ਪਰ ਜੇਕਰ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਕਿ ਜੰਗਲੀ ਜ਼ੈਤੂਨ ਹੋ ਕੇ ਉਨ੍ਹਾਂ ਵਿੱਚ ਪਿਓਂਦ ਚਾੜ੍ਹਿਆ ਗਿਆ ਅਤੇ ਹੁਣ ਜ਼ੈਤੂਨ ਦੀ ਜੜ੍ਹ ਤੋਂ ਮਿਲਣ ਵਾਲੀ ਖੁਰਾਕ ਦਾ ਸਾਂਝੀ ਹੋਇਆ ਤਾਂ ਟਹਿਣੀਆਂ ਦੇ ਵਿਰੁੱਧ ਘਮੰਡ ਨਾ ਕਰ। ਪਰ ਜੇ ਘਮੰਡ ਕਰਦਾ ਹੈਂ ਤਾਂ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ।