ਆਮੋਸ 6
6
ਚੋਹੁਲ ਮੋਹੁਲ ਵਾਲਿਆਂ ਦੀ ਸਜ਼ਾ
1ਹਾਇ ਓਹਨਾਂ ਨੂੰ ਜੋ ਸੀਯੋਨ ਵਿੱਚ ਅਰਾਮ ਕਰਦੇ
ਹਨ!
ਅਤੇ ਓਹਨਾਂ ਨੂੰ ਜਿਹੜੇ ਸਾਮਰਿਯਾ ਦੇ ਪਹਾੜ ਉੱਤੇ
ਚੈਨ ਨਾਲ ਰਹਿੰਦੇ ਹਨ!
ਜਿਹੜੇ ਖਾਸ ਕੌਮਾਂ ਦੇ ਮੰਨੇ ਦੰਨੇ ਹਨ,
ਜਿਨ੍ਹਾਂ ਕੋਲ ਇਸਰਾਏਲ ਦਾ ਘਰਾਣਾ ਆਉਂਦਾ
ਹੈ।
2ਕਲਨਹ ਨੂੰ ਲੰਘੋ ਅਤੇ ਵੇਖੋ,
ਅਤੇ ਉੱਥੋਂ ਮਹਾਨ ਹਮਾਥ ਨੂੰ ਜਾਓ,
ਫੇਰ ਫਲਿਸਤੀਆਂ ਦੇ ਗਥ ਨੂੰ ਜਾਓ,
ਭਲਾ, ਓਹ ਏਹਨਾਂ ਪਾਤਸ਼ਾਹੀਆਂ ਨਾਲੋਂ ਚੰਗੇ
ਹਨ?
ਯਾ ਓਹਨਾਂ ਦੀ ਹੱਦ ਤੁਹਾਡੀ ਹੱਦ ਨਾਲੋਂ ਵੱਡੀ
ਹੈ?
3ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ,
ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ!।।
4ਹਾਇ ਓਹਨਾਂ ਨੂੰ ਜੋ ਹਾਥੀ ਦੰਦ ਦੇ ਪਲੰਘਾਂ ਉੱਤੇ
ਲੇਟਦੇ ਹਨ,
ਅਤੇ ਆਪਣਿਆਂ ਵਿਛਾਉਣਿਆਂ ਉੱਤੇ ਲੰਮੇ ਪੈਂਦੇ
ਹਨ,
ਅਤੇ ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ
ਖਾਂਦੇ ਹਨ!
5ਜੋ ਰਬਾਬ ਨਾਲ ਬੇਸੁਰੇ ਗੀਤ ਗਾਉਂਦੇ ਹਨ,
ਜੋ ਦਾਊਦ ਵਾਂਙੁ ਆਪਣੇ ਲਈ ਵਜਾਉਣ ਦੇ ਸਾਜ਼
ਕੱਢਦੇ ਹਨ,
6ਜੋ ਕਟੋਰਿਆਂ ਵਿੱਚ ਮੈ ਪੀਂਦੇ ਹਨ,
ਅਤੇ ਆਪਣੇ ਆਪ ਨੂੰ ਖ਼ਾਲਸ ਤੇਲ ਨਾਲ ਮਲਦੇ
ਹਨ,
ਪਰ ਯੂਸੁਫ਼ ਦੀ ਤਬਾਹੀ ਉੱਤੇ ਅਫ਼ਸੋਸ ਨਹੀਂ
ਕਰਦੇ!
7ਏਸ ਲਈ ਹੁਣ ਓਹ ਪਹਿਲੇ ਅਸੀਰਾਂ ਨਾਲ
ਅਸੀਰੀ ਵਿੱਚ ਜਾਣਗੇ,
ਅਤੇ ਲੰਮੇ ਪੈਣ ਵਾਲਿਆਂ ਦਾ ਚੋਹੁਲ ਮੋਹੁਲ ਜਾਂਦਾ
ਰਹੇਗਾ।।
8ਪ੍ਰਭੁ ਯਹੋਵਾਹ ਨੇ ਆਪਣੀ ਜਾਨ ਦੀ ਸੌਂਹ ਖਾਧੀ,
ਯਹੋਵਾਹ ਸੈਨਾ ਦੇ ਪਰਮੇਸ਼ੁਰ ਦਾ ਵਾਕ ਹੈ, -
ਮੈਂ ਯਾਕੂਬ ਦੇ ਹੰਕਾਰ ਤੋਂ ਘਿਣ ਕਰਦਾ ਹਾਂ,
ਅਤੇ ਉਹ ਦੀਆਂ ਮਾੜੀਆਂ ਨਾਲ ਵੈਰ ਰੱਖਦਾ ਹਾਂ,
ਸੋ ਮੈਂ ਸ਼ਹਿਰ ਅਤੇ ਉਹ ਦੀ ਭਰਪੂਰੀ ਛੱਡ
ਦਿਆਂਗਾ।।
9ਐਉਂ ਹੋਵੇਗਾ ਕਿ ਜੇ ਇੱਕ ਘਰ ਵਿੱਚ ਦਸ ਮਨੁੱਖ ਬਾਕੀ ਰਹਿਣ, ਓਹ ਮਰ ਜਾਣਗੇ 10ਤਾਂ ਜਦ ਉਹ ਦਾ ਸਾਕ ਜੋ ਉਸ ਨੂੰ ਸਾੜਦਾ ਹੈ ਉਸ ਨੂੰ ਚੁੱਕੇ ਭਈ ਉਹ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਹ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਖੇ, ਕੀ ਤੇਰੇ ਨਾਲ ਕੋਈ ਹੋਰ ਵੀ ਹੈ? ਅਤੇ ਉਹ ਆਖੇ, ਨਹੀਂ, ਤਾਂ ਉਹ ਆਖੇ ਚੁੱਪ ਰਹੁ, ਕਿਉਂ ਜੋ ਅਸਾਂ ਯਹੋਵਾਹ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ!।।
11ਵੇਖੋ ਤਾਂ, ਯਹੋਵਾਹ ਹੁਕਮ ਦਿੰਦਾ ਹੈ,
ਅਤੇ ਵੱਡਾ ਘਰ ਛੇਕਾਂ ਨਾਲ,
ਅਤੇ ਛੋਟਾ ਘਰ ਤੇੜਾਂ ਨਾਲ ਮਾਰਿਆ ਜਾਵੇਗਾ।।
12ਭਲਾ, ਘੋੜੇ ਚਟਾਨਾਂ ਉੱਤੇ ਦੌੜਦੇ ਹਨ,
ਯਾ ਲੋਕ ਬਲਦਾਂ ਨਾਲ ਉੱਥੇ ਹਲ ਵਾਹੁੰਦੇ ਹਨ?
ਪਰ ਤੁਸਾਂ ਇਨਸਾਫ ਨੂੰ ਇੰਦਰਾਇਨ ਨਾਲ,
ਅਤੇ ਧਰਮ ਦੇ ਫਲ ਨੂੰ ਨਾਗਦਾਉਨੇ ਨਾਲ ਬਦਲ
ਦਿੱਤਾ!
13ਤੁਸੀਂ ਜੋ ਖਿਆਲੀ ਗੱਲਾਂ ਉੱਤੇ ਅਨੰਦ ਹੁੰਦੇ ਹੋ,
ਅਤੇ ਆਖਦੇ ਹੋ, ਕੀ ਅਸਾਂ ਆਪਣੇ ਹੀ ਬਲ ਨਾਲ
ਆਪਣੇ ਲਈ ਸਿੰਙ ਨਹੀਂ ਲਏ?
14ਤਾਂ ਵੇਖੋ, ਹੇ ਇਸਰਾਏਲ ਦੇ ਘਰਾਣੇ,
ਮੈਂ ਤੁਹਾਡੇ ਵਿਰੁੱਧ ਇੱਕ ਕੌਮ ਉਠਾਵਾਂਗਾ,
ਯਹੋਵਾਹ ਸੈਨਾ ਦੇ ਪਰਮੇਸ਼ੁਰ ਦਾ ਵਾਕ ਹੈ,
ਅਤੇ ਓਹ ਤੁਹਾਨੂੰ ਹਮਾਥ ਦੇ ਲਾਂਘੇ ਤੋਂ
ਅਰਾਬਾਹ ਦੀ ਨਦੀ ਤੀਕ ਸਤਾਉਣਗੇ।।
Currently Selected:
ਆਮੋਸ 6: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.