YouVersion Logo
Search Icon

ਹੋਸ਼ੇਆ 10

10
ਦੁਸ਼ਟਪੁਣੇ ਦੀ ਵਾਹੀ
1ਇਸਰਾਏਲ ਹਰੀ ਭਰੀ ਬੇਲ ਹੈ
ਜੋ ਫਲ ਦਿੰਦੀ ਹੈ।
ਜਿੰਨਾ ਉਹ ਦਾ ਫਲ ਵਧਿਆ,
ਓਨੀਆਂ ਉਸ ਨੇ ਜਗਵੇਦੀਆਂ ਵਧਾਈਆਂ,
ਜਿਵੇਂ ਉਹ ਦਾ ਦੇਸ ਚੰਗਾ ਹੋ ਗਿਆ,
ਤਿਵੇਂ ਓਹਨਾਂ ਨੇ ਥੰਮ੍ਹ ਚੰਗੇ ਬਣਾਏ।
2ਓਹ ਦੋ ਦਿਲੇ ਹਨ, ਹੁਣ ਓਹ ਦੋਸ਼ੀ ਠਹਿਰਨਗੇ,
ਉਹ ਓਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੇਗਾ,
ਉਹ ਓਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ।।
3ਹੁਣ ਓਹ ਤਾਂ ਆਖਣਗੇ, ਸਾਡਾ ਪਾਤਸ਼ਾਹ ਨਹੀਂ,
ਕਿਉਂ ਜੋ ਅਸੀਂ ਯਹੋਵਾਹ ਤੋਂ ਨਹੀਂ ਡਰਦੇ, -
ਅਤੇ ਪਾਤਸ਼ਾਹ ਸਾਡੇ ਲਈ ਕੀ ਕਰੇਗਾ?
4ਓਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ,
ਓਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ,
ਸੋ ਨਿਆਉਂ ਇੰਦਰਾਇਨ ਵਾਂਙੁ
ਖੇਤ ਦੇ ਕਿਆਰਿਆਂ ਵਿੱਚ ਉੱਗ ਪੈਂਦਾ ਹੈ।।
5ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ
ਲਈ ਕੰਬਣਗੇ,
ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ,
ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ
ਮਨਾਉਂਦੇ ਹਨ,
ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ
ਰਿਹਾ।
6ਨਾਲੇ ਉਹ ਅੱਸ਼ੂਰ ਨੂੰ ਲੈ ਜਾਇਆ ਜਾਵੇਗਾ,
ਉਹ ਝਗੜਾਲੂ#10:6 ਕਾਂਡ 5:13 । ਰਾਜੇ ਲਈ ਨਜ਼ਰਾਨਾ ਹੋਵੇਗਾ,
ਅਫ਼ਰਾਈਮ ਸ਼ਰਮ ਖਾਵੇਗਾ,
ਅਤੇ ਇਸਰਾਏਲ ਆਪਣੇ ਮਤੇ ਤੋਂ ਸ਼ਰਮਿੰਦਾ
ਹੋਵੇਗਾ।।
7ਸਾਮਰਿਯਾ ਦਾ ਰਾਜਾ ਇਉਂ ਕੱਟਿਆ ਜਾਵੇਗਾ,
ਜਿਵੇਂ ਪਾਣੀ ਦੇ ਉੱਤੇ ਸੱਕ ਹੁੰਦੇ ਹਨ
8ਆਵਨ ਦੇ ਉੱਚੇ ਅਸਥਾਨ, ਇਸਰਾਏਲ ਦਾ ਪਾਪ,
ਨਾਸ ਕੀਤੇ ਜਾਣਗੇ,
ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ
ਚੜ੍ਹਨਗੇ,
ਓਹ ਪਹਾੜਾਂ ਨੂੰ ਆਖਣਗੇ, ਸਾਨੂੰ ਢਕ ਲਓ!
ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ!।।
9ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ
ਕਰਦਾ ਆਇਆ ਹੈਂ,
ਓਹ ਉੱਥੇ ਹੀ ਲੱਗੇ ਰਹੇ,-
ਭਲਾ, ਲੜਾਈ ਗਿਬਆਹ ਵਿੱਚ
ਕੁਪੱਤੇ ਪੁੱਤ੍ਰਾਂ ਉੱਤੇ ਨਾ ਆ ਪਵੇਗੀ?
10ਜਦ ਮੈਂ ਚਾਹਾਂ ਮੈਂ ਓਹਨਾਂ ਨੂੰ ਤਾੜਾਂਗਾ,
ਅਤੇ ਉੱਮਤਾਂ ਓਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ
ਜਾਣਗੀਆਂ,
ਜਦ ਓਹ ਆਪਣੀਆਂ ਦੋ ਬੁਰਿਆਈਆਂ ਲਈ
ਅਸੀਰ ਕੀਤੇ ਜਾਣਗੇ।
11ਅਫ਼ਰਾਈਮ ਸਿਖਾਈ ਹੋਈ ਵੱਛੀ ਹੈ,
ਜਿਹੜੀ ਗਾਹ ਨੂੰ ਪਸੰਦ ਕਰਦੀ ਹੈ,
ਅਤੇ ਮੈਂ ਉਹ ਦੀ ਸੋਹਣੀ ਧੋਣ ਦਾ ਸਰਫਾ
ਕੀਤਾ,
ਮੈਂ ਅਫ਼ਰਾਈਮ ਨੂੰ ਜੋਤਾਂਗਾ,
ਯਹੂਦਾਹ ਹਲ ਵਾਹੇਗਾ,
ਯਾਕੂਬ ਉਹ ਦੇ ਲਈ ਢੀਮਾ ਭੰਨੇਗਾ।
12ਆਪਣੇ ਲਈ ਧਰਮ ਬੀਜੋ,
ਦਯਾ ਅਨੁਸਾਰ ਫ਼ਸਲ ਵੱਢੋ,
ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ,
ਏਹ ਯਹੋਵਾਹ ਦੇ ਭਾਲਣ ਦਾ ਵੇਲਾ ਹੈ,
ਜਦ ਤੀਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰਹਾਵੇ।।
13ਤੁਸਾਂ ਦੁਸ਼ਟਪੁਣੇ ਦੀ ਵਾਹੀ ਕੀਤੀ,
ਤੁਸੀਂ ਬੁਰਿਆਈ ਵੱਢੀ,
ਤੁਸਾਂ ਝੂਠ ਦਾ ਫਲ ਖਾਧਾ,
ਕਿਉਂ ਜੋ ਤੈਂ ਆਪਣੇ ਰਾਹ ਉੱਤੇ,
ਆਪਣਿਆਂ ਸੂਰਮਿਆਂ ਦੀ ਵਾਫ਼ਰੀ ਉੱਤੇ ਭਰੋਸਾ
ਕੀਤਾ।
14ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ,
ਅਤੇ ਤੇਰੇ ਸਾਰੇ ਗੜ੍ਹ ਬਰਬਾਦ ਕੀਤੇ ਜਾਣਗੇ,
ਜਿਵੇਂ ਸ਼ਲਮਨ ਨੇ ਜੁੱਧ ਦੇ ਦਿਨ ਬੈਤ-ਅਰਬੇਲ ਨੂੰ
ਬਰਬਾਦ ਕੀਤਾ,
ਮਾਂ ਬੱਚਿਆਂ ਸਣੇ ਪਟਕਾਈ ਗਈ।
15ਇਉਂ ਬੈਤਏਲ ਤੁਹਾਡੀ ਡਾਢੀ ਬਦੀ ਦੇ ਕਾਰਨ
ਤੁਹਾਡੇ ਨਾਲ ਕਰੇਗਾ,
ਸਵੇਰ ਨੂੰ ਇਸਰਾਏਲ ਦਾ ਪਾਤਸ਼ਾਹ ਉੱਕਾ ਹੀ
ਮਿਟਾਇਆ ਜਾਵੇਗਾ!।।

Highlight

Copy

Compare

Share

None

Want to have your highlights saved across all your devices? Sign up or sign in

Videos for ਹੋਸ਼ੇਆ 10