YouVersion Logo
Search Icon

ਹੋਸ਼ੇਆ 12

12
ਯਾਕੂਬ ਦਾ ਨਮੂਨਾ
1ਅਫ਼ਰਾਈਮ ਹਵਾ ਖਾਂਦਾ ਹੈ,
ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ,
ਉਹ ਸਾਰਾ ਦਿਨ ਝੂਠ ਤੇ ਲੁੱਟ ਮਾਰ ਵਧਾਉਂਦਾ ਹੈ,
ਉਹ ਅੱਸ਼ੂਰ ਨਾਲ ਨੇਮ ਬੰਨ੍ਹਦਾ ਹੈ,
ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ।
2ਯਹੋਵਾਹ ਦਾ ਯਹੂਦਾਹ ਨਾਲ ਝਗੜਾ ਹੈ,
ਉਹ ਯਾਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ
ਦੇਵੇਗਾ,
ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ
ਬਦਲਾ ਦੇਵੇਗਾ।
3ਉਸ ਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ,
ਅਤੇ ਆਪਣੀ ਜੁਆਨੀ ਵਿੱਚ ਪਰਮੇਸ਼ੁਰ ਨਾਲ
ਘੁਲਿਆ, -
4ਹਾਂ, ਉਹ ਦੂਤ ਨਾਲ ਘੁਲਿਆ ਅਤੇ ਪਰਬਲ ਪੈ
ਗਿਆ,
ਉਸ ਨੇ ਰੋ ਕੇ ਉਹ ਦੀ ਦਯਾ ਮੰਗੀ,
ਉਸ ਨੇ ਉਹ ਨੂੰ ਬੈਤਏਲ ਵਿੱਚ ਲੱਭਾ,
ਅਤੇ ਉੱਥੇ ਉਹ ਸਾਡੇ ਨਾਲ ਬੋਲਿਆ, -
5ਯਹੋਵਾਹ, ਸੈਨਾਂ ਦਾ ਪਰਮੇਸ਼ੁਰ,
ਯਹੋਵਾਹ ਉਸ ਦਾ ਯਾਦਗਾਰੀ ਨਾਮ ਹੈ!
6ਤੂੰ ਆਪਣੇ ਪਰਮੇਸ਼ੁਰ ਵੱਲ ਮੁੜ,
ਦਯਾ ਅਤੇ ਨਿਆਉਂ ਦੀ ਪਾਲਨਾ ਕਰ,
ਅਤੇ ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ।।
7ਉਹ ਬਨੀਆ ਹੈ, ਉਹ ਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ,
ਉਹ ਧੱਕ ਵਲੱਕੇ ਨੂੰ ਪਿਆਰ ਕਰਦਾ ਹੈ।
8ਅਫ਼ਰਾਈਮ ਕਹਿੰਦਾ ਹੈ, ਮੈਂ ਸੁੱਚ ਮੁੱਚ ਧਨੀ ਹੋ
ਗਿਆ ਹਾਂ,
ਮੈਂ ਆਪਣੇ ਲਈ ਧਨ ਜੋੜਿਆ ਹੈ,
ਮੇਰੀ ਸਾਰੀ ਕਮਾਈ ਵਿੱਚ ਓਹ ਮੇਰੇ ਵਿੱਚ ਕੋਈ ਬਦੀ
ਜਿਹੜੀ ਪਾਪ ਹੈ ਨਾ ਪਾਉਣਗੇ।
9ਪਰ ਮੈਂ ਮਿਸਰ ਦੇਸ ਤੋਂ ਯਹੋਵਾਹ ਤੇਰਾ ਪਰਮੇਸ਼ੁਰ
ਰਿਹਾ ਹਾਂ,
ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ,
ਜਿਵੇਂ ਮਿਥੇ ਹੋਏ ਪਰਬਾਂ ਦੇ ਦਿਨਾਂ ਵਿੱਚ।
10ਮੈਂ ਨਬੀਆਂ ਨਾਲ ਗੱਲ ਕੀਤੀ,
ਮੈਂ ਦਰਸ਼ਣ ਤੇ ਦਰਸ਼ਣ ਦਿੱਤਾ,
ਅਤੇ ਨਬੀਆਂ ਦੇ ਰਾਹੀਂ ਪਰਮਾਣ ਵਰਤੇ।
11ਜੇ ਗਿਲਆਦ ਵਿੱਚ ਬੁਰਿਆਈ ਹੈ,
ਓਹ ਜ਼ਰੂਰ ਨਿੰਕਮੇ ਹੋ ਜਾਣਗੇ,
ਓਹ ਗਿਲਗਾਲ ਵਿੱਚ ਵਹਿੜਕੇ ਕੱਟਦੇ ਹਨ,
ਪਰ ਓਹਨਾਂ ਦੀਆਂ ਜਗਵੇਦੀਆਂ,
ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ।।
12ਯਾਕੂਬ ਅਰਾਮ ਦੇ ਰੜ ਨੂੰ ਭੱਜ ਗਿਆ,
ਇਸਰਾਏਲ ਨੇ ਤੀਵੀਂ ਲਈ ਟਹਿਲ ਕੀਤੀ,
ਅਤੇ ਤੀਵੀਂ ਲਈ ਭੇਡਾਂ ਦੀ ਰਾਖੀ ਕੀਤੀ।
13ਯਹੋਵਾਹ ਨਬੀ ਦੇ ਰਾਹੀਂ ਇਸਰਾਏਲ ਨੂੰ ਮਿਸਰੋਂ ਕੱਢ
ਲੈ ਆਇਆ,
ਅਤੇ ਨਬੀ ਦੇ ਰਾਹੀਂ ਓਹ ਸਾਂਭੇ ਗਏ।
14ਅਫ਼ਰਾਈਮ ਨੇ ਕੌੜਾ ਕ੍ਰੋਧ ਚੜ੍ਹਾਇਆ,
ਸੋ ਉਹ ਦੇ ਖ਼ੂਨ ਉਹ ਦੇ ਉੱਤੇ ਰੱਖੇ ਜਾਣਗੇ,
ਅਤੇ ਉਹ ਦੀ ਨਿੰਦਿਆ ਉਹ ਦਾ ਪ੍ਰਭੁ ਉਹ ਦੇ ਉੱਤੇ
ਮੋੜੇਗਾ!।।

Highlight

Copy

Compare

Share

None

Want to have your highlights saved across all your devices? Sign up or sign in

Videos for ਹੋਸ਼ੇਆ 12