YouVersion Logo
Search Icon

੧ ਸਮੂਏਲ 2

2
ਹੰਨਾਹ ਦਾ ਗੀਤ
1ਹੰਨਾਹ ਨੇ ਬੇਨਤੀ ਕਰ ਕੇ ਆਖਿਆ, ਮੇਰਾ ਮਨ
ਯਹੋਵਾਹ ਤੋਂ ਅਨੰਦ ਹੈ।।
ਮੇਰਾ ਮਨ ਯਹੋਵਾਹ ਵਿੱਚ ਬਾਗੋ ਬਾਗ ਹੈ
ਯਹੋਵਾਹ ਕੋਲੋਂ ਮੇਰਾ ਸਿੰਙ ਉੱਚਾ ਹੋ ਗਿਆ।
ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲ੍ਹਿਆ
ਗਿਆ,
ਕਿਉਂ ਜੋ ਮੈਂ ਤੇਰੀ ਮੁਕਤੀ ਤੋਂ ਅਨੰਦ ਹੋਈ।
2ਯਹੋਵਾਹ ਜਿਹਾ ਪਵਿੱਤਰ ਕੋਈ ਨਹੀਂ,
ਤੇਰੇ ਬਿਨਾ ਕੋਈ ਨਹੀਂ,
ਕੋਈ ਚਟਾਨ ਸਾਡੇ ਪਰਮੇਸ਼ੁਰ ਜਿਹੀ ਨਹੀਂ।
3ਐਡੇ ਹੰਕਾਰ ਦੀਆਂ ਗੱਲਾਂ ਹੋਰ ਨਾ ਆਖ,
ਅਤੇ ਆਕੜ ਦੀ ਗੱਲ ਤੇਰੇ ਮੂੰਹੋਂ ਨਾ ਨਿੱਕਲੇ,
ਯਹੋਵਾਹ ਤਾਂ ਗਿਆਨ ਦਾ ਪਰਮੇਸ਼ੁਰ ਹੈ,
ਅਤੇ ਕਰਨੀਆਂ ਉਸ ਤੋਂ ਤੋਂਲੀਆਂ ਜਾਂਦੀਆਂ
ਹਨ।
4ਬਲਵਾਨਾਂ ਦੇ ਧਣੁਖ ਟੁੱਟ ਗਏ,
ਅਤੇ ਓਹ ਜੋ ਠੇਡੇ ਖਾਂਦੇ ਸਨ ਉਨ੍ਹਾਂ ਦੇ ਲੱਕ
ਬਲ ਨਾਲ ਕੱਸੇ ਗਏ।
5ਓਹ ਜੋ ਰੱਜੇ ਹੋਏ ਸਨ ਆਪ ਹੀ ਰੋਟੀ ਦੇ ਮਜੂਰ
ਹੋ ਗਏ,
ਅਤੇ ਓਹ ਜੋ ਭੁੱਖੇ ਸਨ ਉਨ੍ਹਾਂ ਦੀ ਭੁੱਖ ਮਿੱਟ
ਗਈ, -
ਐਥੋਂ ਤੋਂੜੀਂ ਜੋ ਸੰਢ ਨੂੰ ਸੱਤ ਜੰਮੇ,
ਅਤੇ ਜਿਹ ਦੇ ਢੇਰ ਸਾਰੇ ਬਾਲ ਬੱਚੇ ਸਨ ਉਹ
ਲਿੱਸੀ ਪੈ ਗਈ।
6ਯਹੋਵਾਹ ਮਾਰਦਾ ਹੈ ਅਤੇ ਜਿਵਾਉਂਦਾ ਹੈ,
ਉਹੋ ਪਤਾਲ ਵਿੱਚ ਲਾਹੁੰਦਾ ਹੈ ਅਤੇ ਉਹੋ ਹੀ
ਚੁੱਕਦਾ ਹੈ।
7ਯਹੋਵਾਹ ਕੰਗਾਲ ਕਰਦਾ ਹੈ ਅਤੇ ਧਨਵਾਨ
ਕਰਦਾ ਹੈ,
ਹੇਠ ਡੇਗਦਾ ਹੈ ਅਤੇ ਉਤਾਹਾਂ ਕਰਦਾ ਹੈ।
8ਗਰੀਬ ਨੂੰ ਉਹ ਖ਼ਾਕ ਵਿੱਚੋਂ ਚੁੱਕਦਾ ਹੈ,
ਅਤੇ ਕੰਗਾਲ ਨੂੰ ਗੁਹੀਰੇ ਵਿੱਚੋਂ ਕੱਢਦਾ ਹੈ,
ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ,
ਅਤੇ ਪਰਤਾਪ ਦੀ ਗੱਦੀ ਦਾ ਵਾਰਸ ਬਣਾਵੇ।
ਧਰਤੀ ਦੇ ਥੰਮ੍ਹ ਤਾਂ ਯਹੋਵਾਹ ਦੇ ਹੀ ਹਨ,
ਅਤੇ ਉਸ ਨੇ ਸੰਸਾਰ ਦੀ ਨੀਉਂ ਉਨ੍ਹਾਂ ਉੱਤੇ ਧਰੀ
ਹੈ।
9ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ,
ਪਰ ਦੁਸ਼ਟ ਚੁੱਪ ਚੁਪਾਤੇ ਅਨ੍ਹੇਰੇ ਵਿੱਚ ਪਏ
ਰਹਿਣਗੇ,
ਕਿਉਂ ਜੋ ਬਲ ਨਾਲ ਕੋਈ ਨਹੀਂ ਜਿੱਤਦਾ।
10ਯਹੋਵਾਹ ਦੇ ਵਿਰੋਧੀ ਟੋਟੇ ਟੋਟੇ ਕੀਤੇ ਜਾਣਗੇ,
ਉਹ ਸੁਰਗ ਵੱਲੋਂ ਉਨ੍ਹਾਂ ਉੱਤੇ ਗੱਜੇਗਾ,
ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ
ਕਰੇਗਾ,
ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ,
ਅਤੇ ਆਪਣੇ ਮਸੀਹ ਦੇ ਸਿੰਙ ਨੂੰ ਉੱਚਾ
ਕਰੇਗਾ!।।
11ਤਾਂ ਅਲਕਾਨਾਹ ਰਾਮਾਹ ਵੱਲ ਆਪਣੇ ਘਰ ਗਿਆ ਅਤੇ ਉਹ ਮੁੰਡਾ ਏਲੀ ਜਾਜਕ ਦੇ ਅੱਗੇ ਯਹੋਵਾਹ ਦੀ ਸੇਵਾ ਕਰਦਾ ਰਿਹਾ।।
12ਹੁਣ ਏਲੀ ਦੇ ਪੁੱਤ੍ਰ ਸ਼ਤਾਨੀ ਪੁੱਤ੍ਰ ਸਨ। ਉਨ੍ਹਾਂ ਨੇ ਯਹੋਵਾਹ ਨੂੰ ਨਾ ਸਿਆਤਾ 13ਅਤੇ ਜਾਜਕਾਂ ਦੀ ਰੀਤ ਲੋਕਾਂ ਨਾਲ ਇਹ ਸੀ ਭਈ ਜਾਂ ਕੋਈ ਮਨੁੱਖ ਭੇਟ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਟਹਿਲੂਆ ਮਾਸ ਰਿੰਨ੍ਹਣ ਦੇ ਵੇਲੇ ਇੱਕ ਤ੍ਰਿਸੂਲ ਹੱਥ ਦੇ ਵਿੱਚ ਲੈ ਕੇ ਆਉਂਦਾ ਸੀ 14ਅਤੇ ਉਹ ਨੂੰ ਮਾਸ ਵਿੱਚ ਜੋ ਕੜਾਹੇ ਯਾ ਦੇਕਚੇ ਯਾ ਵੱਲਟੋਹੀ ਯਾ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿੰਨਾਂ ਤ੍ਰਿਸੂਲ ਨਾਲ ਨਿੱਕਲੇ ਸੋ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ 15ਅਤੇ ਅਜਿਹਾ ਵੀ ਹੁੰਦਾਸੀ ਜੋ ਉਨ੍ਹਾਂ ਦੀ ਚਰਬੀ ਸੜਨ ਤੋਂ ਪਹਿਲਾਂ ਜਾਜਕ ਦਾ ਟਹਿਲੂਆ ਆਉਂਦਾ ਸੀ ਅਤੇ ਜਿਸ ਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆਖਦਾ ਸੀ ਭਈ ਜਾਜਕ ਨੂੰ ਭੁੰਨਣ ਲਈ ਮਾਸ ਦੇਹ ਕਿਉਂ ਜੋ ਉਹ ਤੈਥੋਂ ਰਿੱਝਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਲੈਂਦਾ ਹੈ 16ਅਤੇ ਜੇ ਕਦੀ ਉਹ ਨੂੰ ਕੋਈ ਆਖੇ ਭਈ ਅਜੇ ਉਸ ਚਰਬੀ ਨੂੰ ਸਾੜ ਲੈਣ ਦੇਹ ਤਾਂ ਫੇਰ ਜਿੰਨਾ ਤੇਰਾ ਜੀ ਕਰੇ ਲੈ ਜਾਈਂ ਤਾਂ ਉਹ ਉਸਨੂੰ ਅੱਗੋਂ ਆਖਦਾ, ਨਹੀਂ, ਤੂੰ ਹੁਣੇ ਮੈਨੂੰ ਦੇਹ! ਨਹੀਂ ਤਾਂ ਮੈਂ ਖੋਹ ਲਵਾਂਗਾ! 17ਸੋ ਇਸ ਕਰਕੇ ਉਨ੍ਹਾਂ ਜੁਆਨਾਂ ਦਾ ਪਾਪ ਯਹੋਵਾਹ ਦੇ ਅੱਗੇ ਬਹੁਤ ਵੱਡਾ ਸੀ ਕਿਉਂ ਜੋ ਲੋਕ ਯਹੋਵਾਹ ਦੀ ਭੇਟ ਨੂੰ ਤੁੱਛ ਜਾਣਦੇ ਸਨ।।
18ਪਰ ਸਮੂਏਲ ਜੋ ਮੁੰਡਾ ਸੀ ਸੂਤਰ ਦਾ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ 19ਅਤੇ ਉਹ ਦੀ ਮਾਤਾ ਉਹ ਦੇ ਲਈ ਇੱਕ ਨਿੱਕਾ ਜਿਹਾ ਝੱਗਾ ਬਣਾ ਕੇ ਵਰਹੇ ਦੇ ਵਰਹੇ ਲਿਆਉਂਦੀ ਹੁੰਦੀ ਸੀ ਜਦ ਉਹ ਆਪਣੇ ਪਤੀ ਦੇ ਨਾਲ ਵਰ੍ਹੇ ਦੀ ਭੇਟ ਚੜ੍ਹਾਉਣ ਆਉਂਦੀ ਸੀ।।
20ਸੋ ਏਲੀ ਨੇ ਅਲਕਾਨਾਹ ਅਤੇ ਉਹ ਦੀ ਪਤਨੀ ਨੂੰ ਅਸੀਸ ਦੇ ਕੇ ਆਖਿਆ, ਯਹੋਵਾਹ ਤੈਨੂੰ ਇਸ ਤੀਵੀਂ ਤੋਂ ਉਸ ਅਰਜੋਈ ਦੇ ਬਦਲੇ ਜੋ ਯਹੋਵਾਹ ਤੋਂ ਮੰਗੀ ਗਈ ਸੀ ਅੰਸ ਦੇਵੇ। ਸੋ ਓਹ ਆਪਣੇ ਘਰ ਗਏ 21ਫੇਰ ਹੰਨਾਹ ਉੱਤੇ ਯਹੋਵਾਹ ਨੇ ਧਿਆਨ ਕੀਤਾ ਅਤੇ ਉਹ ਗਰਭਣੀ ਹੋਈ ਅਤੇ ਉਹ ਨੂੰ ਤਿੰਨ ਪੁੱਤ੍ਰ ਅਤੇ ਦੋ ਧੀਆਂ ਜੰਮੀਆਂ ਅਤੇ ਉਹ ਮੁੰਡਾ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ।।
22ਏਲੀ ਵੱਡਾ ਬੁੱਢਾ ਹੋ ਗਿਆ ਅਤੇ ਉਸ ਨੇ ਉਹ ਸਭ ਕੁਝ ਸੁਣਿਆ ਜੋ ਉਸ ਦੇ ਪੁੱਤ੍ਰ ਸਾਰੇ ਇਸਰਾਏਲ ਨਾਲ ਕੀ ਕੀ ਕਰਦੇ ਸਨ ਅਤੇ ਕਿੱਕੁਰ ਉਨ੍ਹਾਂ ਤੀਵੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਦੀਆਂ ਇਕੱਠੀਆਂ ਹੁੰਦੀਆਂ ਸਨ ਸੰਗ ਕਰਦੇ ਸਨ 23ਅਤੇ ਉਹ ਨੇ ਉਨ੍ਹਾਂ ਨੂੰ ਆਖਿਆ ਭਈ ਅਜੇਹੇ ਕੰਮ ਤੁਸੀਂ ਕਿਉਂ ਕਰਦੇ ਹੋ? ਕਿਉਂ ਜੋ ਮੈਂ ਤੁਹਾਡੀ ਬਦੀ ਸਭਨਾਂ ਲੋਕਾਂ ਕੋਲੋਂ ਸੁਣਦਾ ਹਾਂ 24ਨਾ ਮੇਰਿਓ ਪੁੱਤੋ। ਕਿਉਂ ਜੋ ਇਹ ਚੰਗੀ ਖਬਰ ਨਹੀਂ ਜਿਹੜੀ ਮੈਂ ਸੁਣਦਾ ਹਾਂ ਕਿ ਤੁਸੀਂ ਯਹੋਵਾਹ ਪਰਜਾ ਦੇ ਉਲੰਘਣ ਦੇ ਕਾਰਨ ਬਣਦੇ ਹੋ 25ਜੇ ਕਦੀ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਪਰਮੇਸ਼ੁਰ ਉਹ ਦਾ ਨਿਆਉਂ ਕਰੇਗਾ ਪਰ ਜੇ ਕਦੀ ਮਨੁੱਖ ਯਹੋਵਾਹ ਦਾ ਪਾਪ ਕਰੇ ਤਾਂ ਉਹ ਦੀ ਸਫ਼ਾਰਸ਼ ਕੌਣ ਕਰੇਗਾ? ਤਾਂ ਵੀ ਉਨ੍ਹਾਂ ਨੇ ਆਪਣੇ ਪਿਉ ਦਾ ਆਖਿਆ ਨਾ ਮੰਨਿਆ ਕਿਉਂ ਜੋ ਯਹੋਵਾਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ 26ਅਤੇ ਉਹ ਮੁੰਡਾ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ ਸੀ।।
27ਤਦ ਇੱਕ ਪਰਮੇਸ਼ੁਰ ਦੇ ਮਰਦ ਨੇ ਏਲੀ ਕੋਲ ਆ ਕੇ ਉਹ ਨੂੰ ਆਖਿਆ, ਯਹੋਵਾਹ ਇਉਂ ਆਖਦਾ ਹੈ, ਭਲਾ, ਮੈਂ ਤੇਰੇ ਪਿਉ ਦੇ ਘਰਾਣੇ ਉੱਤੇ ਜਾਂ ਉਹ ਮਿਸਰ ਵਿੱਚ ਫ਼ਿਰਊਨ ਦੇ ਘਰਾਣੇ ਦੀ ਗੁਲਾਮੀ ਵਿੱਚ ਸੀ ਪਰਗਟ ਨਹੀਂ ਹੋਇਆ 28ਕੀ ਮੈਂ ਉਸ ਨੂੰ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਹੀਂ ਚੁਣ ਲਿਆ ਭਈ ਉਹ ਮੇਰਾ ਜਾਜਕ ਬਣੇ ਅਤੇ ਮੇਰੀ ਜਗਵੇਦੀ ਉੱਤੇ ਭੇਟ ਚੜ੍ਹਾਵੇ, ਧੂਪ ਧੁਖਾਵੇ, ਮੇਰੇ ਅੱਗੇ ਏਫ਼ੋਦ ਪਹਿਨੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਦੇ ਹਨ ਤੇਰੇ ਪਿਉ ਦੇ ਟੱਬਰ ਨੂੰ ਨਹੀਂ ਦਿੱਤੀਆਂ? 29ਫੇਰ ਤੁਸੀਂ ਕਾਹ ਨੂੰ ਮੇਰੀ ਉਸ ਬਲੀ ਅਤੇ ਮੇਰੀ ਭੇਟ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਲੱਤ ਮਾਰਦੇ ਹੋ ਅਤੇ ਤੂੰ ਕਿਉਂ ਆਪਣੇ ਪੁੱਤ੍ਰਾਂ ਦਾਮੇਰੇ ਨਾਲੋਂ ਵਧੀਕ ਆਦਰ ਕਰਦਾ ਹੈਂ ਜੋ ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਬਣੋ? 30ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਤਾਂ ਸਹੀ ਭਈ ਤੇਰਾ ਟੱਬਰ ਅਤੇ ਤੇਰੇ ਪਿਉ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਓਹ ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ ਪਰ ਓਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ 31ਵੇਖ, ਓਹ ਦਿਨ ਆਉਂਦੇ ਹਨ ਜੋ ਮੈਂ ਤੇਰੀ ਬਾਂਹ ਅਤੇ ਤੇਰੇ ਪਿਉ ਦੇ ਟੱਬਰ ਦੀ ਬਾਂਹ ਅਜੇਹੀ ਵੱਢ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਬੁੱਢਾ ਨਾ ਹੋਵੇਗਾ 32ਅਤੇ ਉਸ ਸਾਰੀ ਭਲਿਆਈ ਦੇ ਵਿੱਚ ਜੋ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁਖ ਵੇਖੇਂਗਾ ਅਤੇ ਤੇਰੀ ਸੰਤਾਨ ਵਿੱਚ ਕਦੀ ਕੋਈ ਬੁੱਢਾ ਨਾ ਹੋਵੇਗਾ 33ਅਤੇ ਤੇਰਾ ਉਹ ਮਨੁੱਖ ਜਿਸ ਨੂੰ ਮੈਂ ਆਪਣੀ ਜਗਵੇਦੀ ਤੋਂ ਨਾ ਵੱਢਾਂਗਾ ਉਹੋ ਤੇਰੀਆਂ ਅੱਖੀਆਂ ਕੱਢਣ ਵਾਲਾ ਬਣੇਗਾ ਅਤੇ ਤੇਰੇ ਮਨ ਦਾ ਦੁਖਦਾਈ ਬਣੇਗਾ ਅਤੇ ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਖਪ ਜਾਵੇਗਾ 34ਅਤੇ ਜੋ ਤੇਰੇ ਦੋਹਾਂ ਪੁੱਤ੍ਰਾਂ ਹਾਫ਼ਨੀ ਅਤੇ ਫ਼ੀਨਹਾਸ ਉੱਤੇ ਬੀਤੇਗਾ ਸੋ ਤੇਰੇ ਲਈ ਏਹ ਇੱਕ ਨਿਸ਼ਾਨੀ ਹੋਵੇਗੀ, ਓਹ ਦੋਵੇਂ ਦੇ ਦੇਵੋਂ ਇੱਕ ਦਿਨ ਮਰ ਜਾਣਗੇ 35ਅਤੇ ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖਲ੍ਹਿਆਰਾਂਗਾ ਜੋ ਮੇਰੇ ਮਨ ਤੇ ਜੀਅ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਮਸਹ ਕੀਤੇ ਹੋਏ ਦੇ ਅੱਗੇ ਅੱਗੇ ਤੁਰੇਗਾ 36ਅਤੇ ਅਜਿਹਾ ਹੋਵੇਗਾ ਭਈ ਜਿਹੜਾ ਮਨੁੱਖ ਤੇਰੇ ਘਰ ਵਿੱਚ ਬਚ ਰਹੇਗਾ, ਇੱਕ ਟੋਟੇ ਚਾਂਦੀ ਅਤੇ ਇੱਕ ਟੁਕੜੇ ਰੋਟੀ ਦੇ ਲਈ ਉਹਦੇ ਅੱਗੇ ਮੱਥੇ ਟੇਕੇਗਾ ਅਤੇ ਆਖੇਗਾ, ਜਾਜਕਾਈ ਦਾ ਕੋਈ ਕੰਮ ਮੈਨੂੰ ਦੇਹ ਜੋ ਮੈਂ ਇੱਕ ਚੱਪਾ ਰੋਟੀ ਖਾਇਆ ਕਰਾਂ।।

Highlight

Copy

Compare

Share

None

Want to have your highlights saved across all your devices? Sign up or sign in