ਆਮੋਸ 4
4
ਪਹਿਲੀਆਂ ਸਜ਼ਾਵਾਂ ਨਾਲ ਇਸਰਾਏਲ ਨਾ ਸੁਧਰਿਆ
1ਹੇ ਬਾਸ਼ਾਨ ਦੀਓ ਗਊਓ, ਏਹ ਬਚਨ ਸੁਣੋ!
ਜਿਹੜੀਆਂ ਸਾਮਰਿਯਾ ਦੇ ਪਹਾੜ ਉੱਤੇ ਗਰੀਬਾਂ
ਨੂੰ ਸਤਾਉਂਦੀਆਂ ਹੋ,
ਕੰਗਾਲਾਂ ਨੂੰ ਚਿੱਥਦੀਆਂ ਹੋ,
ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ,
ਲਿਆਓ ਭਈ ਅਸੀਂ ਪੀਵੀਏ!
2ਪਭੁ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸੌਂਹ
ਖਾਧੀ,
ਕਿ ਵੇਖੋ, ਓਹ ਦਿਨ ਤੁਹਾਡੇ ਉੱਤੇ ਆ ਰਹੇ ਹਨ,
ਕਿ ਓਹ ਤੁਹਾਨੂੰ ਕੁੰਡਲਾਂ ਨਾਲ ਲੈ ਜਾਣਗੇ,
ਸਗੋਂ ਤੁਹਾਡੇ ਬਕੀਏ ਨੂੰ ਮੱਛੀਆਂ ਦੀਆਂ ਕੁੰਡੀਆਂ
ਨਾਲ!
3ਤੁਸੀਂ ਤੇੜਾਂ ਵਿੱਚ ਦੀ ਸਿੱਧੀਆਂ ਨਿੱਕਲ ਜਾਓਗੀਆਂ,
ਅਤੇ ਤੁਸੀਂ ਹਰਮੋਨ ਵਿੱਚ ਸੁੱਟੀਆਂ ਜਾਓਗੀਆਂ,
ਯਹੋਵਾਹ ਦਾ ਵਾਕ ਹੈ।।
4ਬੈਤਏਲ ਨੂੰ ਆਓ ਅਤੇ ਅਪਰਾਧ ਕਰੋ,
ਗਿਲਗਾਲ ਨੂੰ, ਅਤੇ ਪੁੱਜ ਕੇ ਅਪਰਾਧ ਕਰੋ!
ਸਵੇਰ ਨੂੰ ਆਪਣੀਆਂ ਬਲੀਆਂ,
ਅਤੇ ਤੀਜੇ ਦਿਨ ਆਪਣੇ ਦਸੌਂਧ ਲੈ ਆਓ।
5ਧੰਨਵਾਦ ਦੀ ਭੇਟ ਖਮੀਰ ਨਾਲ ਧੁਖਾਓ,
ਖੁਸ਼ੀ ਦੀਆਂ ਭੇਟਾਂ ਦਾ ਹੋਕਾ ਦਿਓ,
ਅਤੇ ਉਨ੍ਹਾਂ ਦਾ ਪਰਚਾਰ ਕਰੋ!
ਕਿਉਂ ਜੋ, ਹੇ ਇਸਰਾਏਲੀਓ, ਤੁਸੀਂ ਏਦਾਂ ਹੀ ਪਸੰਦ
ਕਰਦੇ ਹੋ,
ਪ੍ਰਭੁ ਯਹੋਵਾਹ ਦਾ ਵਾਕ ਹੈ।।
6ਮੈਂ ਤੁਹਾਨੂੰ ਦੰਦਾਂ ਦੀ ਸਫ਼ਾਈ ਤੁਹਾਡੇ ਸਾਰੇ ਸ਼ਹਿਰਾਂ
ਵਿੱਚ ਦਿੱਤੀ,
ਅਤੇ ਰੋਟੀ ਦੀ ਥੁੜੋਂ ਤੁਹਾਡੀਆਂ ਸਾਰੀਆਂ ਮਾੜੀਆਂ
ਵਿੱਚ,
ਤਾਂ ਵੀ ਤੁਸੀਂ ਮੇਰੀ ਵੱਲ ਨਾ ਫਿਰੇ,
ਯਹੋਵਾਹ ਦਾ ਵਾਕ ਹੈ
7ਸੋ ਮੈਂ ਵੀ ਤੁਹਾਥੋਂ ਮੀਂਹ ਰੋਕ ਰੱਖਿਆ,
ਜਦ ਵਾਢੀ ਤੀਕ ਤਿੰਨ ਮਹੀਨੇ ਸਨ,
ਮੈਂ ਇੱਕ ਸ਼ਹਿਰ ਉੱਤੇ ਵਰਹਾਇਆ,
ਅਤੇ ਦੂਜੇ ਸ਼ਹਿਰ ਉੱਤੇ ਨਾ ਵਰਹਾਇਆ,
ਇੱਕ ਖੇਤ ਉੱਤੇ ਵਰਖਾ ਪਈ,
ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ
ਗਿਆ।
8ਤਾਂ ਦੋ ਤਿੰਨ ਸ਼ਹਿਰ ਇੱਕ ਸ਼ਹਿਰ ਵਿੱਚ
ਪਾਣੀ ਪੀਣ ਲਈ ਆਏ, ਪਰ ਨਾ ਰੱਜੇ, -
ਫੇਰ ਵੀ ਤੁਸੀਂ ਮੇਰੀ ਵੱਲ ਨਾ ਹੀ ਮੁੜੇ,
ਯਹੋਵਾਹ ਦਾ ਵਾਕ ਹੈ।।
9ਮੈਂ ਤੁਹਾਨੂੰ ਸੋਕੜੇ ਅਤੇ ਉੱਲੀ ਨਾਲ ਮਾਰਿਆ,
ਤੁਹਾਡੇ ਬਹੁਤ ਸਾਰੇ ਬਾਗਾਂ ਨੂੰ, ਤੁਹਾਡੇ ਅੰਗੂਰੀ ਬਾਗਾਂ
ਨੂੰ,
ਤੁਹਾਡੇ ਹਜੀਰ ਦੇ ਬਿਰਛਾਂ ਨੂੰ ਤੁਹਾਡੇ ਜ਼ੈਤੂਨ ਦੇ
ਬਿਰਛਾਂ ਨੂੰ,
ਟਿੱਡੀਆਂ ਨੇ ਖਾ ਲਿਆ,
ਪਰ ਤੁਸੀਂ ਮੇਰੀ ਵੱਲ ਨਹੀਂ ਮੁੜੇ,
ਯਹੋਵਾਹ ਦਾ ਵਾਕ ਹੈ।
10ਮੈਂ ਤੁਹਾਡੇ ਉੱਤੇ ਮਿਸਰ ਜੇਹੀ ਬਵਾ ਘੱਲੀ,
ਮੈਂ ਤੁਹਾਡੇ ਚੁਣਵਿਆਂ ਨੂੰ ਤਲਵਾਰ ਨਾਲ ਵੱਢਿਆ,
ਮੈਂ ਤੁਹਾਡਿਆਂ ਘੋੜਿਆਂ ਨੂੰ ਖੋਹ ਲਿਆ,
ਮੈਂ ਤੁਹਾਡੀਆਂ ਛੌਣੀਆਂ ਦੀ ਸੜ੍ਹਿਆਂਦ ਤੁਹਾਡੀਆਂ
ਨਾਸਾਂ ਵਿੱਚ ਪੁਆਈ,
ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ,
ਯਹੋਵਾਹ ਦਾ ਵਾਕ ਹੈ।।
11ਮੈਂ ਤੁਹਾਡੇ ਵਿੱਚੋਂ ਕਈ ਉਲਟਾ ਦਿੱਤੇ,
ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਉਲਟਾ
ਦਿੱਤਾ,
ਅਤੇ ਤੁਸੀਂ ਬਲਣ ਤੋਂ ਕੱਢੀ ਹੋਈ ਚੁਆਤੀ ਵਾਂਙੁ
ਸਾਓ,
ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ,
ਯਹੋਵਾਹ ਦਾ ਵਾਕ ਹੈ,
12ਸੋ ਮੈਂ ਤੇਰੇ ਨਾਲ ਇਉਂ ਕਰਾਂਗਾ, ਹੇ ਇਸਰਾਏਲ!
ਅਤੇ ਏਸ ਲਈ ਕਿ ਮੈਂ ਤੇਰੇ ਨਾਲ ਇਉਂ
ਕਰਾਂਗਾ,
ਹੇ ਇਸਰਾਏਲ, ਆਪਣੇ ਪਰਮੇਸ਼ੁਰ ਦੇ ਮਿਲਣ
ਦੀ ਤਿਆਰੀ ਕਰ!
13ਤਾਂ ਵੇਖੋ, ਪਹਾੜਾਂ ਦਾ ਸਾਜਣ ਵਾਲਾ,
ਪੌਣ ਦਾ ਕਰਤਾ,
ਜੋ ਆਦਮੀ ਨੂੰ ਉਹ ਦਾ ਵਿਚਾਰ ਦੱਸਦਾ ਹੈ,
ਸਵੇਰ ਦੇ ਅਨ੍ਹੇਰੇ ਦਾ ਬਣਾਉਣ ਵਾਲਾ,
ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ
ਹੈ, -
ਯਹੋਵਾਹ ਸੈਨਾਂ ਦਾ ਪਰਮੇਸ਼ੁਰ ਉਹ ਦਾ ਨਾਮ ਹੈ!।।
Currently Selected:
ਆਮੋਸ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.