YouVersion Logo
Search Icon

੧ ਸਮੂਏਲ 3

3
ਸਮੂਏਲ ਦਾ ਬੁਲਾਇਆ ਜਾਣਾ
1ਉਹ ਮੁੰਡਾ ਸਮੂਏਲ ਏਲੀ ਦੇ ਸਾਹਮਣੇ ਯਹੋਵਾਹ ਦੀ ਟਹਿਲ ਕਰਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਦੀ ਬਾਣੀ ਵੱਡੀ ਦੁਰਲੱਭ ਸੀ ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ 2ਅਤੇ ਉਸ ਵੇਲੇ ਅਜਿਹਾ ਹੋਇਆ ਜਾਂ ਏਲੀ ਆਪਣੇ ਥਾਂ ਲੰਮਾ ਪਿਆ ਸੀ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਚੁੰਨ੍ਹੀਆਂ ਹੋਣ ਲਗੀਆਂ ਜੋ ਉਹ ਵੇਖ ਨਹੀਂ ਸੱਕਦਾ ਸੀ 3ਅਤੇ ਪਰਮੇਸ਼ੁਰ ਦਾ ਦੀਵਾ ਜੋ ਯਹੋਵਾਹ ਦੀ ਹੈਕਲ ਵਿੱਚ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ ਅਜੇ ਨਹੀਂ ਬੁੱਝਿਆ ਸੀ ਅਤੇ ਸਮੂਏਲ ਲੰਮਾ ਪਿਆ ਹੋਇਆ ਸੀ 4ਤਾਂ ਯਹੋਵਾਹ ਨੇ ਸਮੂਏਲ ਨੂੰ ਸੱਦਿਆ ਅਤੇ ਉਹ ਬੋਲਿਆ, ਮੈਂ ਹਾਜ਼ਰ ਹਾਂ 5ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੈਂ ਜੋ ਮੈਨੂੰ ਸੱਦਿਆ ਸੋ ਮੈਂ ਹਾਜ਼ਰ ਹਾਂ। ਪਰ ਉਹ ਬੋਲਿਆ, ਮੈਂ ਤਾਂ ਨਹੀਂ ਸੱਦਿਆ। ਫੇਰ ਲੰਮਾ ਪੈ ਰਹੁ। ਸੋ ਉਹ ਜਾ ਕੇ ਲੰਮਾ ਪਿਆ 6ਯਹੋਵਾਹ ਨੇ ਸਮੂਏਲ ਨੂੰ ਫੇਰ ਸੱਦਿਆ ਅਤੇ ਸਮੂਏਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ। ਉਸ ਨੇ ਆਖਿਆ, ਹੇ ਮੇਰੇ ਪੁੱਤ੍ਰ, ਮੈਂ ਤਾਂ ਨਹੀਂ ਸੱਦਿਆ। ਫੇਰ ਲੰਮਾ ਪੈ ਰਹੁ 7ਪਰ ਸਮੂਏਲ ਨੇ ਅਜੇ ਯਹੋਵਾਹ ਨੂੰ ਨਹੀਂ ਸਿਆਤਾ ਸੀ ਅਤੇ ਨੀ ਹੀ ਯਹੋਵਾਹ ਦੀ ਬਾਣੀ ਉਸ ਦੇ ਉੱਤੇ ਪਰਗਟ ਹੋਈ ਸੀ 8ਫੇਰ ਯਹੋਵਾਹ ਨੇ ਤੀਜੀ ਵੇਰ ਸਮੂਏਲ ਨੂੰ ਸੱਦਿਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਰ ਆਖਿਆ ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ ਹੈ। ਤਦ ਏਲੀ ਨੇ ਜਾਤਾ ਜੋ ਯਹੋਵਾਹ ਨੇ ਮੁੰਡੇ ਨੂੰ ਸੱਦਿਆ ਹੋਣਾ ਹੈ 9ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾਹ ਲੰਮਾ ਪੈ ਰਹੁ ਅਤੇ ਅਜਿਹਾ ਹੋਵੇਗਾ ਭਈ ਜਾਂ ਉਹ ਤੈਨੂੰ ਸੱਦੇ ਤਾਂ ਤੂੰ ਆਖੀਂ, ਹੇ ਯਹੋਵਾਹ, ਫ਼ਰਮਾ ,ਤੇਰਾ ਦਾਸ ਸੁਣਦਾ ਹੈ। ਸੋ ਸਮੂਏਲ ਆਪਣੇ ਥਾਂ ਜਾ ਲੰਮਾ ਪਿਆ 10ਤਦ ਯਹੋਵਾਹ ਆ ਖਲੋਤਾ ਅਤੇ ਅੱਗੇ ਵਾਂਙੁ ਸੱਦਿਆ, "ਸਮੂਏਲ, ਸਮੂਏਲ!" ਤਦ ਸਮੂਏਲ ਬੋਲਿਆ, ਫ਼ਰਮਾ ਕਿਉ ਜੋ ਤੇਰਾ ਦਾਸ ਸੁਣਦਾ ਹੈ।।
11ਤਾਂ ਯਹੋਵਾਹ ਨੇ ਸਮੂਏਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਦੇ ਸੁਣਨ ਵਾਲਿਆਂ ਦੇ ਦੋਵੇਂ ਕੰਨ ਸਾਂ ਸਾਂ ਪਏ ਕਰਨਗੇ 12ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੀਕ ਲਿਆਵਾਂਗਾ ਜੋ ਮੈਂ ਉਹ ਦੇ ਟੱਬਰ ਦੇ ਲਈ ਆਖਿਆ ਸੀ 13ਕਿਉਂ ਜੋ ਮੈਂ ਉਹ ਨੂੰ ਆਖਿਆ ਭਈ ਮੈਂ ਉਸ ਬੁਰਿਆਈ ਦੇ ਕਾਰਨ ਜਿਹ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਤੋੜੀ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤ੍ਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਵਰਜਿਆ 14ਏਸੇ ਕਰਕੇ ਏਲੀ ਦੇ ਟੱਬਰ ਲਈ ਮੈਂ ਸੌਂਹ ਖਾਧੀ ਹੈ ਜੋ ਏਲੀ ਦੇ ਟੱਬਰ ਦੀ ਬੁਰਿਆਈ ਕਿਸੇ ਬਲੀ ਯਾ ਭੇਟ ਦੇ ਨਾਲ ਸਦਾ ਤੀਕ ਨਾ ਮਿਟੇ।।
15ਸਮੂਏਲ ਸਵੇਰੇ ਤੋੜੀ ਸੁੱਤਾ ਰਿਹਾ ਫੇਰ ਉਸ ਨੇ ਯਹੋਵਾਹ ਦੇ ਘਰ ਦੇ ਬੂਹੇ ਖੋਲ੍ਹ ਦਿੱਤੇ ਅਤੇ ਸਮੂਏਲ ਏਲੀ ਨੂੰ ਉਸ ਰੋਇਆ ਦੱਸਣ ਤੋਂ ਡਰਦਾ ਸੀ 16ਤਦ ਏਲੀ ਨੇ ਸਮੂਏਲ ਨੂੰ ਸੱਦ ਕੇ ਆਖਿਆ, ਹੇ ਮੇਰੇ ਪੁੱਤ੍ਰ ਸਮੂਏਲ! ਉਹ ਬੋਲਿਆ, ਮੈਂ ਹਾਜ਼ਰ ਹਾਂ 17ਤਦ ਉਹ ਨੇ ਪੁੱਛਿਆ, ਉਹ ਕੀ ਗੱਲ ਸੀ ਜੋ ਤੈਨੂੰ ਉਸ ਨੇ ਆਖੀ ਹੈ? ਮੈਥੋਂ ਨਾ ਲੁਕਾਵੀਂ। ਜੇ ਕਦੀ ਉਨ੍ਹਾਂ ਗੱਲਾਂ ਵਿੱਚੋਂ ਜੋ ਉਸ ਨੇ ਤੈਨੂੰ ਆਖੀਆ ਹਨ ਤੂੰ ਕੁਝ ਵੀ ਲੁਕਾਵੇਂ ਤਾਂ ਪਰਮੇਸ਼ੁਰ ਤੇਰੇ ਨਾਲ ਵੀ ਤੇਹਾ ਹੀ ਕਰੇ ਅਤੇ ਉਸ ਨਾਲੋਂ ਵੀ ਵਧੀਕ! 18ਤਦ ਸਮੂਏਲ ਨੇ ਉਹ ਨੂੰਸਾਰਾ ਬਚਨ ਦੱਸ ਦਿੱਤਾ ਅਤੇ ਉਸ ਕੋਲੋਂ ਕੁਝ ਨਾ ਲੁਕਾਇਆ। ਉਹ ਬੋਲਿਆ, ਉਹ ਯਹੋਵਾਹ ਹੀ ਹੈ। ਜੋ ਚਾਹੇ ਸੋ ਕਰੇ।।
19ਸਮੂਏਲ ਵਧਦਾ ਗਿਆ ਅਤੇ ਯਹੋਵਾਹ ਉਹ ਦੇ ਸੰਗ ਸੀ ਅਤੇ ਉਸ ਨੇ ਉਹ ਦੀ ਕੋਈ ਗੱਲ ਧਰਤੀ ਉੱਤੇ ਅਕਾਰਥੀ ਨਾ ਡਿੱਗਣ ਦਿੱਤੀ 20ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੋੜੀ ਸਾਰਾ ਇਸਰਾਏਲ ਜਾਣ ਗਿਆ ਜੋ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਸੀ 21ਅਤੇ ਯਹੋਵਾਹ ਸ਼ੀਲੋਹ ਵਿੱਚ ਫੇਰ ਪਰਗਟ ਹੋਇਆ ਕਿਉਂ ਜੋ ਯਹੋਵਾਹ ਨੇ ਆਪਣੇ ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪਰਗਟ ਕੀਤਾ।।

Highlight

Copy

Compare

Share

None

Want to have your highlights saved across all your devices? Sign up or sign in

Video for ੧ ਸਮੂਏਲ 3