ਸਮੁੰਦਰ ਨੇ ਉਨ੍ਹਾਂ ਮੁਰਦਿਆਂ ਨੂੰ ਜਿਹੜੇ ਉਸ ਵਿੱਚ ਸਨ, ਮੋੜ ਦਿੱਤਾ ਅਤੇ ਮੌਤ ਅਤੇ ਪਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਜਿਹੜੇ ਉਨ੍ਹਾਂ ਵਿੱਚ ਸਨ, ਮੋੜ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਦਾ ਨਿਆਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। ਤਦ ਮੌਤ ਅਤੇ ਪਤਾਲ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ; ਅੱਗ ਦੀ ਇਹ ਝੀਲ ਦੂਜੀ ਮੌਤ ਹੈ।