਓਹ ਮੇਰੇ ਲਈ ਖੇਚਲ ਹਨ,
ਚੁੱਕਦੇ ਚੁੱਕਦੇ ਮੈਂ ਥੱਕ ਗਿਆ!
15ਜਦ ਤੁਸੀਂ ਆਪਣੇ ਹੱਥ ਅੱਡੋਗੇ,
ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ,
ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ,
ਮੈਂ ਨਹੀਂ ਸੁਣਾਂਗਾ,
ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।
16ਨਹਾਓ, ਆਪਣੇ ਆਪ ਨੂੰ ਪਾਕ ਕਰੋ,
ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ
ਕਰੋ, ਬੁਰਿਆਈ ਨੂੰ ਛੱਡੋ।
17ਨੇਕੀ ਸਿੱਖੋ, ਨਿਆਉਂ ਨੂੰ ਭਾਲੋ, ਜ਼ਾਲਮ ਨੂੰ ਸਿੱਧਾ ਕਰੋ,
ਯਤੀਮ ਦਾ ਨਿਆਉਂ ਕਰੋ, ਵਿਧਵਾ ਦਾ ਮੁਕੱਦਮਾ
ਲੜੋ।।
18ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ,
ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ,
ਓਹ ਬਰਫ ਜੇਹੇ ਚਿੱਟੇ ਹੋ ਜਾਣਗੇ,
ਭਾਵੇਂ ਓਹ ਮਜੀਠ ਜੇਹੇ ਲਾਲ ਹੋਣ,
ਓਹ ਉੱਨ ਜੇਹੇ ਹੋ ਜਾਣਗੇ।
19ਜੇ ਤੁਸੀਂ ਖੁਸ਼ੀ ਨਾਲ ਮੰਨੋ,
ਤੁਸੀਂ ਧਰਤੀ ਦੇ ਪਦਾਰਥ ਖਾਓਗੇ।
20ਪਰ ਜੇ ਤੁਸੀਂ ਮੁੱਕਰ ਜਾਓ, ਤੇ ਆਕੀ ਹੋ ਜਾਓ,
ਤੁਸੀਂ ਤਲਵਾਰ ਨਾਲ ਵੱਢੋ ਜਾਓਗੇ।
ਇਹ ਤਾਂ ਯਹੋਵਾਹ ਦਾ ਮੁਖ ਵਾਕ ਹੈ।।
21ਉਹ ਸਤਵੰਤੀ ਨਗਰੀ ਕਿੱਕੁਰ ਕੰਜਰੀ ਹੋ ਗਈ!
ਜਿਹੜੀ ਨਿਆਉਂ ਨਾਲ ਭਰੀ ਹੋਈ ਸੀ,
ਜਿਹ ਦੇ ਵਿੱਚ ਧਰਮ ਟਿਕਦਾ ਸੀ,
ਪਰ ਹੁਣ ਖੂਨੀ!
22ਤੇਰੀ ਚਾਂਦੀ ਖੋਟ ਬਣ ਗਈ,
ਤੇਰੀ ਮੈ ਪਾਣੀ ਵਿੱਚ ਮਿਲੀ ਹੋਈ ਹੈ।
23ਤੇਰੇ ਸਰਦਾਰ ਜ਼ਿੱਦੀ ਅਤੇ ਚੋਰਾਂ ਦੇ ਸਾਥੀ ਹਨ,
ਹਰੇਕ ਵੱਢੀ ਦਾ ਲਾਲਚੀ ਹੈ,
ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ,
ਓਹ ਯਤੀਮ ਦਾ ਨਿਆਉਂ ਨਹੀਂ ਕਰਦੇ,
ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ
ਪਹੁੰਚਦਾ।।
24ਏਸ ਲਈ ਪ੍ਰਭੁ ਦਾ ਵਾਕ ਹੈ, ਸੈਨਾਂ ਦੇ ਯਹੋਵਾਹ
ਦਾ,
ਇਸਰਾਏਲ ਦੇ ਸ਼ਕਤੀਮਾਨ ਦਾ,
ਹਾਇ, ਮੈਂ ਆਪਣੇ ਵਿਰੋਧੀਆਂ ਤੋਂ ਅਰਾਮ ਪਾਵਾਂਗਾ,
ਅਤੇ ਆਪਣੇ ਵੈਰੀਆਂ ਤੋਂ ਵੱਟਾ ਲਵਾਂਗਾ!
25ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ,
ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਗਾਂ
ਅਤੇ ਮੈਂ ਤੇਰੀ ਸਾਰੀ ਮਿਲਾਉਟ ਦੂਰ ਕਰਾਂਗਾ।
26ਤਾਂ ਮੈਂ ਤੇਰੇ ਨਿਆਈਆਂ ਨੂੰ ਅੱਗੇ ਵਾਂਙੁ,
ਅਤੇ ਤਾਰੇ ਸਲਾਹੂਆਂ ਨੂੰ ਪਹਿਲਾਂ ਵਾਂਙੁ ਬਹਾਲ
ਕਰਾਂਗਾ,
ਫੇਰ ਤੂੰ ਧਰਮੀ ਸ਼ਹਿਰ, ਸਤਵੰਤੀ ਨਗਰੀ ਸਦਾਵੇਂਗੀ।।
27ਸੀਯੋਨ ਨਿਆਉਂ ਤੋਂ ਅਤੇ ਉਹ ਤੇ ਤੋਬਾ ਕਰਨ ਵਾਲੇ
ਧਰਮ ਤੋਂ ਛੁਟਕਾਰਾ ਪਾਉਣਗੇ।
28ਪਰ ਅਪਰਾਧੀਆਂ ਤੇ ਪਾਪੀਆਂ ਦਾ ਨਾਸ ਇਕੱਠਾ ਹੀ
ਹੋਵੇਗਾ,
ਅਤੇ ਯਹੋਵਾਹ ਤੇ ਤਿਆਗਣ ਵਾਲੇ ਮੁੱਕ ਜਾਣਗੇ।
29ਓਹ ਤਾਂ ਉਨ੍ਹਾਂ ਬਲੂਤਾਂ ਤੋਂ ਜਿਨ੍ਹਾਂ ਨੂੰ ਤੁਸਾਂ ਪਸੰਦ
ਕੀਤਾ ਲੱਜਿਆਵਾਨ ਹੋਣਗੇ,
ਅਤੇ ਤੁਸੀਂ ਉਨ੍ਹਾਂ ਬਾਗਾਂ ਤੋਂ ਜਿਨ੍ਹਾਂ ਨੂੰ ਤੁਸਾਂ ਚੁਣਿਆ
ਖੱਜਲ ਹੋਵੋਗੇ।
30ਤੁਸੀਂ ਤਾਂ ਉਸ ਬਲੂਤ ਵਾਂਙੁ ਹੋਵੋਗੇ ਜਿਹ ਦੇ ਪੱਤੇ
ਕੁਮਲਾ ਗਏ ਹਨ,
ਯਾ ਉਸ ਬਾਗ ਵਾਂਙੁ ਜਿਹ ਦੇ ਵਿੱਚ ਪਾਣੀ
ਨਹੀਂ।
31ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ,
ਅਤੇ ਉਹ ਦਾ ਕੰਮ ਚੰਗਿਆੜੇ ਜਿਹਾ।
ਓਹ ਦੋਵੋਂ ਇਕੱਠੇ ਸੜਨਗੇ,
ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ।।
Currently Selected:
ਯਸਾਯਾਹ 1: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.