ਅਤੇ ਮੈਂ ਤੁਹਾਨੂੰ ਉਸ ਧਰਤੀ ਉੱਤੇ ਲਿਆਵਾਂਗਾ ਜਿਸ ਦੀ ਮੈਂ ਹੱਥ ਚੁੱਕ ਕੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਦੇਣ ਦੀ ਸਹੁੰ ਖਾਧੀ ਸੀ, ਮੈਂ ਤੁਹਾਨੂੰ ਇਹ ਮਿਲਖ ਵਿੱਚ ਦਿਆਂਗਾ। ਮੈਂ ਹੀ ਯਾਹਵੇਹ ਹਾਂ।’ ”
ਮੋਸ਼ੇਹ ਨੇ ਇਸਰਾਏਲੀਆਂ ਨੂੰ ਇਸ ਬਾਰੇ ਦੱਸਿਆ, ਪਰ ਉਹਨਾਂ ਨੇ ਨਿਰਾਸ਼ਾ ਅਤੇ ਸਖ਼ਤ ਮਿਹਨਤ ਦੇ ਕਾਰਨ ਉਸ ਦੀ ਗੱਲ ਨਹੀਂ ਸੁਣੀ।