ਅਜ਼ਰਾ 9
9
ਮਾਫ਼ੀ ਲਈ ਬੇਨਤੀ
1ਜਦ ਏਹ ਸਭ ਕੁਝ ਹੋ ਚੁੱਕਿਆ ਤਾਂ ਸਰਦਾਰਾਂ ਨੇ ਮੇਰੇ ਕੋਲ ਆਣ ਕੇ ਆਖਿਆ ਕਿ ਇਸਰਾਏਲ ਦੀ ਪਰਜਾ, ਜਾਜਕ ਤੇ ਲੇਵੀ ਦੇਸਾਂ ਦੀਆਂ ਉੱਮਤਾਂ ਤੋਂ ਅੱਡ ਨਹੀਂ ਰਹੇ ਹਨ ਪਰ ਕਨਾਨੀਆਂ, ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ ਤੇ ਅਮੋਰੀਆਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਕਰਦੇ ਹਨ 2ਕਿਉਂ ਜੋ ਓਹਨਾਂ ਨੇ ਉਨ੍ਹਾਂ ਦੀਆਂ ਧੀਆਂ ਵਿੱਚੋਂ ਆਪਣੇ ਲਈ ਤੇ ਆਪਣੇ ਪੁੱਤ੍ਰਾਂ ਲਈ ਵਿਆਹ ਲਈਆਂ ਹਨ ਅਤੇ ਪਵਿੱਤ੍ਰ ਅੰਸ ਦੇਸਾਂ ਦੀਆਂ ਉੱਮਤਾਂ ਵਿੱਚ ਰਲ ਮਿਲ ਗਈ ਹੈ ਅਤੇ ਏਸ ਬੇਈਮਾਨੀ ਵਿੱਚ ਸਰਦਾਰਾਂ ਤੇ ਹਾਕਮਾਂ ਦਾ ਹੱਥ ਅੱਗੇ ਹੈ 3ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤ੍ਰ ਅਤੇ ਆਪਣੀ ਚਾਦਰ ਪਾੜ ਛੱਡੀ ਅਤੇ ਸਿਰ ਤੇ ਦਾਹੜੀ ਦੇ ਬਾਲ ਪੁੱਟ ਸੁੱਟੇ ਅਰ ਨਿਮੂਝਾਣਾ ਹੋ ਕੇ ਬੈਠ ਗਿਆ 4ਤਦ ਓਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ ਉਨ੍ਹਾਂ ਅਸੀਰਾਂ ਦੀ ਬੇ ਈਮਾਨੀ ਦੇ ਕਾਰਨ ਮੇਰੇ ਕੋਲ ਇੱਕਠੇ ਹੋ ਗਏ ਅਤੇ ਮੈਂ ਸੰਝ ਦੀ ਬਲੀ ਦੇ ਚੜ੍ਹਾਉਣ ਤੀਕ ਨਿਮੂਝਾਣਾ ਬੈਠਾ ਰਿਹਾ 5ਸੰਝ ਦੀ ਬਲੀ ਚੜ੍ਹਾਉਣ ਦੇ ਵੇਲੇ ਮੈਂ ਵਰਤ ਤੋਂ ਉੱਠਿਆ ਅਤੇ ਆਪਣੇ ਬਸਤ੍ਰ ਤੇ ਆਪਣੀ ਚਾਦਰ ਪਾੜ ਕੇ ਆਪਣੇ ਗੋਡਿਆਂ ਉੱਤੇ ਝੁੱਕਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇ 6ਤਾਂ ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੈਂ ਸ਼ਰਮਿੰਦਾ ਹਾਂ ਅਤੇ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ, ਮੇਰੇ ਪਰਮੇਸ਼ੁਰ, ਮੈਂ ਲੱਜਿਆਵਾਨ ਹਾਂ ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਦੇ ਉੱਪਰ ਤੋਂ ਵੀ ਵੱਧ ਗਏ ਹਨ ਅਤੇ ਸਾਡੀਆਂ ਬਦਕਾਰੀਆਂ ਅਕਾਸ਼ ਤੀਕ ਪੁੱਜ ਗਈਆਂ ਹਨ! 7ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਅਸੀਂ ਵੱਡੀ ਬਦਕਾਰੀ ਵਿੱਚ ਰਹੇ ਹਾਂ ਅਤੇ ਆਪਣੇ ਅਪਰਾਧਾਂ ਦੇ ਕਾਰਨ ਅਸੀਂ ਤੇ ਸਾਡੇ ਪਾਤਸ਼ਾਹ ਤੇ ਸਾਡੇ ਜਾਜਕ ਇਨ੍ਹਾਂ ਦੇਸਾਂ ਦੇ ਪਾਤਸ਼ਾਹਾਂ ਦੇ ਹੱਥ ਵਿੱਚ ਤਲਵਾਰ ਲਈ, ਅਸੀਰੀ ਲਈ, ਲੁੱਟਣ ਲਈ ਅਤੇ ਸ਼ਰਮ ਨਾਲ ਮੂੰਹ ਦੀ ਝੁਲਸ ਲਈ ਹਵਾਲੇ ਕੀਤੇ ਗਏ ਹਾਂ ਜਿਵੇਂ ਅੱਜ ਦੇ ਦਿਨ ਹੈ 8ਹੁਣ ਥੋੜੇ ਚਿਰ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਦਾ ਤਰਸ ਸਾਡੇ ਉੱਤੇ ਹੋਇਆ ਹੈ ਅਤੇ ਉਸ ਨੇ ਸਾਡਾ ਕੁਝ ਕੁ ਬਕੀਆ ਬਚਾ ਦਿੱਤਾ ਹੈ ਅਤੇ ਸਾਨੂੰ ਉਸ ਨੇ ਆਪਣੇ ਪਵਿੱਤ੍ਰ ਅਸਥਾਨ ਵਿੱਚ ਇੱਕ ਕਿੱਲ ਬਣਾਇਆ ਹੈ ਤਾਂ ਜੋ ਸਾਡਾ ਪਰਮੇਸ਼ੁਰ ਸਾਡੀਆਂ ਅੱਖਾਂ ਨੂੰ ਰੋਸ਼ਨ ਕਰੇ ਅਤੇ ਸਾਡੀ ਗੁਲਾਮੀ ਵਿੱਚ ਥੋੜੀ ਜਿਹੀ ਤਾਜ਼ੀ ਜ਼ਿੰਦਗੀ ਬਖਸ਼ੇ 9ਕਿਉਂ ਜੋ ਅਸੀਂ ਤਾਂ ਗੁਲਾਮ ਹਾਂ ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਸਾਡੀ ਗੁਲਾਮੀ ਵਿੱਚ ਨਹੀਂ ਛੱਡ ਦਿੱਤਾ ਸਗੋਂ ਫਾਰਸ ਦੇ ਪਾਤਸ਼ਾਹ ਦੇ ਅੱਗੇ ਸਾਡੀ ਵੱਲ ਆਪਣੀ ਦਯਾ ਨੂੰ ਵਧਾਇਆ ਕਿ ਸਾਨੂੰ ਤਾਜ਼ੀ ਜਿੰਦਗੀ ਬਖਸ਼ੇ ਭਈ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਉਸਾਰੀਏ ਅਤੇ ਉਸ ਦੇ ਵਿਰਾਨਿਆਂ ਦੀ ਮੁਰੰਮਤ ਕਰੀਏ ਕਿ ਉਹ ਸਾਨੂੰ ਯਹੂਦਾਹ ਤੇ ਯਰੂਸ਼ਲਮ ਵਿੱਚ ਓਟ ਦੇਵੇ 10ਹੁਣ ਹੇ ਸਾਡੇ ਪਰਮੇਸ਼ੁਰ, ਏਸ ਦੇ ਪਿੱਛੋਂ ਅਸੀਂ ਤੈਨੂੰ ਕੀ ਆਖੀਏ? ਕਿਉਂ ਜੋ ਅਸੀਂ ਤੇਰੇ ਹੁਕਮਾਂ ਨੂੰ ਵਿਸਾਰ ਬੈਠੇ ਹਾਂ 11ਜਿਨ੍ਹਾਂ ਦਾ ਤੈਂ ਇਹ ਆਖ ਕੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਹਨੂੰ ਤੁਸੀਂ ਕਬਜੇ ਵਿੱਚ ਲੈਣ ਲਈ ਜਾਂਦੇ ਹੋ ਉਹ ਦੇਸਾਂ ਦੀਆਂ ਉੱਮਤਾਂ ਦਿਆਂ ਘਿਣਾਉਣੇ ਕੰਮਾਂ ਤੋਂ ਇੱਕ ਨਾਪਾਕ ਧਰਤੀ ਹੈ ਜਿਹਨੂੰ ਉਨ੍ਹਾਂ ਨੇ ਏਸ ਸਿਰੇ ਤੋਂ ਉਸ ਸਿਰੇ ਤੀਕ ਭਰਿਸ਼ਟ ਕਰਕੇ ਭਰ ਛੱਡਿਆ ਹੈ 12ਹੁਣ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤ੍ਰਾਂ ਲਈ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤ੍ਰਾਂ ਲਈ ਤੀਵੀਆਂ ਬਣਾਉਣ ਨੂੰ ਨਾ ਲਿਓ ਅਤੇ ਨਾ ਹੀ ਸਦਾ ਲਈ ਉਨ੍ਹਾਂ ਦੀ ਸਲਾਮਤੀ ਤੇ ਵਾਧਾ ਭਾਲਿਓ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਧਰਤੀ ਦੇ ਪਦਾਰਥ ਖਾਓ ਅਤੇ ਆਪਣੀ ਅੰਸ ਦੀ ਸਦੀਪਕ ਮੀਰਾਸ ਲਈ ਉਹ ਨੂੰ ਛੱਡ ਜਾਓ 13ਅਤੇ ਇਨ੍ਹਾਂ ਆਫਤਾਂ ਦੇ ਪਿੱਛੋਂ ਜਿਹੜੀਆਂ ਸਾਡੇ ਬੁਰੇ ਕੰਮਾਂ ਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ੁਰ, ਤੈਂ ਸਾਡੇ ਪਾਪਾਂ ਨਾਲੋਂ ਸਾਨੂੰ ਥੋੜੀ ਸਜ਼ਾ ਦਿੱਤੀ ਸਗੋਂ ਇਜੇਹਾ ਛੁਟਕਾਰਾ ਸਾਨੂੰ ਦਿੱਤਾ,- 14ਕੀ ਅਸੀਂ ਤੇਰੇ ਹੁਕਮਾਂ ਨੂੰ ਫੇਰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਉੱਮਤਾਂ ਨਾਲ ਸਾਕ ਕਰੀਏ? ਕੀ ਤੇਰਾ ਕ੍ਰੋਧ ਏਥੇ ਤੀਕ ਸਾਡੇ ਉੱਤੇ ਨਾ ਭੜਕੇਗਾ ਕਿ ਸਾਡਾ ਕੱਖ ਵੀ ਨਾ ਰਹੇ, ਨਾ ਕੋਈ ਬਕੀਆ ਨਾ ਛੁਟਕਾਰਾ? 15ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਤੂੰ ਧਰਮਾਤਮਾ ਹੈਂ ਤਾਂ ਅਸੀਂ ਅੱਜ ਤੀਕ ਛੁਡਾਏ ਹੋਏ ਰਹਿੰਦੇ ਹਾਂ। ਵੇਖ, ਅਸੀਂ ਆਪਣੇ ਦੋਸ਼ਾਂ ਵਿੱਚ ਤੇਰੇ ਸਨਮੁਖ ਹਾਂ ਕਿਉਂਕਿ ਕੌਣ ਹੈ ਜੋ ਇਨ੍ਹਾਂ ਦੇ ਕਾਰਨ ਤੇਰੇ ਹਜ਼ੂਰ ਖੜਾ ਰਹਿ ਸੱਕੇ? ।।
Currently Selected:
ਅਜ਼ਰਾ 9: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.