YouVersion Logo
Search Icon

ਅਸਤਰ 5

5
ਹਾਮਾਨ ਦਾ ਮਾਰਿਆ ਜਾਣਾ
1ਤਾਂ ਐਉਂ ਹੋਇਆ ਕਿ ਤਿੱਜੇ ਦਿਨ ਅਸਤਰ ਸ਼ਾਹੀ ਪੁਸ਼ਾਕ ਪਾ ਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵੇਹੜੇ ਵਿੱਚ ਦੀਵਾਨ ਖ਼ਾਨੇ ਦੇ ਅੱਗੇ ਜਾ ਖੜੋਤੀ ਅਤੇ ਪਾਤਸ਼ਾਹ ਆਪਣੇ ਸ਼ਾਹੀ ਮਹਿਲ ਵਿੱਚ ਆਪਣੀ ਰਾਜ ਗੱਦੀ ਉੱਤੇ ਮਹਿਲ ਦੇ ਬੂਹੇ ਦੇ ਸਾਹਮਣੇ ਬੈਠਾ ਸੀ 2ਤਾਂ ਐਉਂ ਹੋਇਆ ਕਿ ਜਦ ਪਾਤਸ਼ਾਹ ਨੇ ਮਲਕਾ ਅਸਤਰ ਨੂੰ ਅੰਦਰਲੇ ਵੇਹੜੇ ਵਿੱਚ ਖੜੀ ਵੇਖਿਆ ਤਾਂ ਉਹ ਉਸ ਦੀ ਨਿਗਾਹ ਵਿੱਚ ਕਿਰਪਾ ਜੋਗ ਹੋਈ ਅਤੇ ਪਾਤਸ਼ਾਹ ਨੇ ਉਹ ਸੋਨੇ ਦਾ ਆਸਾ ਜਿਹੜਾ ਉਹ ਦੇ ਹੱਥ ਵਿੱਚ ਸੀ ਅਸਤਰ ਵੱਲ ਵਧਾਇਆ ਅਤੇ ਅਸਤਰ ਨੇ ਨੇੜੇ ਜਾ ਕੇ ਆਸੇ ਦੀ ਨੋਕ ਨੂੰ ਛੋਹਿਆ 3ਤਦ ਪਾਤਸ਼ਾਹ ਨੇ ਉਸ ਨੂੰ ਆਖਿਆ, ਮਲਕਾ ਅਸਤਰ! ਤੂੰ ਕੀ ਚਾਉਂਦੀ ਹੈਂ? ਤੇਰਾ ਕੀ ਪਰੋਜਨ ਹੈ? ਅੱਧੀ ਪਾਤਸ਼ਾਹੀ ਤੀਕ ਤੈਨੂੰ ਦਿੱਤੀ ਜਾਵੇਗੀ 4ਅਸਤਰ ਨੇ ਆਖਿਆ, ਜੇ ਇਹ ਗੱਲ ਪਾਤਸ਼ਾਹ ਨੂੰ ਚੰਗੀ ਜਾਪੇ ਤਾਂ ਪਾਤਸ਼ਾਹ ਅਰ ਹਾਮਾਨ ਅੱਜ ਦੇ ਦਿਨ ਪਰਸ਼ਾਦ ਛਕਣ ਲਈਂ ਜਿਹੜਾ ਮੈਂ ਆਪ ਦੇ ਲ਼ਈ ਤਿਆਰ ਕੀਤਾ ਹੈ ਆਉਣ 5ਤਦ ਪਾਤਸ਼ਾਹ ਨੇ ਆਖਿਆ, ਹਾਮਾਨ ਨੂੰ ਸ਼ਤਾਬੀ ਤਿਆਰ ਕਰੋ ਭਈ ਅਸੀਂ ਅਸਤਰ ਦੇ ਆਖੇ ਦੇ ਅਨੁਸਾਰ ਕਰੀਏ। ਸੋ ਪਾਤਸ਼ਾਹ ਅਰ ਹਾਮਾਨ ਪਰਸ਼ਾਦ ਛਕਣ ਲਈ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ ਆਏ 6ਤਾਂ ਪਾਤਸ਼ਾਹ ਨੇ ਮਧ ਪੀਣ ਦੇ ਵੇਲੇ ਅਸਤਰ ਨੂੰ ਆਖਿਆ, ਤੇਰੀ ਕੀ ਅਰਜ਼ ਹੈ? ਉਹ ਤੈਨੂੰ ਦਿੱਤੀ ਜਾਵੇਗੀ ਅਰ ਤੇਰੀ ਕੀ ਭਾਉਣੀ ਹੈ? ਅੱਧੀ ਪਾਤਸ਼ਾਹੀ ਤੀਕ ਪੂਰੀ ਕੀਤੀ ਜਾਵੇਗੀ! 7ਅਸਤਰ ਨੇ ਉੱਤਰ ਦੇ ਕੇ ਆਖਿਆ, ਮੇਰੀ ਅਰਜ਼ ਅਤੇ ਮੇਰੀ ਭਾਉਣੀ ਇਹ ਹੈ 8ਜੇ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਦਯਾ ਦੀ ਭਾਗੀ ਹਾਂ ਅਤੇ ਜੇ ਪਾਤਸ਼ਾਹ ਨੂੰ ਮੇਰੀ ਅਰਜ਼ ਚੰਗੀ ਲੱਗੇ ਤਾਂ ਪਾਤਸ਼ਾਹ ਅਰ ਹਾਮਾਨ ਪਰਸ਼ਾਦ ਛਕਣ ਨੂੰ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ ਆਉਣ ਤਾਂ ਕੱਲ ਨੂੰ ਮੈਂ ਉਹ ਕੁੱਝ ਕਰਾਂਗੀ ਜਿਵੇਂ ਪਾਤਸ਼ਾਹ ਨੇ ਆਖਿਆ 9ਤਦ ਉਸ ਦਿਨ ਹਾਮਾਨ ਅਨੰਦ ਅਰ ਪਰਸੱਨ ਹੋ ਕੇ ਬਾਹਰ ਨੂੰ ਨਿੱਕਲਿਆ ਪਰ ਜਦ ਹਾਮਾਨ ਨੇ ਮਾਰਦਕਈ ਨੂੰ ਪਾਤਸ਼ਾਹ ਦੇ ਫਾਟਕ ਉੱਤੇ ਵੇਖਿਆ ਕਿ ਨਾ ਉਹ ਉੱਠ ਕੇ ਖੜਾ ਹੋਇਆ ਅਤੇ ਨਾ ਹਟਿਆ ਤਾਂ ਹਾਮਾਨ ਕ੍ਰੋਧ ਨਾਲ ਮਾਰਦਕਈ ਦੇ ਵਿਰੁੱਧ ਭਰ ਗਿਆ 10ਤਾਂ ਵੀ ਹਾਮਾਨ ਨੇ ਆਪਣੇ ਆਪ ਨੂੰ ਰੋਕਿਆ ਅਤੇ ਜਦੋਂ ਆਪਣੇ ਘਰ ਆਇਆ ਤਾਂ ਉਸ ਨੇ ਆਪਣੇ ਮਿੱਤਰਾਂ ਨੂੰ ਅਤੇ ਆਪਣੀ ਇਸਤ੍ਰੀ ਜ਼ਰਸ਼ ਨੂੰ ਸੱਦ ਘੱਲਿਆ 11ਤਾਂ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ ਬਾਠ ਅਤੇ ਆਪਣੇ ਪੁੱਤ੍ਰਾਂ ਦੇ ਵਾਧੇ ਦੀ ਵਾਰਤਾ ਦੱਸੀ ਅਤੇ ਓਹ ਸਾਰੀਆਂ ਗੱਲਾਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਰਦਾਰਾਂ ਅਤੇ ਸ਼ਾਹੀ ਟਹਿਲੂਆਂ ਵਿੱਚ ਉੱਚੀ ਪਦਵੀ ਦਿੱਤੀ 12ਹਾਮਾਨ ਨੇ ਹੋਰ ਏਹ ਵੀ ਆਖਿਆ ਕਿ ਅਸਤਰ ਮਲਕਾ ਨੇ ਪਾਤਸ਼ਾਹ ਦੇ ਸੰਗ ਪਰਸ਼ਾਦ ਛਕਣ ਲਈ ਜਿਹੜਾ ਉਸ ਨੇ ਤਿਆਰ ਕੀਤਾ ਮੇਰੇ ਬਿਨਾ ਹੋਰ ਕਿਸੇ ਨੂੰ ਨਹੀਂ ਸੱਦਿਆ ਅਤੇ ਕੱਲ ਦੇ ਲਈ ਵੀ ਉਸ ਨੇ ਪਾਤਸ਼ਾਹ ਦੇ ਸੰਗ ਮੈਨੂੰ ਹੀ ਸੱਦਿਆ ਹੈ 13ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਜਿੰਨਾ ਚਿਰ ਮਾਰਦਕਈ ਯਹੂਦੀ ਨੂੰ ਮੈਂ ਪਾਤਸ਼ਾਹ ਦੇ ਫਾਟਕ ਉੱਤੇ ਬੈਠਾ ਵੇਖਦਾ ਹਾਂ 14ਤਾਂ ਉਸ ਦੀ ਇਸਤ੍ਰੀ ਜ਼ਰਸ਼ ਨੇ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਆਖਿਆ ਕਿ ਪੰਜਾਹ ਹੱਥ ਉੱਚੀ ਸੂਲੀ ਬਣਵਾਈ ਜਾਵੇ ਅਤੇ ਕਲ ਨੂੰ ਪਾਤਸ਼ਾਹ ਨੂੰ ਆਖ ਕਿ ਮਾਰਦਕਈ ਨੂੰ ਉਸ ਉੱਤੇ ਚੜ੍ਹਾਇਆ ਜਾਵੇ, ਤਦ ਅਨੰਦ ਨਾਲ ਪਾਤਸ਼ਾਹੀ ਦੇ ਸੰਗ ਪਰਸ਼ਾਦ ਛਕਣ ਨੂੰ ਜਾਈਂ ਅਤੇ ਹਾਮਾਨ ਨੂੰ ਇਹ ਗੱਲ ਚੰਗੀ ਲੱਗੀ ਅਤੇ ਉਸ ਨੇ ਸੂਲੀ ਬਣਵਾਈ।।

Currently Selected:

ਅਸਤਰ 5: PUNOVBSI

Highlight

Copy

Compare

Share

None

Want to have your highlights saved across all your devices? Sign up or sign in