YouVersion Logo
Search Icon

ਅਸਤਰ 7

7
ਹਾਮਾਨ ਦੀ ਹਾਰ
1ਸੋ ਪਾਤਸ਼ਾਹ ਅਤੇ ਹਾਮਾਨ ਆਏ ਤਾਂ ਜੋ ਅਸਤਰ ਮਲਕਾ ਦੇ ਨਾਲ ਪਰਸ਼ਾਦ ਛਕਣ 2ਅਤੇ ਪਾਤਸ਼ਾਹ ਨੇ ਦੂਜੇ ਦਿਨ ਵੀ ਮਧ ਪੀਣ ਦੇ ਵੇਲੇ ਅਸਤਰ ਨੂੰ ਆਖਿਆ, ਅਸਤਰ ਮਲਕਾ, ਤੇਰੀ ਕੀ ਅਰਜ਼ ਹੈ? ਉਹ ਤੈਨੂੰ ਦਿੱਤਾ ਜਾਵੇਗਾ ਅਤੇ ਤੇਰੀ ਕੀ ਭਾਉਣੀ ਹੈ? ਅੱਧੀ ਪਾਤਸ਼ਾਹੀ ਤੀਕ ਪੂਰੀ ਕੀਤੀ ਜਾਵੇਗੀ! 3ਅਸਤਰ ਮਲਕਾ ਨੇ ਉੱਤਰ ਦੇ ਕੇ ਆਖਿਆ, ਹੇ ਰਾਜਨ, ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਵੇ ਅਤੇ ਮੇਰੀ ਭਾਉਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ 4ਕਿਉਂਕਿ ਮੈਂ ਤੇ ਮੇਰੇ ਲੋਕ ਨਾਸ਼ ਹੋਣ ਲਈ ਅਰ ਵੱਢੇ ਜਾਣ ਲ਼ਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇ ਅਸੀਂ ਗੋਲੇ ਗੋਲੀਆਂ ਵਾਂਙੁ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਕਸ਼ਟ ਪਾਤਸ਼ਾਹ ਦੇ ਘਾਟੇ ਦੇ ਤੁਲ ਨਹੀ ਹੁੰਦਾ!।।
5ਤਦ ਅਹਸ਼ਵੇਰੋਸ਼ ਪਾਤਸ਼ਾਹ ਨੇ ਉੱਤਰ ਦੇ ਕੇ ਅਸਤਰ ਮਲਕਾ ਨੂੰ ਆਖਿਆ, ਉਹ ਕੌਣ ਹੈ ਅਤੇ ਉਹ ਕਿੱਥੇ ਹੈ ਜਿਹਨੇ ਆਪਣੇ ਮਨ ਵਿੱਚ ਅਜਿਹਾ ਕਰਨ ਲਈ ਨੀਤ ਧਾਰੀ? 6ਅਸਤਰ ਨੇ ਆਖਿਆ, ਉਹ ਵਿਰੋਧੀ ਅਤੇ ਵੈਰੀ ਇਹ ਦੁਸ਼ਟ ਹਾਮਾਨ ਹੈ! ਤਦ ਹਾਮਾਨ ਪਾਤਸ਼ਾਹ ਅਤੇ ਮਲਕਾ ਦੇ ਸਾਹਮਣੇ ਭੈ ਖਾ ਗਿਆ 7ਅਤੇ ਪਾਤਸ਼ਾਹ ਕਹਿਰਵਾਨ ਹੋ ਕੇ ਮਧ ਪੀਣ ਵਿੱਚੋਂ ਉੱਠਿਆ ਅਰ ਮਹਿਲ ਦੇ ਬਾਗ ਵਿੱਚ ਚਲਾ ਗਿਆ ਅਤੇ ਹਾਮਾਨ ਅਸਤਰ ਮਲਕਾ ਕੋਲ ਆਪਣੀ ਜਾਨ ਬਖਸ਼ੀ ਲਈ ਖੜਾ ਹੋ ਗਿਆ ਕਿਉਂਕਿ ਉਸ ਨੇ ਵੇਖਿਆ ਕਿ ਪਾਤਸ਼ਾਹ ਨੇ ਮੇਰੇ ਵਿਰੁੱਧ ਬੁਰਿਆਈ ਦਾ ਇਰਾਦਾ ਧਾਰਿਆ ਹੈ 8ਤਾਂ ਪਾਤਸ਼ਾਹ ਮਹਿਲ ਦੇ ਬਾਗ ਤੋਂ ਮਧ ਪੀਣ ਦੇ ਅਸਥਾਨ ਨੂੰ ਮੁੜਿਆ ਅਤੇ ਹਾਮਾਨ ਉਸ ਪਲੰਗ ਉੱਤੇ ਜਿਹਦੇ ਉੱਤੇ ਅਸਤਰ ਸੀ ਡਿੱਗ ਪਿਆ ਤਾਂ ਪਾਤਸ਼ਾਹ ਨੇ ਆਖਿਆ, ਏਹ ਘਰ ਵਿੱਚ ਹੀ ਮੇਰੇ ਸਾਹਮਣੇ ਮਲਕਾ ਉੱਤੇ ਜ਼ਬਰਦਸਤੀ ਕਰਨੀ ਚਾਉਂਦਾ ਹੈ? ਇਹ ਗੱਲ ਪਾਤਸ਼ਾਹ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਉਨ੍ਹਾਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ 9ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾਹ ਨੇ ਪਾਤਸ਼ਾਹ ਦੇ ਸਨਮੁਖ ਆਖਿਆ, ਨਾਲੇ ਵੇਖੋ ਜੀ, ਪੰਜਾਹ ਹੱਥ ਉੱਚੀ ਸੂਲੀ ਜਿਹੜੀ ਹਾਮਾਨ ਨੇ ਮਾਰਦਕਈ ਲਈ ਜਿਸ ਨੇ ਪਾਤਸ਼ਾਹ ਦਾ ਭਲਾ ਕੀਤਾ ਸੀ ਬਣਵਾਈ ਹੈ ਉਹ ਦੇ ਘਰ ਖੜੀ ਹੈ। ਪਾਤਸ਼ਾਹ ਨੇ ਆਖਿਆ ਕਿ ਇਹ ਨੂੰ ਉਹ ਦੇ ਉੱਤੇ ਟੰਗ ਦਿਓ! 10ਤਦ ਉਨ੍ਹਾਂ ਨੇ ਹਾਮਾਨ ਨੂੰ ਉਸ ਸੂਲੀ ਉੱਤੇ ਜਿਹੜੀ ਉਸ ਨੇ ਮਾਰਦਕਈ ਲਈ ਬਣਵਾਈ ਸੀ ਟੰਗ ਦਿੱਤਾ ਤਾਂ ਪਾਤਸ਼ਾਹ ਦਾ ਕ੍ਰੋਧ ਸ਼ਾਂਤ ਹੋਇਆ।।

Currently Selected:

ਅਸਤਰ 7: PUNOVBSI

Highlight

Copy

Compare

Share

None

Want to have your highlights saved across all your devices? Sign up or sign in