1
ਯਾਕੂਬ 1:2-3
Punjabi Standard Bible
PSB
ਹੇ ਮੇਰੇ ਭਾਈਓ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪੈਂਦੇ ਹੋ ਤਾਂ ਇਸ ਨੂੰ ਸੰਪੂਰਨ ਅਨੰਦ ਦੀ ਗੱਲ ਜਾਣੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦਾ ਪਰਖਿਆ ਜਾਣਾ ਧੀਰਜ ਨੂੰ ਪੈਦਾ ਕਰਦਾ ਹੈ।
Compare
Explore ਯਾਕੂਬ 1:2-3
2
ਯਾਕੂਬ 1:5
ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਜਿਹੜਾ ਸਭ ਨੂੰ ਖੁੱਲ੍ਹੇ ਦਿਲ ਅਤੇ ਬਿਨਾਂ ਉਲਾਂਭੇ ਦਿੰਦਾ ਹੈ ਅਤੇ ਇਹ ਉਸ ਨੂੰ ਦਿੱਤੀ ਜਾਵੇਗੀ।
Explore ਯਾਕੂਬ 1:5
3
ਯਾਕੂਬ 1:19
ਹੇ ਮੇਰੇ ਪਿਆਰੇ ਭਾਈਓ, ਇਹ ਜਾਣ ਲਵੋ ਕਿ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ, ਬੋਲਣ ਵਿੱਚ ਧੀਮਾ ਅਤੇ ਕ੍ਰੋਧ ਵਿੱਚ ਵੀ ਧੀਮਾ ਹੋਵੇ।
Explore ਯਾਕੂਬ 1:19
4
ਯਾਕੂਬ 1:4
ਧੀਰਜ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂਕਿ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਓ ਅਤੇ ਤੁਹਾਡੇ ਵਿੱਚ ਕਿਸੇ ਗੱਲ ਦੀ ਕਮੀ ਨਾ ਹੋਵੇ।
Explore ਯਾਕੂਬ 1:4
5
ਯਾਕੂਬ 1:22
ਵਚਨ ਉੱਤੇ ਚੱਲਣ ਵਾਲੇ ਬਣੋ, ਨਾ ਕੇਵਲ ਸੁਣ ਕੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ।
Explore ਯਾਕੂਬ 1:22
6
ਯਾਕੂਬ 1:12
ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਵਿੱਚ ਸਥਿਰ ਰਹਿੰਦਾ ਹੈ, ਕਿਉਂਕਿ ਜਦੋਂ ਉਹ ਖਰਾ ਨਿੱਕਲਿਆ ਤਾਂ ਜੀਵਨ ਦੇ ਉਸ ਤਾਜ ਨੂੰ ਪ੍ਰਾਪਤ ਕਰੇਗਾ ਜਿਸ ਦਾ ਵਾਇਦਾ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ।
Explore ਯਾਕੂਬ 1:12
7
ਯਾਕੂਬ 1:17
ਹਰੇਕ ਉੱਤਮ ਦਾਨ ਅਤੇ ਹਰੇਕ ਸਿੱਧ ਵਰਦਾਨ ਉੱਪਰੋਂ ਉਸ ਜੋਤਾਂ ਦੇ ਪਿਤਾ ਵੱਲੋਂ ਆਉਂਦਾ ਹੈ ਜਿਸ ਵਿੱਚ ਨਾ ਕੋਈ ਬਦਲਾਵ ਹੈ ਅਤੇ ਨਾ ਹੀ ਘੁੰਮਣ ਵਾਲਾ ਪਰਛਾਵਾਂ।
Explore ਯਾਕੂਬ 1:17
8
ਯਾਕੂਬ 1:23-24
ਕਿਉਂਕਿ ਜੇ ਕੋਈ ਵਚਨ ਦਾ ਸੁਣਨ ਵਾਲਾ ਹੈ, ਪਰ ਇਸ ਉੱਤੇ ਚੱਲਣ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣੇ ਅਸਲ ਚਿਹਰੇ ਨੂੰ ਵੇਖਦਾ ਹੈ; ਕਿਉਂਕਿ ਉਹ ਆਪਣੇ ਆਪ ਨੂੰ ਵੇਖ ਕੇ ਚਲਾ ਜਾਂਦਾ ਹੈ ਅਤੇ ਤੁਰੰਤ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਸੀ।
Explore ਯਾਕੂਬ 1:23-24
9
ਯਾਕੂਬ 1:27
ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਸ਼ੁੱਧ ਅਤੇ ਸੱਚੀ ਭਗਤੀ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੇ ਦੁੱਖ ਵਿੱਚ ਉਨ੍ਹਾਂ ਦੀ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ਼ ਰੱਖਣਾ।
Explore ਯਾਕੂਬ 1:27
10
ਯਾਕੂਬ 1:13-14
ਜਦੋਂ ਕੋਈ ਪਰਤਾਇਆ ਜਾਂਦਾ ਹੈ ਤਾਂ ਉਹ ਇਹ ਨਾ ਕਹੇ ਕਿ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾ ਰਿਹਾ ਹਾਂ; ਕਿਉਂਕਿ ਪਰਮੇਸ਼ਰ ਨੂੰ ਬੁਰੀਆਂ ਗੱਲਾਂ ਦੁਆਰਾ ਨਹੀਂ ਪਰਤਾਇਆ ਜਾ ਸਕਦਾ ਅਤੇ ਨਾ ਹੀ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ। ਪਰ ਹਰੇਕ ਵਿਅਕਤੀ ਆਪਣੀ ਹੀ ਕਾਮਨਾ ਦੁਆਰਾ ਲਲਚਾਏ ਅਤੇ ਫਸਾਏ ਜਾ ਕੇ ਪਰਤਾਵੇ ਵਿੱਚ ਪੈਂਦਾ ਹੈ।
Explore ਯਾਕੂਬ 1:13-14
11
ਯਾਕੂਬ 1:9
ਪਰ ਗਰੀਬ ਭਾਈ ਆਪਣੀ ਉੱਚੀ ਦਸ਼ਾ ਉੱਤੇ ਅਭਿਮਾਨ ਕਰੇ
Explore ਯਾਕੂਬ 1:9