“ਜਦੋਂ ਫ਼ਿਰਾਊਨ ਤੈਨੂੰ ਕਹੇ, ‘ਚਮਤਕਾਰ ਕਰ,’ ਤਾਂ ਹਾਰੋਨ ਨੂੰ ਆਖ, ‘ਆਪਣੀ ਸੋਟੀ ਲੈ ਕੇ ਫ਼ਿਰਾਊਨ ਅੱਗੇ ਸੁੱਟ ਦੇ,’ ਤਾਂ ਉਹ ਸੱਪ ਬਣ ਜਾਵੇਗਾ।”
ਇਸ ਲਈ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਹਾਰੋਨ ਨੇ ਆਪਣੀ ਸੋਟੀ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਸੁੱਟ ਦਿੱਤੀ ਅਤੇ ਉਹ ਸੱਪ ਬਣ ਗਿਆ।