ਅਸਤਰ 8
8
ਅਸਤਰ ਅਤੇ ਮਾਰਦਕਈ ਦਾ ਪਤ ਪਾਉਣਾ
1ਉਸ ਦਿਨ ਅਹਸ਼ਵੇਰੋਸ਼ ਪਾਤਸ਼ਾਹ ਨੇ ਯਹੂਦੀਆਂ ਦੇ ਦੂਤੀ ਦੁਸ਼ਮਣ ਹਾਮਾਨ ਦਾ ਘਰ ਅਸਤਰ ਮਲਕਾ ਨੂੰ ਦੇ ਦਿੱਤਾ ਅਤੇ ਮਾਰਦਕਈ ਪਾਤਸ਼ਾਹ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਦੱਸ ਦਿੱਤਾ ਸੀ ਕਿ ਉਹ ਉਸ ਦਾ ਕੀ ਲੱਗਦਾ ਹੈ 2ਅਤੇ ਪਾਤਸ਼ਾਹ ਨੇ ਆਪਣੀ ਮੋਹਰ ਜਿਹੜੀ ਉਸ ਨੇ ਹਾਮਾਨ ਤੋਂ ਲੈ ਲਈ ਸੀ ਲਾਹ ਕੇ ਮਾਰਦਕਈ ਨੂੰ ਦੇ ਦਿੱਤੀ ਅਤੇ ਅਸਤਰ ਨੇ ਮਾਰਦਕਈ ਨੂੰ ਹਾਮਾਨ ਦੇ ਘਰ ਉੱਤੇ ਮੁਕੱਰਰ ਕਰ ਦਿੱਤਾ।।
3ਫੇਰ ਅਸਤਰ ਨੇ ਪਾਤਸ਼ਾਹ ਦੇ ਸਨਮੁਖ ਗੱਲ ਕੀਤੀ ਅਤੇ ਉਹ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਰੋ ਰੋ ਕੇ ਉਹ ਦੇ ਤਰਲੇ ਕੀਤੇ ਕਿ ਉਹ ਹਾਮਾਨ ਅਗਾਗੀ ਦੀ ਬੁਰਿਆਈ ਅਤੇ ਮਤੇ ਨੂੰ ਜਿਹੜਾ ਉਸ ਯਹੂਦੀਆਂ ਦੇ ਵਿਰੁੱਧ ਕੀਤਾ ਸੀ ਹਟਾ ਦੇਵੇ 4ਤਦ ਪਾਤਸ਼ਾਹ ਨੇ ਅਸਤਰ ਵੱਲ ਸੁਨਹਿਰੀ ਆਸਾ ਵਧਾਇਆ ਤਾਂ ਅਸਤਰ ਉੱਠੀ ਅਤੇ ਪਾਤਸ਼ਾਹ ਦੇ ਸਾਹਮਣੇ ਜਾ ਖਲੋਤੀ 5ਫੇਰ ਉਸ ਨੇ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਮੈਂ ਉਹ ਦੀ ਨਿਗਾਹ ਵਿੱਚ ਦਯਾ ਦੀ ਭਾਗੀ ਹੋਵਾਂ ਅਰ ਏਹ ਗੱਲ ਪਾਤਸ਼ਾਹ ਨੂੰ ਵੀ ਮੁਨਾਸਬ ਲੱਗੇ ਅਰ ਮੈਂ ਉਸ ਦੀ ਨਿਗਾਹ ਵਿੱਚ ਚੰਗੀ ਲੱਗਾਂ ਤਾਂ ਅਗਾਗੀ ਹਮਦਾਥਾ ਦੇ ਪੁੱਤ੍ਰ ਹਾਮਾਨ ਦੇ ਓਹ ਪਰਵਾਨੇ ਜਿਹੜੇ ਉਸ ਨੇ ਓਹਨਾਂ ਯਹੂਦੀਆਂ ਦੇ ਮਿਟਾਉਣ ਲਈ ਲਿਖੇ ਹਨ ਜੋ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਹਨ ਫੇਰ ਮੋੜ ਲਏ ਜਾਣ 6ਕਿਉਂ ਜੋ ਮੈਂ ਉਸ ਬੁਰਿਆਈ ਨੂੰ ਜਿਹੜੀ ਮੇਰੇ ਲੋਕਾਂ ਉੱਤੇ ਆਵੇਗੀ ਕਿਵੇਂ ਵੇਖ ਸੱਕਾਂਗੀ? ਅਤੇ ਕਿਵੇਂ ਮੈਂ ਆਪਣੇ ਸਾਕਾਂ ਦਾ ਮਿਟਾਇਆ ਜਾਣਾ ਵੇਖ ਸੱਕਾਂਗੀ 7ਤਦ ਅਹਸ਼ਵੇਰੋਸ਼ ਪਾਤਸ਼ਾਹ ਨੇ ਅਸਤਰ ਮਲਕਾ ਅਤੇ ਮਾਰਦਕਈ ਨੂੰ ਆਖਿਆ, ਵੇਖੋ, ਮੈਂ ਹਾਮਾਨ ਦਾ ਘਰ ਅਸਤਰ ਨੂੰ ਦੇ ਦਿੱਤਾ ਹੈ ਅਤੇ ਉਸ ਨੂੰ ਉਨ੍ਹਾਂ ਨੇ ਸੂਲੀ ਉੱਤੇ ਟੰਗ ਦਿੱਤਾ ਹੈ ਇਸ ਲਈ ਕਿ ਉਸ ਨੇ ਯਹੂਦੀਆਂ ਉੱਤੇ ਹੱਥ ਚਲਾਇਆ ਸੀ 8ਤੁਸੀਂ ਵੀ ਪਾਤਸ਼ਾਹ ਦੇ ਨਾਉਂ ਉੱਤੇ ਯਹੂਦੀਆਂ ਲਈ ਲਿਖੋ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਲੱਗੇ ਅਤੇ ਉਸ ਉੱਤੇ ਪਾਤਸ਼ਾਹ ਦੀ ਮੋਹਰ ਲਾ ਲਓ ਕਿਉਂਕਿ ਜਿਹੜੀ ਲਿਖਤ ਪਾਤਸ਼ਾਹ ਦੇ ਨਾਉਂ ਉੱਤੇ ਲਿਖੀ ਜਾਵੇ ਅਤੇ ਉਹ ਦੇ ਉੱਤੇ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਉਹ ਨੂੰ ਕੋਈ ਮੋੜ ਨਹੀਂ ਸੱਕਦਾ।।
9ਤਾਂ ਉਸ ਵੇਲੇ ਤੀਸਰੇ ਮਹੀਨੇ ਅਰਥਾਤ ਸੀਵਾਨ ਦੇ ਮਹੀਨੇ ਦੀ ਤੇਈਵੀਂ ਤਾਰੀਖ ਨੂੰ ਪਾਤਸ਼ਾਹ ਦੇ ਲਿਖਾਰੀ ਸੱਦੇ ਗਏ ਅਤੇ ਮਾਰਦਕਈ ਦੇ ਸਾਰੇ ਹੁਕਮ ਅਨੁਸਾਰ ਯਹੂਦੀਆਂ ਦੇ ਲਈ ਅਰ ਮਨਸਬਦਾਰਾਂ ਅਤੇ ਨੈਬ - ਮਨਸਬਦਾਰਾਂ ਲਈ ਅਤੇ ਸੂਬਿਆਂ ਦੇ ਸਰਦਾਰਾਂ ਲਈ ਜਿਹੜੇ ਹਿੰਦ ਤੋਂ ਕੂਸ਼ ਤੀਕ ਇੱਕ ਸੌ ਸਤਾਈ ਸੂਬਿਆਂ ਵਿੱਚ ਸਨ ਹਰ ਸੂਬੇ ਨੂੰ ਉਹ ਦੀ ਲਿਖਤ ਵਿੱਚ ਅਰ ਹਰ ਉੱਮਤ ਨੂੰ ਉਹ ਦੀ ਬੋਲੀ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਬੋਲੀ ਵਿੱਚ ਲਿਖਿਆ ਗਿਆ 10ਅਤੇ ਉਸ ਨੇ ਅਹਸ਼ਵੇਰੋਸ਼ ਪਾਤਸ਼ਾਹ ਦੇ ਨਾਉਂ ਉੱਤੇ ਲਿਖਿਆ ਅਤੇ ਉਸ ਉੱਤੇ ਪਾਤਸ਼ਾਹ ਦੀ ਮੋਹਰ ਲਾ ਲਈ ਅਤੇ ਓਹ ਪੱਤਰ ਅਸਵਾਰ ਡਾਕੀਆਂ ਦੇ ਰਾਹੀਂ ਘੱਲੇ ਜਿਹੜੇ ਤੇਜ਼ ਘੋੜਿਆਂ ਉੱਤੇ ਅਰਥਾਤ ਸ਼ਾਹੀ ਸਾਹਨ ਘੋੜਿਆਂ ਦੇ ਬੱਚਿਆਂ ਉੱਤੇ ਸਨ 11ਉਨ੍ਹਾਂ ਵਿੱਚ ਪਾਤਸ਼ਾਹ ਨੇ ਯਹੂਦੀਆਂ ਨੂੰ ਜਿਹੜੇ ਹਰ ਇੱਕ ਸ਼ਹਿਰ ਵਿੱਚ ਸਨ ਇਕੱਠੇ ਹੋ ਜਾਣ ਦੀ ਆਗਿਆ ਦਿੱਤੀ ਕਿ ਆਪਣੀ ਜਾਨ ਦੇ ਬਚਾਉਣ ਲਈ ਅੜ ਜਾਣ ਅਤੇ ਉਨ੍ਹਾਂ ਲੋਕਾਂ ਤੇ ਸੂਬਿਆਂ ਦੀ ਸਾਰੀ ਫੌਜ ਨੂੰ ਨਾਸ਼ ਕਰਨ, ਵੱਢਣ, ਅਤੇ ਮਿਟਾਉਣ ਜਿਹੜੀ ਉਨ੍ਹਾਂ ਉੱਤੇ, ਉਨ੍ਹਾਂ ਦੇ ਬੱਚਿਆਂ ਤੇ ਤੀਵੀਆਂ ਉੱਤੇ ਵਾਰ ਕਰੇ ਅਤੇ ਉਨ੍ਹਾਂ ਦਾ ਮਾਲ ਲੁੱਟ ਲੈਣ 12ਏਹ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰਵੀਂ ਤਾਰੀਖ ਨੂੰ ਇੱਕੇ ਹੀ ਦਿਨ ਹੋਵੇ 13ਇਸ ਹੁਕਮ ਦੇ ਲਿਖਤ ਦੀ ਇੱਕ ਇੱਕ ਨਕਲ ਸਾਰੀਆਂ ਉੱਮਤਾਂ ਦੇ ਲਈ ਅਰ ਸਾਰਿਆਂ ਸੂਬਿਆਂ ਲਈ ਪਰਕਾਸ਼ਤ ਕੀਤੀ ਗਈ ਭਈ ਯਹੂਦੀ ਉਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ 14ਸੋ ਉਹ ਡਾਕੀਏ ਜਿਹੜੇ ਤੇਜ਼ ਸ਼ਾਹੀ ਘੋੜਿਆਂ ਉੱਤੇ ਅਸਵਾਰ ਸਨ ਨਿੱਕਲ ਤੁਰੇ ਅਤੇ ਓਹ ਪਾਤਸ਼ਾਹ ਦੇ ਹੁਕਮ ਅਨੁਸਾਰ ਸ਼ਤਾਬੀ ਕਰਦੇ ਸਨ ਅਰ ਏਹ ਹੁਕਮ ਸ਼ੂਸ਼ਨ ਦੇ ਮਹਿਲ ਵਿੱਚ ਵੀ ਦਿੱਤਾ ਗਿਆ।। 15ਮਾਰਦਕਈ ਪਾਤਸ਼ਾਹ ਦੇ ਹਜ਼ੂਰੋਂ ਨੀਲੀ ਅਰ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਰ ਕਤਾਨੀ ਅਰ ਬੈਂਗਣੀ ਚੋਗਾ ਪਾ ਕੇ ਬਾਹਰ ਨਿੱਕਲਿਆ ਅਤੇ ਸ਼ੂਸ਼ਨ ਸ਼ਹਿਰ ਅਨੰਦ ਪਰਸੰਨ ਹੋਇਆ 16ਅਤੇ ਯਹੂਦੀਆਂ ਨੂੰ ਰੋਸ਼ਨੀ, ਅਨੰਦ, ਸੁੱਖ ਅਤੇ ਪਤ ਪ੍ਰਾਪਤ ਹੋਈ 17ਤਾਂ ਸੂਬੇ ਸੂਬੇ ਅਰ ਸ਼ਹਿਰ ਸ਼ਹਿਰ ਵਿੱਚ ਜਿੱਥੇ ਕਿਤੇ ਪਾਤਸ਼ਾਹ ਦੀ ਗੱਲ ਅਤੇ ਹੁਕਮ ਗਿਆ ਯਹੂਦੀਆਂ ਲਈ ਅਨੰਦ, ਸੁੱਖ, ਦਾਉਤ ਅਤੇ ਸ਼ੁਭ ਦਿਨ ਸੀ ਅਤੇ ਉਸ ਦੇਸ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਬੈਠੇ ਕਿਉਂਕਿ ਯਹੂਦੀਆਂ ਦਾ ਭੈ ਉਨ੍ਹਾਂ ਉੱਤੇ ਛਾ ਗਿਆ।।
Currently Selected:
ਅਸਤਰ 8: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.