ਆਮੋਸ 8
8
ਬਾਣੀ ਦਾ ਕਾਲ
1ਪ੍ਰਭੁ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ, ਅਤੇ ਵੇਖੋ, ਗਰਮੀ ਦੇ ਫਲਾਂ ਦੀ ਟੋਕਰੀ ਸੀ 2ਤਾਂ ਓਸ ਆਖਿਆ, ਤੂੰ ਕੀ ਵੇਖਦਾ ਹੈਂ, ਆਮੋਸ? ਫੇਰ ਮੈਂ ਆਖਿਆ, ਗਰਮੀ ਦੇ ਫਲਾਂ ਦੀ ਟੋਕਰੀ ਹੈ। ਤਾਂ ਯਹੋਵਾਹ ਨੇ ਮੈਨੂੰ ਆਖਿਆ, -
ਮੇਰੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਹੈ!
ਮੈਂ ਫੇਰ ਕਦੇ ਓਹਨਾਂ ਦੇ ਕੋਲੋਂ ਦੀ ਨਹੀਂ ਲੰਘਾਂਗਾ।
3ਉਸ ਦਿਨ ਹੈਕਲ ਦੇ ਗੀਤ ਵੈਣ ਹੋ ਜਾਣਗੇ,
ਪ੍ਰਭੁ ਯਹੋਵਾਹ ਦਾ ਵਾਕ ਹੈ।
ਲੋਥਾਂ ਬਥੇਰੀਆਂ ਹੋਣਗੀਆਂ,
ਓਹ ਹਰ ਥਾਂ ਓਹਨਾਂ ਨੂੰ ਚੁੱਪ ਕੀਤੇ ਬਾਹਰ
ਸੁੱਟਣਗੇ!।।
4ਤੁਸੀਂ ਜੋ ਕੰਗਾਲਾਂ ਨੂੰ ਮਿੱਧਦੇ ਹੋ,
ਅਤੇ ਦੇਸ ਦੇ ਮਸਕੀਨਾਂ ਨੂੰ ਮੁਕਾਉਂਦੇ ਹੋ, ਸੁਣੋ!
5ਤੁਸੀਂ ਆਖਦੇ ਹੋ, ਅਮੱਸਿਆ ਕਦ ਲੰਘੇਗੀ,
ਭਈ ਅਸੀਂ ਅੰਨ ਵੇਚੀਏ?
ਅਤੇ ਸਬਤ, ਭਈ ਅਸੀਂ ਕਣਕ ਦੇ ਖਾਤੇ ਖੋਲ੍ਹੀਏ?
ਭਈ ਅਸੀਂ ਏਫਾਹ ਛੋਟਾ ਅਤੇ ਸ਼ਕਲ ਵੱਡਾ
ਬਣਾਈਏ,
ਅਤੇ ਕਾਣੀ ਡੰਡੀ ਛਲ ਨਾਲ ਮਾਰੀਏ,
6ਤਾਂ ਜੋ ਅਸੀਂ ਗਰੀਬ ਨੂੰ ਚਾਂਦੀ ਨਾਲ,
ਅਤੇ ਕੰਗਾਲ ਨੂੰ ਜੁੱਤੀ ਦੇ ਜੋੜੇ ਨਾਲ ਮੁੱਲ ਲਈਏ
ਅਤੇ ਕਣਕ ਦਾ ਕੂੜਾ ਵੇਚੀਏ!।।
7ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ
ਹੈ, -
ਮੈਂ ਓਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ
ਭੁੱਲਾਂਗਾ!
8ਕੀ ਦੇਸ ਇਸ ਦੇ ਕਾਰਨ ਨਾ ਕੰਬੇਗਾ,
ਨਾਲੇ ਉਹ ਦੇ ਸਾਰੇ ਵਾਸੀ ਸੋਗ ਨਾ ਕਰਨਗੇ?
ਅਤੇ ਸਾਰਾ ਦੇਸ ਨੀਲ ਦਰਿਆ ਵਾਂਙੁ ਨਾ ਚੜ੍ਹੇਗਾ,
ਅਤੇ ਉੱਛਲ ਕੇ ਫੇਰ ਨਾ ਉਤਰ ਜਾਵੇਗਾ,
ਮਿਸਰ ਦੇ ਦਰਿਆ ਵਾਂਙੁ?।।
9ਤਾਂ ਉਸ ਦਿਨ ਇਉਂ ਹੋਵੇਗਾ,
ਯਹੋਵਾਹ ਦਾ ਵਾਕ ਹੈ,
ਕਿ ਮੈਂ ਸੂਰਜ ਦੁਪਹਿਰ ਨੂੰ ਲਾਹ ਦਿਆਂਗਾ,
ਅਤੇ ਦਿਨ ਦੀਵੀਂ ਧਰਤੀ ਨੂੰ ਅਨ੍ਹੇਰਾ ਕਰ ਦਿਆਂਗਾ।
10ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ,
ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵੈਣਾਂ ਵਿੱਚ ਬਦਲ
ਦਿਆਂਗਾ।
ਮੈਂ ਸਾਰਿਆਂ ਲੱਕਾਂ ਉੱਤੇ ਟਾਟ,
ਅਤੇ ਹਰੇਕ ਸਿਰ ਵਿੱਚ ਗੰਜ ਪਾਵਾਂਗਾ।
ਮੈਂ ਉਸ ਨੂੰ ਇਕਲੌਤੇ ਦੇ ਸੋਗ ਵਾਂਙੁ,
ਅਤੇ ਉਸ ਦਾ ਅੰਤ ਭੈੜੇ ਦਿਨ ਜੇਹਾ ਬਣਾਵਾਂਗਾ।।
11ਵੇਖ, ਓਹ ਦਿਨ ਆਉਂਦੇ ਹਨ,
ਪ੍ਰਭੁ ਯਹੋਵਾਹ ਦਾ ਵਾਕ ਹੈ,
ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ,
ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ,
ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ।
12ਓਹ ਸਮੁੰਦਰ ਤੋਂ ਸਮੁੰਦਰ ਤੀਕ,
ਅਤੇ ਉੱਤਰ ਤੋਂ ਪੂਰਬ ਤੀਕ ਭੌਂਦੇ ਫਿਰਨਗੇ,
ਓਹ ਯਹੋਵਾਹ ਦੀ ਬਾਣੀ ਦੀ ਭਾਲ ਲਈ
ਐਧਰ ਓਧਰ ਦੌੜੇ ਫਿਰਨਗੇ,
ਪਰ ਉਸ ਨੂੰ ਨਾ ਪਾਉਣਗੇ।
13ਉਸ ਦਿਨ ਸੋਹਣੀਆਂ ਕੁਆਰੀਆਂ,
ਅਤੇ ਚੁਣਵੇਂ ਜੁਆਨ ਤਿਹਾ ਨਾਲ ਨਢਾਲ ਹੋ
ਜਾਣਗੇ!
14ਓਹ ਜੋ ਸਾਮਰਿਯਾ ਦੀ ਅਸ਼ਮਾਹ ਦੀ ਸੌਂਹ ਖਾਂਦੇ
ਹਨ,
ਅਤੇ ਕਹਿੰਦੇ ਹਨ, "ਹੇ ਦਾਨ, ਤੇਰੇ ਦੇਵ ਦੀ
ਹਯਾਤੀ ਦੀ,"
ਅਤੇ "ਬਅਰੇ-ਸ਼ਬਾ ਦੇ ਰਾਹ ਦੀ ਹਯਾਤੀ ਦੀ,"
ਓਹ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ!।।
Currently Selected:
ਆਮੋਸ 8: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.