1
ਰੋਮੀਆਂ 12:2
Punjabi Standard Bible
PSB
ਇਸ ਸੰਸਾਰ ਵਰਗੇ ਨਾ ਬਣੋ, ਸਗੋਂ ਮਨ ਦੇ ਨਵੇਂ ਹੋਣ ਕਰਕੇ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂਕਿ ਤੁਸੀਂ ਸਮਝ ਸਕੋ ਕਿ ਪਰਮੇਸ਼ਰ ਦੀ ਚੰਗੀ, ਮਨਭਾਉਂਦੀ ਅਤੇ ਸਿੱਧ ਇੱਛਾ ਕੀ ਹੈ।
Compare
Explore ਰੋਮੀਆਂ 12:2
2
ਰੋਮੀਆਂ 12:1
ਇਸ ਲਈ ਹੇ ਭਾਈਓ, ਮੈਂ ਪਰਮੇਸ਼ਰ ਦੀ ਦਇਆ ਦੀ ਖਾਤਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸਰੀਰਾਂ ਨੂੰ ਜੀਉਂਦਾ, ਪਵਿੱਤਰ ਅਤੇ ਪਰਮੇਸ਼ਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਓ; ਇਹੋ ਤੁਹਾਡੀ ਆਤਮਕ ਸੇਵਾ ਹੈ।
Explore ਰੋਮੀਆਂ 12:1
3
ਰੋਮੀਆਂ 12:12
ਆਸ ਵਿੱਚ ਅਨੰਦ ਕਰੋ, ਕਸ਼ਟ ਵਿੱਚ ਧੀਰਜ ਰੱਖੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ
Explore ਰੋਮੀਆਂ 12:12
4
ਰੋਮੀਆਂ 12:21
ਬੁਰਾਈ ਤੋਂ ਨਾ ਹਾਰੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤ ਲਵੋ।
Explore ਰੋਮੀਆਂ 12:21
5
ਰੋਮੀਆਂ 12:10
ਭਰੱਪਣ ਦੇ ਪ੍ਰੇਮ ਨਾਲ ਇੱਕ ਦੂਜੇ ਪ੍ਰਤੀ ਗੂੜ੍ਹਾ ਪ੍ਰੇਮ ਰੱਖੋ, ਆਦਰ ਵਿੱਚ ਇੱਕ ਦੂਜੇ ਨੂੰ ਉੱਤਮ ਜਾਣੋ
Explore ਰੋਮੀਆਂ 12:10
6
ਰੋਮੀਆਂ 12:9
ਪ੍ਰੇਮ ਨਿਸ਼ਕਪਟ ਹੋਵੇ। ਬੁਰਾਈ ਤੋਂ ਘਿਰਣਾ ਕਰੋ ਅਤੇ ਭਲਾਈ ਨਾਲ ਜੁੜੇ ਰਹੋ
Explore ਰੋਮੀਆਂ 12:9
7
ਰੋਮੀਆਂ 12:18
ਜਿੱਥੋਂ ਤੱਕ ਹੋ ਸਕੇ, ਸਭਨਾਂ ਨਾਲ ਮੇਲ-ਮਿਲਾਪ ਰੱਖੋ।
Explore ਰੋਮੀਆਂ 12:18
8
ਰੋਮੀਆਂ 12:19
ਹੇ ਪਿਆਰਿਓ, ਆਪ ਬਦਲਾ ਨਾ ਲਵੋ ਸਗੋਂ ਇਸ ਨੂੰ ਪਰਮੇਸ਼ਰ ਦੇ ਕ੍ਰੋਧ ਉੱਤੇ ਛੱਡ ਦਿਓ, ਕਿਉਂਕਿ ਲਿਖਿਆ ਹੈ: “ਪ੍ਰਭੂ ਕਹਿੰਦਾ ਹੈ ਕਿ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ। ”
Explore ਰੋਮੀਆਂ 12:19
9
ਰੋਮੀਆਂ 12:11
ਉਤਸ਼ਾਹ ਵਿੱਚ ਆਲਸੀ ਨਾ ਬਣੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਦੇ ਰਹੋ
Explore ਰੋਮੀਆਂ 12:11
10
ਰੋਮੀਆਂ 12:3
ਕਿਉਂਕਿ ਮੈਂ ਉਸ ਕਿਰਪਾ ਦੇ ਕਰਕੇ ਜਿਹੜੀ ਮੈਨੂੰ ਮਿਲੀ ਹੈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ ਕਿ ਕੋਈ ਵੀ ਆਪਣੇ ਆਪ ਨੂੰ ਜਿੰਨਾ ਸਮਝਣਾ ਚਾਹੀਦਾ ਹੈ ਉਸ ਤੋਂ ਵਧਕੇ ਨਾ ਸਮਝੇ, ਸਗੋਂ ਸੁਰਤ ਨਾਲ ਓਨਾ ਹੀ ਸਮਝੇ ਜਿੰਨਾ ਪਰਮੇਸ਼ਰ ਨੇ ਹਰੇਕ ਨੂੰ ਵਿਸ਼ਵਾਸ ਦਾ ਮਾਪ ਵੰਡ ਕੇ ਦਿੱਤਾ ਹੈ।
Explore ਰੋਮੀਆਂ 12:3
11
ਰੋਮੀਆਂ 12:17
ਬੁਰਾਈ ਦੇ ਬਦਲੇ ਕਿਸੇ ਨਾਲ ਬੁਰਾਈ ਨਾ ਕਰੋ; ਸਭਨਾਂ ਮਨੁੱਖਾਂ ਦਾ ਭਲਾ ਸੋਚੋ।
Explore ਰੋਮੀਆਂ 12:17
12
ਰੋਮੀਆਂ 12:16
ਆਪਸ ਵਿੱਚ ਇੱਕ ਮਨ ਹੋਵੋ; ਘਮੰਡੀ ਨਾ ਬਣੋ ਸਗੋਂ ਹਲੀਮਾਂ ਨਾਲ ਸੰਗਤੀ ਰੱਖੋ, ਆਪਣੀ ਨਜ਼ਰ ਵਿੱਚ ਬੁੱਧਵਾਨ ਨਾ ਬਣੋ
Explore ਰੋਮੀਆਂ 12:16
13
ਰੋਮੀਆਂ 12:20
ਪਰ, ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਸ ਨੂੰ ਭੋਜਨ ਖੁਆ। ਜੇ ਪਿਆਸਾ ਹੋਵੇ ਤਾਂ ਉਸ ਨੂੰ ਪਾਣੀ ਪਿਆ। ਕਿਉਂਕਿ ਅਜਿਹਾ ਕਰਕੇ ਤੂੰ ਉਸ ਦੇ ਸਿਰ ਉੱਤੇ ਭਖਦੇ ਅੰਗਿਆਰਿਆਂ ਦਾ ਢੇਰ ਲਾਵੇਂਗਾ।
Explore ਰੋਮੀਆਂ 12:20
14
ਰੋਮੀਆਂ 12:14-15
ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦਿਓ; ਸਰਾਪ ਨਹੀਂ, ਸਗੋਂ ਅਸੀਸ ਦਿਓ। ਅਨੰਦ ਕਰਨ ਵਾਲਿਆਂ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ
Explore ਰੋਮੀਆਂ 12:14-15
15
ਰੋਮੀਆਂ 12:13
ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ
Explore ਰੋਮੀਆਂ 12:13
16
ਰੋਮੀਆਂ 12:4-5
ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹਨ ਅਤੇ ਸਾਰੇ ਅੰਗਾਂ ਦਾ ਇੱਕੋ ਕੰਮ ਨਹੀਂ ਹੁੰਦਾ, ਉਸੇ ਤਰ੍ਹਾਂ ਅਸੀਂ ਵੀ ਜਿਹੜੇ ਬਹੁਤ ਸਾਰੇ ਹਾਂ, ਮਸੀਹ ਵਿੱਚ ਇੱਕ ਸਰੀਰ ਹਾਂ ਅਤੇ ਆਪਸ ਵਿੱਚ ਇੱਕ ਦੂਜੇ ਦੇ ਅੰਗ ਹਾਂ।
Explore ਰੋਮੀਆਂ 12:4-5
Home
Bible
Plans
Videos