YouVersion Logo
Search Icon

ਆਮੋਸ 3

3
ਯਹੋਵਾਹ ਦਾ ਭੇਤ ਅਤੇ ਉਹ ਦੇ ਨਬੀ
1ਹੇ ਇਸਰਾਏਲੀਓ, ਏਹ ਬਚਨ ਸੁਣੋ ਜਿਹੜਾ ਯਹੋਵਾਹ ਤੁਹਾਡੇ ਵਿਰੁੱਧ ਬੋਲਿਆ, ਉਸ ਸਾਰੇ ਘਰਾਣੇ ਦੇ ਵਿਰੁੱਧ ਜਿਹ ਨੂੰ ਮੈਂ ਮਿਸਰ ਦੇਸ ਤੋਂ ਕੱਢ ਲਿਆਇਆ, - 2ਮੈਂ ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਕੇਵਲ ਤੁਹਾਨੂੰ ਜਾਤਾ, ਏਸ ਲਈ ਮੈਂ ਤੁਹਾਡੀਆਂ ਸਾਰੀਆਂ ਬਦੀਆਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ!।।
3ਭਲਾ, ਦੋ ਜਣੇ ਇਕੱਠੇ ਚੱਲਣਗੇ,
ਜੇ ਉਹ ਸਹਿਮਤ ਨਾ ਹੋਣ?
4ਕੀ ਬਣ ਵਿੱਚ ਬਬਰ ਸ਼ੇਰ ਗੱਜੇਗਾ,
ਜਦ ਕੋਈ ਸ਼ਿਕਾਰ ਨਹੀਂ ਲੱਭਾ?
ਕੀ ਜੁਆਨ ਸ਼ੇਰ ਆਪਣੀ ਖੁੰਦਰ ਤੋਂ ਅਵਾਜ਼
ਕੱਢੇਗਾ,
ਜੇ ਉਹ ਨੇ ਕੁਝ ਫੜਿਆ ਨਾ ਹੋਵੇ?
5ਭਲਾ, ਪੰਛੀ ਧਰਤੀ ਉੱਤੇ ਫੰਧੇ ਵਿੱਚ ਡਿੱਗੇਗਾ,
ਜਦ ਉਹ ਦੇ ਲਈ ਕੋਈ ਫਾਹੀ ਨਾ ਹੋਵੇ?
ਕੀ ਫੰਧਾ ਧਰਤੀ ਉੱਤੇ ਉੱਛਲੇਗਾ,
ਜਦ ਉਹ ਨੇ ਕੁਝ ਫੜਿਆ ਨਾ ਹੋਵੇ?
6ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ,
ਅਤੇ ਲੋਕ ਨਾ ਡਰਨ,
ਕੀ ਸ਼ਹਿਰ ਉੱਤੇ ਬਿਪਤਾ ਆਵੇ,
ਅਤੇ ਯਹੋਵਾਹ ਨੇ ਉਹ ਨੂੰ ਨਾ ਘੱਲੀ ਹੋਵੇ?
7ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ,
ਜੇ ਉਹ ਆਪਣੇ ਸੇਵਕ ਨਬੀਆਂ ਨੂੰ
ਆਪਣਾ ਭੇਤ ਪਰਗਟ ਨਾ ਕਰੇ।
8ਬਬਰ ਸ਼ੇਰ ਗੱਜਿਆ ਹੈ,
ਕੌਣ ਨਾ ਡਰੇਗਾ?
ਪ੍ਰਭੁ ਯਹੋਵਾਹ ਬੋਲਿਆ,
ਕੌਣ ਨਾ ਅਗੰਮ ਵਾਚੇਗਾ?।।
9ਅਸ਼ਦੋਦ ਦੀਆਂ ਮਾੜੀਆਂ ਨੂੰ,
ਅਤੇ ਮਿਸਰ ਦੇਸ਼ ਦੀਆਂ ਮਾੜੀਆਂ ਨੂੰ ਸੁਣਾਓ,
ਅਤੇ ਆਖੋ, ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ
ਜਾਓ,
ਅਤੇ ਵੇਖੋ ਕਿ ਉਹ ਦੇ ਵਿੱਚ ਕੇਡਾ ਰੌਲਾ ਹੈ,
ਅਤੇ ਉਹ ਦੇ ਵਿਚਕਾਰ ਕੇਡਾ ਜ਼ੁਲਮ ਹੈ!
10ਓਹ ਨੇਕੀ ਕਰਨਾ ਨਹੀਂ ਜਾਣਦੇ,
ਯਹੋਵਾਹ ਦਾ ਵਾਕ ਹੈ,
ਜਿਹੜੇ ਆਪਣੀਆਂ ਮਾੜੀਆਂ ਵਿੱਚ
ਅਨ੍ਹੇਰ ਅਤੇ ਲੁੱਟ ਮਾਰ ਜਮਾ ਕਰਦੇ ਹਨ।
11ਏਸ ਲਈ ਪ੍ਰਭੁ ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਵਿਰੋਧੀ ਦੇਸ ਨੂੰ ਘੇਰ ਲਵੇਗਾ,
ਅਤੇ ਤੇਰੀ ਸ਼ਕਤੀ ਤੈਥੋਂ ਖੋਹ ਲਵੇਗੀ,
ਅਤੇ ਤੇਰੀਆਂ ਮਾੜੀਆਂ ਲੁੱਟੀਆਂ ਜਾਣਗੀਆਂ।।
12ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਜਿਵੇਂ ਅਯਾਲੀ ਬਬਰ ਸ਼ੇਰ ਦੇ ਮੂੰਹੋਂ
ਦੋ ਰਾਨ ਯਾ ਕੰਨ ਦਾ ਟੁਕੜਾ ਛੁਡਾ ਲੈਂਦਾ ਹੈ,
ਤਿਵੇਂ ਇਸਰਾਏਲੀ ਛੁਡਾਏ ਜਾਣਗੇ,
ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੀਆਂ ਹੀਂਹਾਂ
ਉੱਤੇ
ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬਹਿੰਦੇ ਹਨ।।
13ਯਾਕੂਬ ਦੇ ਘਰਾਣੇ ਦੇ ਵਿਰੁੱਧ ਸੁਣੋ ਅਤੇ ਸਾਖੀ
ਦਿਓ,
ਸੈਨਾਂ ਦੇ ਪਰਮੇਸ਼ੁਰ ਪ੍ਰਭੁ ਯਹੋਵਾਹ ਦਾ ਵਾਕ ਹੈ।
14ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ
ਉਸ ਉੱਤੇ ਲਿਆਵਾਂਗਾ,
ਮੈਂ ਬੈਤਏਲ ਦੀਆਂ ਜਗਵੇਦੀਆਂ ਦੀ ਖ਼ਬਰ
ਲਵਾਂਗਾ,
ਅਤੇ ਜਗਵੇਦੀ ਦੇ ਸਿੰਙ ਕੱਟੇ ਜਾਣਗੇ,
ਅਤੇ ਓਹ ਭੁਞੇਂ ਡਿੱਗ ਪੈਣਗੇ।
15ਮੈਂ ਸਿਆਲੂ ਮਹਿਲ ਨੂੰ ਹਾੜੂ ਮਹਿਲ ਨਾਲ ਮਾਰਾਂਗਾ,
ਹਾਥੀ ਦੰਦ ਦੇ ਮਹਿਲ ਬਰਬਾਦ ਹੋ ਜਾਣਗੇ,
ਅਤੇ ਵੱਡੇ ਵੱਡੇ ਭਵਨ ਮਿਟਾਏ ਜਾਣਗੇ!
ਯਹੋਵਾਹ ਦਾ ਵਾਕ ਹੈ।।

Currently Selected:

ਆਮੋਸ 3: PUNOVBSI

Highlight

Copy

Compare

Share

None

Want to have your highlights saved across all your devices? Sign up or sign in