ਆਮੋਸ 2
2
ਯਹੂਦਾਹ ਅਤੇ ਇਸਰਾਏਲ ਉੱਤੇ ਸਜ਼ਾ
1ਯਹੋਵਾਹ ਇਉਂ ਫ਼ਰਮਾਉਂਦਾ ਹੈ,-
ਮੋਆਬ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ
ਮੁੜਾਂਗਾ,
ਕਿਉਂ ਜੋ ਉਹ ਨੇ ਆਦੋਮ ਦੇ ਰਾਜੇ ਦੀਆਂ ਹੱਡੀਆਂ
ਸਾੜ ਕੇ ਚੂਨਾ ਕਰ ਦਿੱਤਾ।
2ਸੋ ਮੈਂ ਮੋਆਬ ਉੱਤੇ ਅੱਗ ਘੱਲਾਂਗਾ,
ਅਤੇ ਉਹ ਕਰੀਯੋਥ ਦੀਆਂ ਮਾੜੀਆਂ ਭਸਮ
ਕਰੇਗੀ,
ਅਤੇ ਮੋਆਬ ਰੌਲੇ ਨਾਲ, ਨਾਰੇ ਨਾਲ,
ਅਤੇ ਤੁਰ੍ਹੀ ਦੀ ਅਵਾਜ਼ ਨਾਲ ਮਰੇਗਾ।
3ਮੈਂ ਉਹ ਦੇ ਵਿੱਚੋਂ ਨਿਆਈਂ ਵੱਢ ਸੁੱਟਾਂਗਾ,
ਅਤੇ ਉਸ ਦੇ ਨਾਲ ਉਹ ਦੇ ਸਾਰੇ ਸਰਦਾਰ ਕਤਲ
ਕਰਾਂਗਾ, ਯਹੋਵਾਹ ਆਖਦਾ ਹੈ।।
4ਯਹੋਵਾਹ ਇਉਂ ਫ਼ਰਮਾਉਂਦਾ ਹੈ,-
ਯਹੂਦਾਹ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ
ਮੁੜਾਂਗਾ,
ਕਿਉਂ ਜੋ ਓਹਨਾਂ ਨੇ ਯਹੋਵਾਹ ਦੀ ਬਿਵਸਥਾ ਨੂੰ ਰੱਦ
ਕੀਤਾ,
ਉਹ ਦੀਆਂ ਬਿਧੀਆਂ ਦੀ ਪਾਲਨਾ ਨਹੀਂ ਕੀਤੀ,
ਅਤੇ ਓਹਨਾਂ ਦੇ ਝੂਠਾਂ ਨੇ ਓਹਨਾਂ ਨੂੰ ਕੁਰਾਹ
ਪਾਇਆ,
ਜਿਨ੍ਹਾਂ ਦੇ ਮਗਰ ਓਹਨਾਂ ਦੇ ਪਿਉ ਦਾਦੇ ਚੱਲਦੇ
ਸਨ।
5ਮੈਂ ਯਹੂਦਾਹ ਉੱਤੇ ਅੱਗ ਘੱਲਾਂਗਾ,
ਅਤੇ ਉਹ ਯਰੂਸ਼ਲਮ ਦੀਆਂ ਮਾੜੀਆਂ ਨੂੰ ਭਸਮ
ਕਰੇਗੀ।।
6ਯਹੋਵਾਹ ਇਉਂ ਫ਼ਰਮਾਉਂਦਾ ਹੈ,-
ਇਸਰਾਏਲ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ,
ਕਿਉਂ ਜੋ ਓਹਨਾਂ ਨੇ ਧਰਮੀ ਨੂੰ ਚਾਂਦੀ ਲਈ,
ਅਤੇ ਕੰਗਾਲ ਨੂੰ ਜੁੱਤੀਆਂ ਦੇ ਜੋੜੇ ਲਈ ਵੇਚ
ਦਿੱਤਾ,
7ਓਹ ਗਰੀਬਾਂ ਦੇ ਸਿਰ ਦੀ ਕਰ ਦਾ ਵੀ ਲਾਲਚ
ਕਰਦੇ ਹਨ,
ਓਹ ਮਸਕੀਨਾਂ ਦਾ ਰਾਹ ਮਾਰਦੇ ਹਨ,
ਪਿਉ ਪੁੱਤ੍ਰ ਇੱਕੋ ਮੁਟਿਆਰ ਕੋਲ ਜਾਂਦੇ ਹਨ,
ਭਈ ਓਹ ਮੇਰਾ ਪਵਿੱਤਰ ਨਾਮ ਭ੍ਰਿਸ਼ਟ ਕਰਨ।
8ਓਹ ਹਰ ਜਗਵੇਦੀ ਕੋਲ ਗਿਰਵੀ ਬਸਤਰਾਂ ਉੱਤੇ
ਲੇਟਦੇ ਹਨ,
ਓਹ ਪਰਮੇਸ਼ੁਰ ਦੇ ਭਵਨ ਵਿੱਚ ਜੁਰਮਾਨੇ ਵਾਲਿਆਂ
ਦੀ ਮੈ ਪੀਂਦੇ ਹਨ।।
9ਮੈਂ ਤਾਂ ਅਮੋਰੀਆਂ ਨੂੰ ਓਹਨਾਂ ਦੇ ਅੱਗਿਓ ਬਰਬਾਦ
ਕੀਤਾ,
ਜਿਨ੍ਹਾਂ ਦਾ ਕੱਦ ਦਿਆਰਾਂ ਦੇ ਕੱਦ ਵਰਗਾ ਸੀ,
ਜਿਹੜੇ ਬਲੂਤਾਂ ਵਾਂਙੁ ਬਲਵਾਨ ਸਨ,
ਪਰ ਮੈਂ ਉੱਪਰੋਂ ਉਨ੍ਹਾਂ ਦਾ ਫਲ,
ਅਤੇ ਹੇਠੋਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਨਾਸ ਕੀਤਾ।
10ਮੈਂ ਤੁਹਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ,
ਅਤੇ ਚਾਲੀ ਵਰਿਹਾਂ ਤੀਕ ਉਜਾੜ ਵਿੱਚ ਲਈ
ਫਿਰਿਆ
ਭਈ ਤੁਸੀਂ ਅਮੋਰੀਆਂ ਦੇ ਦੇਸ ਉੱਤੇ ਕਬਜ਼ਾ ਕਰੋ।
11ਮੈਂ ਤੁਹਾਡੇ ਪੁੱਤ੍ਰਾਂ ਵਿੱਚ ਨਬੀ,
ਅਤੇ ਤੁਹਾਡੇ ਚੁਣਵਿਆਂ ਵਿੱਚੋਂ ਨਜ਼ੀਰ ਕਾਇਮ
ਕੀਤੇ।
ਹੇ ਇਸਰਾਏਲੀਓ, ਕੀ ਏਹ ਏਵੇਂ ਹੀ ਨਹੀਂ?
ਯਹੋਵਾਹ ਦਾ ਵਾਕ ਹੈ।
12ਪਰ ਤੁਸਾਂ ਨਜ਼ੀਰਾਂ ਨੂੰ ਮਧ ਪਿਲਾਈ,
ਅਤੇ ਨਬੀਆਂ ਨੂੰ ਆਖਿਆ, ਨਾ ਅਗੰਮ ਵਾਚੋ!।।
13ਵੇਖੋ, ਮੈਂ ਤੁਹਾਨੂੰ ਹੇਠ ਦਬਾਵਾਂਗਾ,
ਜਿਵੇਂ ਗੱਡਾ ਦਬਾਉਂਦਾ ਹੈ ਜਿਹੜਾ ਭਰੀਆਂ ਨਾਲ
ਭਰਿਆ ਹੋਇਆ ਹੋਵੇ।
14ਨੱਠਣਾ ਕਾਹਲਿਆਂ ਤੋਂ ਮਿਟ ਜਾਵੇਗਾ,
ਅਤੇ ਬਲਵਾਨ ਆਪਣੀ ਸ਼ਕਤੀ ਕਾਇਮ ਨਾ ਰੱਖੇਗਾ,
ਅਤੇ ਸੂਰਮਾ ਆਪਣੀ ਜਾਨ ਨਾ ਬਚਾਵੇਗਾ।
15ਧਣੁਖਧਾਰੀ ਨਾ ਖਲੋਵੇਗਾ,
ਪੈਰਾਂ ਦਾ ਛੋਹਲਾ ਆਪਣੇ ਆਪ ਨੂੰ ਨਾ ਬਚਾਵੇਗਾ,
ਨਾ ਹੀ ਘੋੜੇ ਦਾ ਸਵਾਰ ਆਪਣੀ ਜਾਨ ਬਚਾਵੇਗਾ।
16ਸੂਰਮਿਆਂ ਵਿੱਚੋਂ ਦਿਲਾਵਰ ਉਸ ਦਿਨ ਨੰਗਾ
ਨੱਠ ਜਾਵੇਗਾ,
ਯਹੋਵਾਹ ਦਾ ਵਾਕ ਹੈ।।
Currently Selected:
ਆਮੋਸ 2: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.