ਆਮੋਸ 5
5
ਯਹੋਵਾਹ ਨੂੰ ਭਾਲੋ ਅਤੇ ਜੀਓ। ਯਹੋਵਾਹ ਦਾ ਦਿਨ ਅਨ੍ਹੇਰਾ ਹੈ!
1ਹੇ ਇਸਰਾਏਲ ਦੇ ਘਰਾਣੇ, ਏਸ ਗੱਲ ਨੂੰ ਸੁਣੋ,
ਜਿਹੜੀ ਮੈਂ ਤੁਹਾਡੇ ਉੱਤੇ ਵੈਣ ਪਾਕੇ ਚੁੱਕਦਾ
ਹਾਂ, -
2ਇਸਰਾਏਲ ਦੀ ਕੁਆਰੀ ਡਿੱਗ ਪਈ,
ਉਹ ਫੇਰ ਨਾ ਉੱਠੇਗੀ,
ਉਹ ਆਪਣੀ ਭੂਮੀ ਉੱਤੇ ਤਿਆਗੀ ਗਈ ਹੈ,
ਉਹ ਦਾ ਚੁੱਕਣ ਵਾਲਾ ਕੋਈ ਨਹੀਂ।
3ਪ੍ਰਭੁ ਯਹੋਵਾਹ ਇਉਂ ਫਰਮਾਉਂਦਾ ਹੈ, -
ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ,
ਉੱਥੇ ਸੌ ਰਹਿ ਜਾਣਗੇ,
ਜਿਸ ਤੋਂ ਸੌ ਨਿੱਕਲਦੇ ਸਨ,
ਉੱਥੇ ਦਸ ਰਹਿ ਜਾਣਗੇ,
ਇਸਰਾਏਲ ਦੇ ਘਰਾਣੇ ਲਈ।।
4ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਉਂ ਆਖਦਾ
ਹੈ, -
ਮੈਨੂੰ ਭਾਲੋ ਤਾਂ ਤੁਸੀਂ ਜੀਓਗੇ!
5ਪਰ ਬੈਤਏਲ ਨੂੰ ਨਾ ਭਾਲੋ,
ਨਾ ਗਿਲਗਾਲ ਵਿੱਚ ਵੜੋ,
ਨਾ ਬਏਰ-ਸ਼ਬਾ ਨੂੰ ਲੰਘੋ,
ਕਿਉਂ ਜੋ ਗਿਲਗਾਲ ਜ਼ਰੂਰ ਅਸੀਰੀ ਵਿੱਚ ਜਾਵੇਗਾ,
ਅਤੇ ਬੈਤਏਲ ਮੁੱਕ ਜਾਵੇਗਾ।
6ਯਹੋਵਾਹ ਨੂੰ ਭਾਲੋ ਅਤੇ ਜੀਓ!
ਮਤੇ ਉਹ ਅੱਗ ਵਾਂਙੁ ਯੂਸੁਫ਼ ਦੇ ਘਰਾਣੇ ਉੱਤੇ
ਭੜਕ ਉੱਠੇ,
ਅਤੇ ਉਹ ਭਸਮ ਕਰੇ
ਅਤੇ ਬੈਤਏਲ ਲਈ
ਕੋਈ ਬੁਝਾਉਣ ਵਾਲਾ ਨਾ ਹੋਵੇ।
7ਤੁਸੀਂ ਜਿਹੜੇ ਇਨਸਾਫ਼ ਨੂੰ ਨਾਗਦਾਉਨੇ ਵਿੱਚ
ਬਦਲਦੇ ਹੋ,
ਅਤੇ ਧਰਮ ਨੂੰ ਧਰਤੀ ਉੱਤੇ ਪਟਕਾਉਂਦੇ ਹੋ !।।
8ਉਹ ਜੋ ਕੱਚ ਪਚਿਆ ਅਤੇ ਸਪਤ੍ਰਿਖ ਦੇ ਬਣਾਉਣ
ਵਾਲਾ ਹੈ, ਜੋ ਮੌਤ ਦੇ ਸਾਏ ਨੂੰ ਫਜ਼ਰ ਵਿੱਚ ਬਦਲ ਦਿੰਦਾ ਹੈ,
ਅਤੇ ਦਿਨ ਨੂੰ ਰਾਤ ਦਾ ਅਨ੍ਹੇਰਾ ਬਣਾ ਦਿੰਦਾ ਹੈ,
ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ,
ਅਤੇ ਓਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ,
ਯਹੋਵਾਹ ਉਹ ਦਾ ਨਾਮ ਹੈ!
9ਜੋ ਹਲਾਕਤ ਬਲਵਾਨ ਉੱਤੇ ਲਿਸ਼ਕਾਉਂਦਾ ਹੈ,
ਭਈ ਹਲਾਕਾਤ ਗੜ੍ਹ ਉੱਤੇ ਪੈਂਦੀ ਹੈ!।।
10ਜੋ ਫਾਟਕ ਵਿੱਚ ਤਾੜਦਾ ਹੈ, ਓਹ ਉਸ ਨਾਲ ਵੈਰ
ਰੱਖਦੇ ਹਨ,
ਜੋ ਸੱਚ ਹੀ ਸੱਚ ਬੋਲਦਾ ਹੈ, ਓਹ ਉਸ ਤੋਂ ਘਿਣ
ਕਰਦੇ ਹਨ।
11ਏਸ ਲਈ ਕਿ ਤੁਸੀਂ ਗਰੀਬ ਨੂੰ ਮਿੱਧਦੇ ਹੋ,
ਅਤੇ ਉਸ ਤੋਂ ਕਣਕ ਦੀ ਉਗਰਾਹੀ ਜਾਸਤੀ ਨਾਲ
ਕਰਦੇ ਹੋ,
ਤੁਸੀਂ ਘੜੇ ਹੋਏ ਪੱਥਰਾਂ ਦੇ ਘਰ ਬਣਾਏ,
ਪਰ ਉਨ੍ਹਾਂ ਵਿੱਚ ਵੱਸੋਗੇ ਨਾ!
ਤੁਸਾਂ ਸੋਹਣੇ ਅੰਗੂਰੀ ਬਾਗ ਲਾਏ,
ਪਰ ਉਨ੍ਹਾਂ ਦੀ ਮੈ ਪੀਓਗੇ ਨਾ!
12ਮੈਂ ਤੁਹਾਡਿਆਂ ਬਹੁਤਿਆਂ ਅਪਰਾਧਾਂ ਨੂੰ,
ਅਤੇ ਤੁਹਾਡਿਆਂ ਵੱਡਿਆਂ ਪਾਪਾਂ ਨੂੰ ਜਾਣਦਾ ਹਾਂ, -
ਤੁਸੀਂ ਜੋ ਧਰਮੀ ਦੇ ਸਤਾਉਣ ਵਾਲੇ ਅਤੇ ਵੱਢੀ
ਲੈਣ ਵਾਲੇ ਹੋ,
ਜੋ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ!
13ਸੋ ਜਿਹੜਾ ਚਾਤਰ ਹੈ,
ਉਹ ਉਸ ਸਮੇਂ ਵਿੱਚ ਚੁਪ ਸਾਧ ਲਵੇ,
ਕਿਉਂ ਜੋ ਏਹ ਵੇਲਾ ਬੁਰਾ ਹੈ!।।
14ਭਲਾ ਭਾਲੋ, ਨਾ ਕਿ ਬੁਰਾ,
ਤਾਂ ਜੋ ਤੁਸੀਂ ਜੀਉਂਦੇ ਰਹੋ,
ਅਤੇ ਇਉਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ
ਅੰਗ ਸੰਗ ਹੋਵੇਗਾ,
ਜਿਵੇਂ ਤੁਸੀਂ ਕਹਿੰਦੇ ਹੋ।
15ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ,
ਫਾਟਕ ਵਿੱਚ ਇਨਸਾਫ਼ ਕਾਇਮ ਕਰੋ,
ਸ਼ਾਇਤ ਯਹੋਵਾਹ ਸੈਨਾ ਦਾ ਪਰਮੇਸ਼ੁਰ,
ਯੂਸੁਫ਼ ਦੇ ਬਕੀਏ ਨਾਲ ਦਯਾ ਕਰੇ।।
16ਸੋ ਪ੍ਰਭੁ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਇਉਂ
ਫ਼ਰਮਾਉਂਦਾ ਹੈ, -
ਸਾਰਿਆਂ ਚੌਕਾਂ ਵਿੱਚ ਚੀਕ ਚਿਹਾੜਾ,
ਅਤੇ ਸਾਰੀਆਂ ਗਲੀਆਂ ਵਿੱਚ ਓਹ ਹਾਇ ਹਾਏ!
ਆਖਣਗੇ,
ਅਤੇ ਓਹ ਕਿੱਸਾਣ ਨੂੰ ਸੋਗ ਲਈ ਸੱਦਣਗੇ,
ਅਤੇ ਸਿਆਪੇ ਦੇ ਮਾਹਿਰਾਂ ਨੂੰ ਰੋਣ ਪਿੱਟਣ ਲਈ।
17ਸਾਰੇ ਅੰਗੂਰੀ ਬਾਗਾਂ ਵਿੱਚ ਰੋਣ ਪਿੱਟਣ ਹੋਵੇਗਾ,
ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,
ਯਹੋਵਾਹ ਕਹਿੰਦਾ ਹੈ।।
18ਹਾਇ ਤੁਹਾਡੇ ਉੱਤੇ ਜੋ ਯਹੋਵਾਹ ਦੇ ਦਿਨ ਨੂੰ
ਲੋਚਦੇ ਹੋ!
ਤੁਸੀਂ ਯਹੋਵਾਹ ਦਾ ਦਿਨ ਕਾਹਨੂੰ ਚਾਹੁੰਦੇ ਹੋ?
ਉਹ ਅਨ੍ਹੇਰਾ ਹੈ, ਚਾਨਣ ਨਹੀਂ!
19ਜਿਵੇਂ ਕੋਈ ਮਨੁੱਖ ਬਬਰ ਸ਼ੇਰ ਅੱਗੋਂ ਨੱਠੇ,
ਅਤੇ ਰਿਛ ਉਹ ਨੂੰ ਟੱਕਰੇ,
ਯਾ ਉਹ ਘਰ ਵਿੱਚ ਵੜੇ ਅਤੇ ਆਪਣਾ ਹੱਥ ਕੰਧ
ਉੱਤੇ ਰੱਖੇ,
ਅਤੇ ਨਾਗ ਉਹ ਨੂੰ ਡੱਸ ਜਾਵੇ!
20ਕੀ ਯਹੋਵਾਹ ਦਾ ਦਿਨ ਅਨ੍ਹੇਰਾ ਨਹੀਂ ਹੋਵੇਗਾ, ਨਾ
ਕਿ ਚਾਨਣ?
ਅਤੇ ਘੁੱਪ ਘੇਰ, ਜਿਹ ਦੇ ਵਿੱਚ ਕੋਈ ਚਮਕ ਨਾ
ਹੋਵੇਗੀ?।।
21ਮੈਂ ਤੁਹਾਡੇ ਪਰਬਾਂ ਨਾਲ ਵੈਰ ਰੱਖਦਾ ਤੇ ਘਿਣ
ਕਰਦਾ ਹਾਂ,
ਅਤੇ ਤੁਹਾਡੇ ਜੋੜ ਮੇਲਿਆਂ ਨੂੰ ਪਸੰਦ ਨਹੀਂ ਕਰਦਾ!
22ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ
ਭੇਟਾਂ ਚੜ੍ਹਾਓ,
ਮੈਂ ਓਹਨਾਂ ਨੂੰ ਕਬੂਲ ਨਾ ਕਰਾਂਗਾ,
ਅਤੇ ਤੁਹਾਡੇ ਪਲੇ ਹੋਏ ਪਸੂਆਂ ਦੀਆਂ ਸੁਖ ਸਾਂਦ
ਦੀਆਂ ਬਲੀਆਂ ਉੱਤੇ
ਮੈਂ ਚਿਤ ਨਾ ਲਾਵਾਂਗਾ।
23ਤੂੰ ਆਪਣੇ ਗੀਤਾਂ ਦਾ ਰੌਲਾ ਮੈਥੋਂ ਦੂਰ ਕਰ,
ਨਾਲੇ ਮੈਂ ਤੇਰੇ ਰਬਾਬਾਂ ਦੀ ਸੁਰ ਨਾ ਸੁਣਾਂਗਾ!
24ਪਰ ਇਨਸਾਫ਼ ਪਾਣੀਆਂ ਵਾਂਙੁ ਵਗੇ,
ਅਤੇ ਧਰਮ ਬਾਰਾਂ ਮਾਸੀ ਨਦੀ ਵਾਂਙੁ!
25ਹੇ ਇਸਰਾਏਲ ਦੇ ਘਰਾਣੇ,
ਕੀ ਤੁਸੀਂ ਬਲੀਆਂ ਅਤੇ ਭੇਟਾਂ ਚਾਲੀ ਵਰ੍ਹੇ,
ਉਜਾੜ ਵਿੱਚ ਮੇਰੇ ਹਜ਼ੂਰ ਲਿਆਉਂਦੇ ਰਹੇ?
26ਹਾਂ, ਤੁਸੀਂ ਆਪਣੇ ਪਾਤਸ਼ਾਹ ਸਿੱਕੂਥ ਨੂੰ ਚੁੱਕੀ
ਫਿਰਦੇ ਰਹੇ
ਅਤੇ ਕੀਯੂਨ ਆਪਣੇ ਬੁੱਤਾਂ ਨੂੰ, ਆਪਣੇ ਤਾਰਾ
ਦੇਵ ਨੂੰ,
ਜਿਹ ਨੂੰ ਤੁਸਾਂ ਆਪਣੇ ਲਈ ਬਣਾਇਆ!
27ਸੋ ਮੈਂ ਦੰਮਿਸਕ ਤੋਂ ਪਰੇ ਅਸੀਰੀ ਵਿੱਚ ਤੁਹਾਨੂੰ ਲੈ
ਜਾਵਾਂਗਾ,
ਯਹੋਵਾਹ ਆਖਦਾ ਹੈ, ਜਿਹ ਦਾ ਨਾਮ ਸੈਨਾ ਦਾ
ਪਰਮੇਸ਼ੁਰ ਹੈ!।।
Currently Selected:
ਆਮੋਸ 5: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.