ਸਰੇਸ਼ਟ ਗੀਤ 8
8
ਪ੍ਰੇਮ ਮੌਤ ਵਰਗਾ ਬਲਵਾਨ ਹੈ
1ਕਾਸ਼ ਕਿ ਤੂੰ ਮੇਰੇ ਵੀਰ ਜਿਹਾ ਹੁੰਦਾ,
ਜਿਹ ਨੇ ਮੇਰੀ ਮਾਂ ਦੀਆਂ ਦੁੱਧੀਆਂ ਚੁੰਘੀਆਂ!
ਮੈਂ ਤੈਨੂੰ ਬਾਹਰ ਲੱਭਦੀ, ਮੈਂ ਤੈਨੂੰ ਚੁੰਮਦੀ,
ਓਹ ਮੈਨੂੰ ਤੁੱਛ ਨਾ ਜਾਣਦੇ!
2ਮੈਂ ਤੇਰੀ ਅਗਵਾਈ ਕਰ ਕੇ ਆਪਣੀ ਮਾਤਾ ਦੇ ਘਰ
ਲੈ ਜਾਂਦੀ,
ਉਹ ਮੈਨੂੰ ਸਿਖਾਉਂਦੀ,
ਮੈਂ ਤੈਨੂੰ ਮਸਾਲੇ ਵਾਲੀ ਮੈ,
ਆਪਣੇ ਅਨਾਰ ਦਾ ਰਸ ਪਿਲਾਉਂਦੀ।
3ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ
ਹੁੰਦਾ,
ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈਂਦਾ!
4ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸੁਗੰਧ ਦਿੰਦੀ ਹਾਂ,
ਤੁਸੀਂ ਕਿਉਂ ਪ੍ਰੀਤ ਨੂੰ ਉਕਸਾਓ ਤੇ ਜਗਾਓ
ਜਦ ਤਾਈਂ ਉਹ ਨੂੰ ਨਾ ਭਾਵੇ?।।
5ਏਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ,
ਜਿਹੜੀ ਆਪਣੇ ਬਾਲਮ ਤੇ ਸਹਾਰਾ ਲੈਂਦੀ ਹੈ?।।
ਸੇਉ ਦੇ ਬਿਰਛ ਹੇਠ ਮੈਂ ਤੈਨੂੰ ਜਗਾਇਆ,
ਉੱਥੇ ਤੇਰੀ ਮਾਂ ਨੂੰ ਤੇਰੇ ਜਣਨ ਦੀ ਪੀੜ ਲੱਗੀ,
ਉੱਥੇ ਤੇਰੀ ਜਣਨੀ ਨੂੰ ਪੀੜ ਲੱਗੀ।।
6ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਙੁ ਰੱਖ,
ਆਪਣੀ ਬਾਂਹ ਉੱਤੇ ਮੋਹਰ ਵਾਂਙੁ,
ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ,
ਅਣਖ ਪਤਾਲ ਵਾਂਙੁ ਕਠੋਰ ਹੈ,
ਉਹ ਦੀਆਂ ਲਾਟਾਂ ਅੱਗ ਦੀਆਂ ਲਾਟਾਂ,
ਸਗੋਂ ਅੱਤ ਤੇਜ ਲੰਬਾਂ ਹਨ!
7ਬਹੁਤ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸੱਕਦੇ,
ਨਾ ਹੜ੍ਹ ਉਹ ਨੂੰ ਦੱਬ ਸੱਕਦੇ ਹਨ।
ਜੇ ਕੋਈ ਆਪਣੇ ਘਰ ਦਾ ਸਾਰਾ ਧਨ,
ਪ੍ਰੇਮ ਦੇ ਬਦਲੇ ਦਿੰਦਾ,
ਤਾਂ ਓਹ ਉਹ ਨੂੰ ਅੱਤ ਤੁੱਛ ਜਾਣਦੇ।।
8ਸਾਡੀ ਇੱਕ ਛੋਟੀ ਭੈਣ ਹੈ,
ਅਤੇ ਉਸ ਦੀਆਂ ਛਾਤੀਆਂ ਨਹੀਂ।
ਅਸੀਂ ਆਪਣੀ ਭੈਣ ਲਈ ਕੀ ਕਰੀਏ
ਜਿਸ ਵੇਲੇ ਉਸ ਦਾ ਬੋਲ ਦਿੱਤਾ ਜਾਵੇ?।।
9ਜੇ ਉਹ ਕੰਧ ਹੋਵੇ,
ਅਸੀਂ ਉਹ ਦੇ ਉੱਤੇ ਚਾਂਦੀ ਦਾ ਧੂੜਕੋਟ ਬਣਾਵਾਂਗੇ,
ਅਤੇ ਜੇ ਉਹ ਦਰਵੱਜਾ ਹੋਵੇ,
ਅਸੀਂ ਉਹ ਨੂੰ ਦਿਆਰ ਦਿਆਂ ਫੱਟਿਆਂ ਨਾਲ
ਘੇਰਾਂਗੇ।।
10ਮੈਂ ਕੰਧ ਸਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਙੁ
ਸਨ,
ਤਦ ਮੈਂ ਉਹ ਦੀਆਂ ਅੱਖਾਂ ਵਿੱਚ
ਸ਼ਾਂਤੀ ਪਾਉਣ ਵਾਲੀ ਵਾਂਙੁ ਸਾਂ।
11ਬਆਲ-ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ਼
ਸੀ,
ਉਸ ਨੇ ਉਹ ਅੰਗੂਰੀ ਬਾਗ਼ ਰਾਖਿਆਂ ਨੂੰ ਦਿੱਤਾ।
ਹਰ ਇੱਕ ਉਹ ਦੇ ਫਲ ਲਈ ਚਾਂਦੀ ਦੇ ਹਜ਼ਾਰ
ਸਿੱਕੇ ਲਿਆਵੇ।
12ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ ਮੇਰੇ
ਸਾਹਮਣੇ ਹੈ,
ਹੇ ਸੁਲੇਮਾਨ, ਹਜ਼ਾਰ ਤੇਰੇ ਹਨ,
ਅਤੇ ਉਹ ਦੇ ਫਲ ਦੇ ਰਾਖਿਆਂ ਲਈ ਦੋ ਦੋ ਸੌ।।
13ਤੂੰ ਜੋ ਚਮਨਾਂ ਵਿੱਚ ਵੱਸਦੀ ਹੈਂ,
ਸਾਂਝੀ ਤੇਰੀ ਅਵਾਜ਼ ਲਈ ਕੰਨ ਲਾਉਂਦੇ ਹਨ,
ਮੈਨੂੰ ਵੀ ਸੁਣਾ!।।
14ਹੇ ਮੇਰੇ ਬਾਲਮ, ਛੇਤੀ ਕਰ,
ਅਤੇ ਚਕਾਰੇ ਯਾ ਹਰਨੋਟੇ ਵਾਂਙੁ
ਮਸਾਲਿਆ ਦੇ ਪਹਾੜਾਂ ਉੱਤੇ ਹੋ!।।
Currently Selected:
ਸਰੇਸ਼ਟ ਗੀਤ 8: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.