ਪਰ ਉਹਨਾਂ ਤੋਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣ ਦੀ ਮੰਗ ਕਰੋ, ਉਹਨਾਂ ਵਿੱਚੋਂ ਕੁਝ ਨਾ ਘਟਾਓ। ਉਹ ਲੋਕ ਆਲਸੀ ਹਨ, ਇਸ ਲਈ ਉਹ ਕਹਿ ਰਹੇ ਹਨ, ‘ਆਓ ਅਸੀਂ ਚੱਲੀਏ ਅਤੇ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ।’ ਲੋਕਾਂ ਲਈ ਕੰਮ ਨੂੰ ਹੋਰ ਸਖ਼ਤ ਬਣਾਓ ਤਾਂ ਜੋ ਉਹ ਕੰਮ ਕਰਦੇ ਰਹਿਣ ਅਤੇ ਝੂਠ ਵੱਲ ਧਿਆਨ ਨਾ ਦੇਣ।”