ਹੋਸ਼ੇਆ 11
11
ਯਹੋਵਾਹ ਇਸਰਾਏਲ ਲਈ ਤਰਸ ਖਾਂਦਾ ਹੈ
1ਜਦ ਇਸਰਾਏਲ ਮੁੰਡਾ ਹੀ ਸੀ ਮੈਂ ਉਹ ਨੂੰ ਪਿਆਰ ਕੀਤਾ,
ਅਤੇ ਆਪਣੇ ਪੁੱਤ੍ਰਾਂ ਨੂੰ ਮਿਸਰ ਵਿੱਚੋਂ ਸੱਦਿਆ।
2ਜਿੰਨਾ ਉਨ੍ਹਾਂ ਨੇ ਓਹਨਾਂ ਨੂੰ ਸੱਦਿਆ,
ਉੱਨੀ ਦੂਰ ਓਹ ਉਨ੍ਹਾਂ ਤੋਂ ਚੱਲੇ ਗਏ,
ਓਹਨਾਂ ਨੇ ਬਆਲਾਂ ਲਈ ਬਲੀਆਂ ਚੜ੍ਹਾਈਆਂ,
ਅਤੇ ਮੂਰਤੀਆਂ ਲਈ ਧੂਪ ਧੁਖਾਈ।
3ਮੈਂ ਅਫ਼ਰਾਈਮ ਨੂੰ ਤੁਰਨਾ ਸਿਖਾਇਆ,
ਮੈਂ ਓਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ
ਲਿਆ,
ਪਰ ਓਹਨਾਂ ਨਾ ਜਾਤਾ ਕਿ ਮੈਂ ਓਹਨਾਂ ਨੂੰ ਚੰਗਾ
ਕੀਤਾ।
4ਮੈਂ ਓਹਨਾਂ ਨੂੰ ਆਦਮੀ ਦਿਆਂ ਰੱਸਿਆ ਨਾਲ,
ਅਤੇ ਪ੍ਰੇਮ ਦਿਆਂ ਬੰਧਨਾਂ ਨਾਲ ਖਿੱਚਿਆ।
ਮੈਂ ਓਹਨਾਂ ਲਈ ਉਹ ਬਣਿਆ
ਜੋ ਓਹਨਾਂ ਦੇ ਜਬਾੜਿਆਂ ਉੱਤੇ ਲਗਾਮ ਚੁੱਕਦਾ ਹੈ,
ਮੈਂ ਓਹਨਾਂ ਦੀ ਵੱਲ ਝੁਕ ਕੇ ਖੁਆਇਆ।
5ਓਹ ਮਿਸਰ ਦੇਸ ਵਿੱਚ ਨਾ ਮੁੜਨਗੇ,
ਪਰ ਅੱਸ਼ੂਰ ਓਹਨਾਂ ਦਾ ਰਾਜਾ ਹੋਵੇਗਾ,
ਕਿਉਂ ਜੋ ਓਹਨਾਂ ਨੇ ਮੁੜਨ ਦਾ ਇਨਕਾਰ ਕੀਤਾ।
6ਤਲਵਾਰ ਓਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ,
ਅਤੇ ਓਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ,
ਅਤੇ ਓਹਨਾਂ ਦੇ ਮੱਤਿਆਂ ਦੇ ਕਾਰਨ ਓਹਨਾਂ ਨੂੰ ਖਾ
ਲਵੇਗੀ।
7ਮੇਰੇ ਲੋਕ ਮੈਥੋਂ ਫਿਰ ਜਾਣ ਲਈ ਪੱਕ ਕੀਤੀ
ਬੈਠੇ ਹਨ,
ਓਹ ਅੱਤ ਮਹਾਨ ਨੂੰ ਪੁਕਾਰਦੇ ਹਨ,
ਪਰ ਓਹ ਮਿਲ ਕੇ ਉਹ ਨੂੰ ਨਾ ਵਡਿਆਉਣਗੇ।
8ਹੇ ਅਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾ?
ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ?
ਮੈਂ ਤੈਨੂੰ ਕਿਵੇਂ ਅਦਮਾਹ ਵਾਂਙੁ ਕਰਾਂ?
ਮੈਂ ਤੇਰੇ ਨਾਲ ਕਿਵੇਂ ਸਬੋਈਣ ਵਾਂਙੁ ਵਰਤਾਂ?
ਮੇਰਾ ਦਿਲ ਮੇਰੇ ਅੰਦਰ ਬਦਲ ਗਿਆ,
ਮੇਰਾ ਤਰਸ ਉੱਕਾ ਹੀ ਗਰਮ ਅਰ ਨਰਮ ਹੋ ਗਿਆ।
9ਮੈਂ ਆਪਣੇ ਕ੍ਰੋਧ ਅਨੁਸਾਰ ਨਹੀਂ ਵਰਤਾਂਗਾ,
ਮੈਂ ਅਫ਼ਰਾਈਮ ਦੇ ਨਾਸ ਕਰਨ ਲਈ ਨਹੀਂ ਮੁੜਾਂਗਾ।
ਮੈਂ ਪਰਮੇਸ਼ੁਰ ਹਾਂ, ਇਨਸਾਨ ਨਹੀਂ,
ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ,
ਮੈਂ ਕ੍ਰੋਧ ਨਾਲ ਨਹੀਂ ਅਵਾਂਗਾ।।
10ਓਹ ਯਹੋਵਾਹ ਦੇ ਪਿੱਛੇ ਚਲਣਗੇ,
ਉਹ ਬਬਰ ਸ਼ੇਰ ਵਾਂਙੁ ਗੱਜੇਗਾ,
ਜਦ ਉਹ ਗੱਜੇਗਾ, ਉਹ ਦੇ ਪੁੱਤ੍ਰ ਕੰਬਦੇ ਹੋਏ
ਲਹਿੰਦੇ ਵੱਲੋ ਆਉਣਗੇ।
11ਓਹ ਮਿਸਰ ਵਿੱਚੋਂ ਪੰਛੀ ਵਾਂਙੁ,
ਅਤੇ ਅੱਸ਼ੂਰ ਦੇ ਦੇਸ ਵਿੱਚੋਂ ਘੁੱਗੀ ਵਾਂਙੁ ਕੰਬਦੇ
ਹੋਏ ਆਉਣਗੇ,
ਅਤੇ ਮੈਂ ਓਹਨਾਂ ਨੂੰ ਓਹਨਾਂ ਦੇ ਘਰਾਂ ਵਿੱਚ ਵਸਾਵਾਂਗਾ,
ਯਹੋਵਾਹ ਦਾ ਵਾਕ ਹੈ।।
12ਅਫ਼ਰਾਈਮ ਨੇ ਮੈਨੂੰ ਝੂਠ ਨਾਲ,
ਅਤੇ ਇਸਰਾਏਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ
ਘੇਰ ਲਿਆ ਹੈ।
ਪਰ ਯਹੂਦਾਹ ਹੁਣ ਤੀਕ ਪਰਮੇਸ਼ੁਰ ਨਾਲ ਚੱਲਦਾ ਰਿਹਾ,
ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ।।
Currently Selected:
ਹੋਸ਼ੇਆ 11: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.