ਕਿਉਂ ਜੋ ਲਿਖਤ ਕਹਿੰਦੀ ਹੈ: “ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਸ਼ਰਮਿੰਦਾ ਨਾ ਹੋਵੇਗਾ।” ਕਿਉਂਕਿ ਯਹੂਦੀ ਅਤੇ ਯੂਨਾਨੀ ਵਿੱਚ ਕੋਈ ਭਿੰਨ-ਭੇਦ ਨਹੀਂ ਹੈ, ਕਿਉਂ ਜੋ ਉਹੋ ਪ੍ਰਭੂ ਸਭਨਾਂ ਦਾ ਪ੍ਰਭੂ ਹੈ ਅਤੇ ਜਿਹੜੇ ਉਸ ਨੂੰ ਪੁਕਾਰਦੇ ਹਨ ਉਨ੍ਹਾਂ ਸਭਨਾਂ ਦੇ ਪ੍ਰਤੀ ਉਦਾਰ ਹੈ। ਕਿਉਂਕਿ, “ਜੋ ਕੋਈ ਪ੍ਰਭੂ ਦਾ ਨਾਮ ਪੁਕਾਰੇਗਾ ਉਹ ਬਚਾਇਆ ਜਾਵੇਗਾ।”