ਹੁਣ ਸ਼ਾਂਤੀ ਦਾ ਪਰਮੇਸ਼ਰ ਜਿਸ ਨੇ ਭੇਡਾਂ ਦੇ ਮਹਾਨ ਚਰਵਾਹੇ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਦੁਆਰਾ ਮੁਰਦਿਆਂ ਵਿੱਚੋਂ ਜਿਵਾਇਆ, ਤੁਹਾਨੂੰ ਹਰੇਕ ਭਲੇ ਕੰਮ ਲਈ ਤਿਆਰ ਕਰੇ ਤਾਂਕਿ ਤੁਸੀਂ ਉਸ ਦੀ ਇੱਛਾ ਨੂੰ ਪੂਰਾ ਕਰੋ ਅਤੇ ਯਿਸੂ ਮਸੀਹ ਦੇ ਰਾਹੀਂ ਸਾਡੇ ਅੰਦਰ ਉਹ ਕੰਮ ਕਰੇ ਜੋ ਉਸ ਨੂੰ ਭਾਉਂਦਾ ਹੈ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।