1
ਯਹੋਸ਼ੂਆ 6:2
ਪੰਜਾਬੀ ਮੌਜੂਦਾ ਤਰਜਮਾ
PCB
ਤਦ ਯਾਹਵੇਹ ਨੇ ਯਹੋਸ਼ੂਆ ਨੂੰ ਆਖਿਆ, “ਵੇਖ, ਮੈਂ ਯਰੀਹੋ ਨੂੰ ਉਸਦੇ ਰਾਜੇ ਅਤੇ ਉਸਦੀਆਂ ਸੈਨਾਂ ਸਮੇਤ ਤੇਰੇ ਹੱਥਾਂ ਵਿੱਚ ਦੇ ਦਿੱਤੇ ਹਨ।
Compare
Explore ਯਹੋਸ਼ੂਆ 6:2
2
ਯਹੋਸ਼ੂਆ 6:5
ਜਦੋਂ ਉਹਨਾਂ ਦੇ ਦੇਰ ਤੱਕ ਤੁਰ੍ਹੀਆਂ ਵਜਾਉਂਣ ਦੀ ਆਵਾਜ਼ ਤੁਸੀਂ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰੇ ਲਗਾਉਣ, ਤਦ ਸ਼ਹਿਰਪਨਾਹ ਢਹਿ ਜਾਵੇਗੀ ਅਤੇ ਸਾਰੇ ਲੋਕ ਸਿੱਧੇ ਅੰਦਰ ਪ੍ਰਵੇਸ਼ ਕਰ ਪਾਉਣਗੇ।”
Explore ਯਹੋਸ਼ੂਆ 6:5
3
ਯਹੋਸ਼ੂਆ 6:3
ਸਾਰੇ ਹਥਿਆਰਬੰਦ ਬੰਦਿਆਂ ਨਾਲ ਇੱਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਗਾਓ ਅਤੇ ਤੁਹਾਨੂੰ ਇਹ ਛੇ ਦਿਨਾਂ ਲਈ ਕਰਨਾ ਪਵੇਗਾ।
Explore ਯਹੋਸ਼ੂਆ 6:3
4
ਯਹੋਸ਼ੂਆ 6:4
ਸੱਤ ਜਾਜਕਾਂ ਨੂੰ ਸੰਦੂਕ ਦੇ ਸਾਮ੍ਹਣੇ ਭੇਡੂ ਦੇ ਸਿੰਗਾਂ ਦੀਆਂ ਤੁਰ੍ਹੀਆਂ ਲੈ ਕੇ ਜਾਣ ਲਈ ਕਹੋ ਅਤੇ ਸੱਤਵੇਂ ਦਿਨ, ਜਾਜਕ ਤੁਰ੍ਹੀਆਂ ਵਜਾਉਂਦੇ ਹੋਏ ਸ਼ਹਿਰ ਦੇ ਦੁਆਲੇ ਸੱਤ ਵਾਰੀ ਚੱਕਰ ਲਗਾਉਣ ਗਏ।
Explore ਯਹੋਸ਼ੂਆ 6:4
5
ਯਹੋਸ਼ੂਆ 6:1
ਯਰੀਹੋ ਸ਼ਹਿਰ ਦੇ ਦਰਵਾਜ਼ੇ ਇਸਰਾਏਲੀਆਂ ਦੇ ਕਾਰਨ ਬੰਦ ਕਰ ਦਿੱਤੇ ਗਏ ਸਨ, ਨਾ ਕੋਈ ਬਾਹਰ ਜਾ ਸਕਦਾ ਸੀ, ਤੇ ਨਾ ਕੋਈ ਅੰਦਰ ਆ ਸਕਦਾ ਸੀ।
Explore ਯਹੋਸ਼ੂਆ 6:1
6
ਯਹੋਸ਼ੂਆ 6:16
ਸੱਤਵੀਂ ਵਾਰ ਜਦੋਂ ਜਾਜਕਾਂ ਨੇ ਤੁਰ੍ਹੀ ਵਜਾਈ ਤਾਂ ਯਹੋਸ਼ੂਆ ਨੇ ਸੈਨਾਂ ਨੂੰ ਹੁਕਮ ਦਿੱਤਾ, “ਜੈਕਾਰਾ ਲਗਾਉ! ਕਿਉਂ ਜੋ ਯਾਹਵੇਹ ਨੇ ਤੁਹਾਨੂੰ ਸ਼ਹਿਰ ਦੇ ਦਿੱਤਾ ਹੈ!
Explore ਯਹੋਸ਼ੂਆ 6:16
7
ਯਹੋਸ਼ੂਆ 6:17
ਸ਼ਹਿਰ ਅਤੇ ਜੋ ਕੁਝ ਇਸ ਵਿੱਚ ਹੈ, ਯਾਹਵੇਹ ਨੂੰ ਸਮਰਪਿਤ ਕੀਤਾ ਜਾਵੇਗਾ, ਸਿਰਫ ਰਾਹਾਬ ਵੇਸਵਾ ਅਤੇ ਉਸ ਦੇ ਘਰ ਵਿੱਚ ਉਸ ਦੇ ਨਾਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਚਾਇਆ ਜਾਵੇਗਾ, ਕਿਉਂਕਿ ਉਸ ਨੇ ਸਾਡੇ ਭੇਜੇ ਗਏ ਖੋਜੀਆਂ ਨੂੰ ਲੁਕਾਇਆ ਸੀ।
Explore ਯਹੋਸ਼ੂਆ 6:17