YouVersion Logo
Search Icon

ਅਸਤਰ 6

6
ਅਸਤਰ ਤੇ ਮਾਰਦਕਈ ਦੀ ਪਤ ਦਾ ਵਾਧਾ
1ਉਸੇ ਰਾਤ ਪਾਤਸ਼ਾਹ ਦੀ ਨੀਂਦ ਜਾਂਦੀ ਰਹੀ ਤਾਂ ਉਸ ਨੇ ਇਤਿਹਾਸ ਦੀ ਪੋਥੀ ਲਿਆਉਣ ਨੂੰ ਆਖਿਆ ਅਤੇ ਓਹ ਪਾਤਸ਼ਾਹ ਦੇ ਸਨਮੁਖ ਵਾਚੀ ਗਈ 2ਤਾਂ ਉਹ ਦੇ ਵਿਚ ਲਿਖਿਆ ਹੋਇਆ ਲੱਭਾ ਕਿ ਮਾਰਦਕਈ ਨੇ ਦਰਬਾਨਾਂ ਵਿੱਚੋਂ ਪਾਤਸ਼ਾਹ ਦੇ ਦੋ ਖੁਸਰਿਆਂ ਬਿਗਥਾਨਾ ਅਰ ਤਰਸ਼ ਦੀ ਖਬਰ ਦਿੱਤੀ ਸੀ ਜਿਹੜੇ ਅਹਸ਼ਵੇਰੋਸ਼ ਪਾਤਸ਼ਾਹ ਉੱਤੇ ਹੱਥ ਪਾਉਣਾ ਭਾਲਦੇ ਸਨ 3ਪਾਤਸ਼ਾਹ ਨੇ ਆਖਿਆ ਕਿ ਇਸ ਦੇ ਬਦਲੇ ਵਿੱਚ ਮਾਰਦਕਈ ਦੀ ਕੀ ਪਤ ਪਰਤੀਤ ਕੀਤੀ ਗਈ ਹੈ ? ਤਾਂ ਪਾਤਸ਼ਾਹ ਦੇ ਜੁਆਨਾਂ ਨੇ ਜਿਹੜੇ ਉਹ ਦੀ ਸੇਵਾ ਕਰਦੇ ਸਨ ਆਖਿਆ ਕਿ ਉਸ ਦੇ ਨਾਲ ਕੁੱਝ ਨਹੀਂ ਕੀਤਾ ਗਿਆ 4ਪਾਤਸ਼ਾਹ ਨੇ ਆਖਿਆ, ਵੇਹੜੇ ਵਿੱਚ ਕੌਣ ਹੈ? ਉਸ ਵੇਲੇ ਹਾਮਾਨ ਪਾਤਸ਼ਾਹ ਦੇ ਮਹਿਲ ਦੇ ਬਾਹਰ ਦੇ ਵੇਹੜੇ ਵਿੱਚ ਆਇਆ ਹੋਹਿਆ ਸੀ ਤਾਂ ਜੋ ਮਾਰਦਕਈ ਨੂੰ ਉਸ ਸੂਲੀ ਉੱਤੇ ਜਿਹੜੀ ਉਸ ਨੇ ਤਿਆਰ ਕੀਤੀ ਹੋਈ ਸੀ ਟੰਗਣ ਲਈ ਪਾਤਸ਼ਾਹ ਨੂੰ ਆਖੇ 5ਤਾਂ ਪਾਤਸ਼ਾਹ ਦੇ ਜੁਆਨਾਂ ਨੇ ਉਹ ਨੂੰ ਆਖਿਆ, ਵੇਖੋ ਜੀ! ਹਾਮਾਨ ਵੇਹੜੇ ਵਿੱਚ ਖੜਾ ਹੈ। ਪਾਤਸ਼ਾਹ ਨੇ ਆਖਿਆ, ਉਹ ਨੂੰ ਅੰਦਰ ਆਉਣ ਦਿਓ 6ਤਾਂ ਹਾਮਾਨ ਅੰਦਰ ਆਇਆ ਅਤੇ ਪਾਤਸ਼ਾਹ ਨੇ ਉਹ ਨੂੰ ਆਖਿਆ ਕਿ ਜਿਸ ਮਨੁੱਖ ਨੂੰ ਪਾਤਸ਼ਾਹ ਪਤ ਦੇਣੀ ਚਾਹੇ ਉਹ ਦੇ ਲਈ ਕੀ ਕੀਤਾ ਜਾਵੇ? ਹਾਮਾਨ ਨੇ ਆਪਣੇ ਮਨ ਵਿੱਚ ਆਖਿਆ ਕਿ ਮੇਰੇ ਨਾਲੋਂ ਵੱਧ ਪਾਤਸ਼ਾਹ ਹੋਰ ਕਿਸ ਨੂੰ ਪਤ ਦੇਵੇਗਾ? 7ਤਾਂ ਹਾਮਾਨ ਨੇ ਪਾਤਸ਼ਾਹ ਨੂੰ ਆਖਿਆ ਕਿ ਉਸ ਮਨੁੱਖ ਦੇ ਲਈ ਜਿਹ ਨੂੰ ਪਾਤਸ਼ਾਹ ਪਤ ਦੇਣੀ ਚਾਹੇ 8ਸ਼ਾਹੀ ਪੁਸ਼ਾਕ ਜਿਹ ਨੂੰ ਪਾਤਸ਼ਾਹ ਪਹਿਨਦਾ ਸੀ ਅਤੇ ਉਹ ਘੋੜਾ ਜਿਹ ਦੇ ਉੱਤੇ ਪਾਤਸ਼ਾਹ ਸਵਾਰ ਹੁੰਦਾ ਸੀ ਅਤੇ ਜਿਹ ਦੇ ਸਿਰ ਉੱਤੇ ਸ਼ਾਹੀ ਤਾਜ ਰੱਖਿਆ ਹੋਇਆ ਹੈ ਲਿਆਂਦਾ ਜਾਵੇ 9ਅਤੇ ਉਹ ਪੁਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਸਰਦਾਰਾਂ ਵਿੱਚੋਂ ਸਭ ਤੋਂ ਉੱਚੀ ਪਦਵੀ ਵਾਲੇ ਮਨੁੱਖ ਦੇ ਹੱਥ ਵਿੱਚ ਦਿੱਤੇ ਜਾਣ ਤਾਂ ਜੋ ਉਸ ਮਨੁੱਖ ਨੂੰ ਉਹ ਪੁਸ਼ਾਕ ਪੁਆਵੇ ਜਿਹ ਨੂੰ ਪਾਤਸ਼ਾਹ ਪਤ ਦੇਣੀ ਚਾਹੇ ਅਤੇ ਉਸ ਨੂੰ ਘੋੜੇ ਉੱਤੇ ਚੜ੍ਹਾ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਹ ਦੇ ਸਾਹਮਣੇ ਡੌਂਡੀ ਪਿਟਵਾਈ ਜਾਵੇ ਕਿ ਜਿਸ ਮਨੁੱਖ ਨੂੰ ਪਾਤਸ਼ਾਹ ਪਤ ਦੇਣੀ ਚਾਹੁੰਦਾ ਹੈ ਉਹ ਦੇ ਨਾਲ ਏਦਾਂ ਹੀ ਕੀਤਾ ਜਾਵੇਗਾ।।
10ਤਦ ਪਾਤਸ਼ਾਹ ਨੇ ਹਾਮਾਨ ਨੂੰ ਆਖਿਆ, ਝੱਟ ਕਰ ਅਤੇ ਆਪਣੀ ਗੱਲ ਅਨੁਸਾਰ ਘੋੜਾ ਅਤੇ ਪੁਸ਼ਾਕ ਲੈ ਅਤੇ ਮਾਰਦਕਈ ਯਹੂਦੀ ਨਾਲ ਜਿਹੜਾ ਪਾਤਸ਼ਾਹੀ ਫਾਟਕ ਉੱਤੇ ਬੈਠਾ ਹੈ ਏਦਾਂ ਹੀ ਕਰ ਅਤੇ ਜੋ ਕੁੱਝ ਤੂੰ ਆਖਿਆ ਹੈ ਉਸ ਵਿੱਚੋਂ ਕੋਈ ਗੱਲ ਰਹਿ ਨਾ ਜਾਵੇ! 11ਤਾਂ ਹਾਮਾਨ ਨੇ ਉਹ ਪੁਸ਼ਾਕ ਅਤੇ ਉਹ ਘੋੜਾ ਲਿਆ ਅਤੇ ਮਾਰਦਕਈ ਨੂੰ ਪੁਸ਼ਾਕ ਪੁਵਾਈ ਅਤੇ ਘੋੜੇ ਉੱਤੇ ਚੜ੍ਹਾ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਅਤੇ ਉਹ ਦੇ ਅੱਗੇ ਡੌਂਡੀ ਪਿਟਵਾਈ ਕਿ ਉਸ ਮਨੁੱਖ ਨਾਲ ਏਵੇਂ ਹੀ ਕੀਤਾ ਜਾਵੇਗਾ ਜਿਹ ਨੂੰ ਪਾਤਸ਼ਾਹ ਪਤ ਦੇਣੀ ਚਾਹੁੰਦਾ ਹੈ 12ਤਾਂ ਮਾਰਦਕਈ ਫਿਰ ਸ਼ਾਹੀ ਫਾਟਕ ਉੱਤੇ ਮੁੜ ਆਇਆ ਪਰ ਹਾਮਾਨ ਛੇਤੀ ਨਾਲ ਰੋਂਦਾ ਹੋਇਆ ਸਿਰ ਕੱਜ ਕੇ ਆਪਣੇ ਘਰ ਨੂੰ ਗਿਆ 13ਅਤੇ ਹਾਮਾਨ ਨੇ ਆਪਣੀ ਇਸਤ੍ਰੀ ਜ਼ਰਸ਼ ਨੂੰ ਅਤੇ ਆਪਣੇ ਸਾਰੇ ਮਿੱਤਰਾਂ ਨੂੰ ਉਹ ਸਭ ਕੁੱਝ ਜੋ ਉਸ ਦੇ ਨਾਲ ਬੀਤਿਆ ਸੀ ਦੱਸਿਆ ਤਾਂ ਉਸ ਦੇ ਬੁੱਧਵਾਨ ਪੁਰਸ਼ਾਂ ਨੇ ਅਤੇ ਉਸ ਦੀ ਇਸਤ੍ਰੀ ਜ਼ਰਸ਼ ਨੇ ਉਸ ਨੂੰ ਆਖਿਆ, ਜੋ ਮਾਰਦਕਈ ਯਹੂਦੀਆਂ ਦੀ ਨਸਲ ਵਿੱਚੋਂ ਹੈ ਜਿਹਦੇ ਅੱਗੇ ਤੂੰ ਡਿੱਗਣ ਲੱਗਾ ਹੈਂ ਤਾਂ ਤੂੰ ਉਹ ਨੂੰ ਜਿੱਤ ਨਹੀਂ ਸੱਕਦਾ ਪਰੰਤੂ ਤੂੰ ਉਹ ਦੇ ਅੱਗੇ ਜਰੂਰ ਡਿੱਗੇਂਗਾ 14ਓਹ ਉਸ ਦੇ ਨਾਲ ਇਹ ਗੱਲਾਂ ਕਰਦੇ ਹੀ ਸਨ ਤਾਂ ਪਾਤਸ਼ਾਹ ਦੇ ਖੁਸਰੇ ਆ ਗਏ ਅਤੇ ਹਾਮਾਨ ਨੂੰ ਉਸ ਪਰਸ਼ਾਦ ਦੇ ਛਕਣ ਲਈ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ ਛੇਤੀ ਲੈ ਗਏ।।

Currently Selected:

ਅਸਤਰ 6: PUNOVBSI

Highlight

Copy

Compare

Share

None

Want to have your highlights saved across all your devices? Sign up or sign in