ਆਮੋਸ 7
7
ਸਲਾ, ਅੱਗ ਅਤੇ ਜਰੀਬ ਦੇ ਦਰਸ਼ਣ
1ਪ੍ਰਭੁ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ, ਤਾਂ ਵੇਖੋ, ਉਹ ਹਾੜੀ ਦੇ ਉੱਗਣ ਦੇ ਅਰੰਭ ਵਿੱਚ ਸਲਾ ਰਚ ਰਿਹਾ ਸੀ, ਅਤੇ ਵੇਖੋ, ਉਹ ਹਾੜੀ ਸ਼ਾਹੀ ਕਟਾਈ ਦੇ ਮਗਰੋਂ ਸੀ 2ਤਾਂ ਐਉਂ ਹੋਇਆ, ਜਦ ਉਹ ਦੇਸ ਦਾ ਘਾਹ ਖਾ ਚੁੱਕੀ, ਮੈਂ ਆਖਿਆ,
ਹੇ ਪ੍ਰਭੁ ਯਹੋਵਾਹ, ਖਿਮਾ ਕਰਨਾ!
ਯਾਕੂਬ ਕਿਵੇਂ ਕਾਇਮ ਰਹੇਗਾ,
ਉਹ ਨਿੱਕਾ ਜਿਹਾ ਜੋ ਹੈ?
3ਏਸ ਦੇ ਵਿਖੇ ਯਹੋਵਾਹ ਨੂੰ ਰੰਜ ਹੋਇਆ, -
ਏਹ ਨਹੀਂ ਹੋਵੇਗਾ, ਯਹੋਵਾਹ ਨੇ ਆਖਿਆ।।
4ਪ੍ਰਭੁ ਯਹੋਵਾਹ ਨੇ ਮੈਨੁੰ ਇਉਂ ਵਿਖਾਇਆ, ਤਾਂ ਵੇਖੋ, ਪ੍ਰਭੁ ਯਹੋਵਾਹ ਅੱਗ ਨਾਲ ਫ਼ੈਸਲਾ ਕਰਨਾ ਮੰਗ ਰਿਹਾ ਸੀ ਅਤੇ ਉਹ ਨੇ ਵੱਡੀ ਡੂੰਘਿਆਈ ਨੂੰ ਭਸਮ ਕੀਤਾ ਅਤੇ ਧਰਤੀ ਨੂੰ ਭਸਮ ਕਰਨ ਲੱਗਾ
5ਤਾਂ ਮੈਂ ਆਖਿਆ,
ਹੇ ਪ੍ਰਭੁ ਯਹੋਵਾਹ, ਖਿਮਾ ਕਰਨਾ!
ਯਾਕੂਬ ਕਿਵੇਂ ਕਾਇਮ ਰਹੇਗਾ,
ਉਹ ਨਿੱਕਾ ਜਿਹਾ ਜੋ ਹੈ?
6ਏਸ ਦੇ ਵਿਖੇ ਯਹੋਵਾਹ ਨੂੰ ਰੰਜ ਹੋਇਆ, -
ਏਹ ਵੀ ਨਹੀਂ ਹੋਵੇਗਾ, ਪ੍ਰਭੁ ਯਹੋਵਾਹ ਨੇ
ਆਖਿਆ।।
7ਉਹ ਨੇ ਮੈਨੂੰ ਇਉਂ ਵਿਖਾਇਆ ਅਤੇ ਵੇਖੋ, ਪ੍ਰਭੁ ਇੱਕ ਕੰਧ ਉੱਤੇ ਜਿਹੜੀ ਸਾਹਲ ਨਾਲ ਬਣੀ ਹੋਈ ਸੀ ਖਲੋਤਾ ਸੀ ਅਤੇ ਉਹ ਦੇ ਹੱਥ ਵਿੱਚ ਸਾਹਲ ਸੀ 8ਤਾਂ ਯਹੋਵਾਹ ਨੇ ਮੈਨੂੰ ਆਖਿਆ, ਆਮੋਸ, ਤੂੰ ਕੀ ਵੇਖਦਾ ਹੈਂ? ਅੱਗੋਂ ਮੈਂ ਆਖਿਆ, ਇੱਕ ਸਾਹਲ, ਫੇਰ ਪ੍ਰਭੁ ਨੇ ਆਖਿਆ, -
ਵੇਖ, ਮੈਂ ਸਾਹਲ ਆਪਣੀ ਪਰਜਾ ਇਸਰਾਏਲ ਦੇ
ਵਿਚਕਾਰ ਰੱਖਦਾ ਹਾਂ,
ਮੈਂ ਫੇਰ ਕਦੇ ਵੀ ਓਹਨਾਂ ਦੇ ਕੋਲੋਂ ਦੀ ਨਹੀਂ
ਲੰਘਾਂਗਾ।
9ਇਸਹਾਕ ਦੇ ਉੱਚੇ ਅਸਥਾਨ ਵਿਰਾਨ ਕੀਤੇ
ਜਾਣਗੇ,
ਅਤੇ ਇਸਰਾਏਲ ਦੇ ਪਵਿੱਤਰ ਅਸਥਾਨ ਬਰਬਾਦ
ਕੀਤੇ ਜਾਣਗੇ,
ਅਤੇ ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ
ਤਲਵਾਰ ਲੈ ਕੇ ਉੱਠਾਂਗਾ।।
10ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਨੂੰ ਕਹਾ ਘੱਲਿਆ ਕਿ ਆਮੋਸ ਨੇ ਇਸਰਾਏਲ ਦੇ ਘਰਾਣੇ ਦੇ ਵਿੱਚ ਤੇਰੇ ਵਿਰੁੱਧ ਮਤਾ ਪਕਾਇਆ ਹੈ, - ਦੇਸ ਉਹ ਦੀਆਂ ਸਾਰੀਆਂ ਗੱਲਾਂ ਨੂੰ ਝੱਲ ਨਹੀਂ ਸੱਕਦਾ 11ਆਮੋਸ ਇਉਂ ਆਖਦਾ ਹੈ, -
ਯਾਰਾਬੁਆਮ ਤਲਵਾਰ ਨਾਲ ਮਰੇਗਾ,
ਅਤੇ ਇਸਰਾਏਲ ਜ਼ਰੂਰ ਆਪਣੇ ਵਤਨ ਤੋਂ ਅਸੀਰ
ਹੋ ਕੇ ਚੱਲਾ ਜਾਵੇਗਾ।।
12ਤਾਂ ਅਮਸਯਾਹ ਨੇ ਆਮੋਸ ਨੂੰ ਆਖਿਆ, ਹੇ ਦਰਸ਼ਣ ਵੇਖਣ ਵਾਲੇ, ਜਾਹ, ਯਹੂਦਾਹ ਦੇ ਦੇਸ ਨੂੰ ਨੱਠ ਜਾਹ! ਉੱਥੇ ਰੋਟੀ ਖਾ ਅਤੇ ਉੱਥੇ ਅਗੰਮ ਵਾਚ 13ਪਰ ਬੈਤਏਲ ਵਿੱਚ ਫੇਰ ਕਦੇ ਨਾ ਅਗੰਮ ਵਾਚੀਂ ਕਿਉਂ ਜੋ ਉਹ ਪਾਤਸ਼ਾਹ ਦਾ ਪਵਿੱਤਰ ਅਸਥਾਨ ਹੈ ਅਤੇ ਸ਼ਾਹੀ ਮੰਦਰ ਹੈ।।
14ਆਮੋਸ ਨੇ ਅਮਸਯਾਹ ਨੂੰ ਅੱਗੇ ਆਖਿਆ, ਨਾ ਮੈਂ ਨਬੀ ਹਾਂ, ਨਾ ਨਬੀ ਦਾ ਪੁੱਤ੍ਰ ਹਾਂ ਪਰ ਮੈਂ ਅਯਾਲੀ#7:14 ਇਬਰ., ਵਾਗੀ । ਅਤੇ ਗੁੱਲਰਾਂ ਦਾ ਛਾਂਗਣ ਵਾਲਾ ਹਾਂ 15ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਜਾਂਦੇ ਨੂੰ ਲਿਆ ਅਤੇ ਯਹੋਵਾਹ ਨੇ ਮੈਨੂੰ ਆਖਿਆ, ਜਾਹ, ਮੇਰੀ ਪਰਜਾ ਇਸਰਾਏਲ ਕੋਲ ਅਗੰਮ ਵਾਚ! 16ਹੁਣ ਯਹੋਵਾਹ ਦਾ ਬਚਨ ਸੁਣ, -
ਤੂੰ ਕਹਿੰਦਾ ਹੈਂ, ਇਸਰਾਏਲ ਦੇ ਵਿਰੁੱਧ ਅਗੰਮ ਨਾ
ਵਾਚ,
ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪਰਚਾਰ ਨਾ
ਕਰ!
17ਏਸ ਲਈ ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਤੇਰੀ ਪਤਨੀ ਸ਼ਹਿਰ ਵਿੱਚ ਬੇਸਵਾ ਹੋਵੇਗੀ,
ਤੇਰੇ ਪੁੱਤ੍ਰ ਅਤੇ ਤੇਰੀਆਂ ਧੀਆਂ ਤਲਵਾਰ ਨਾਲ
ਡਿੱਗਣਗੇ,
ਅਤੇ ਤੇਰੀ ਭੂਮੀ ਜਰੀਬ ਨਾਲ ਵੰਡੀ ਜਾਵੇਗੀ,
ਤੂੰ ਆਪ ਇੱਕ ਭ੍ਰਿਸ਼ਟ ਭੂਮੀ ਵਿੱਚ ਮਰੇਂਗਾ,
ਅਤੇ ਇਸਰਾਏਲ ਆਪਣੇ ਵਤਨ ਤੋਂ ਜ਼ਰੂਰ ਅਸੀਰੀ
ਵਿੱਚ ਜਾਵੇਗਾ!।।
Currently Selected:
ਆਮੋਸ 7: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.