ਇਸਰਾਏਲੀਆਂ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਵਿੱਚ ਯਾਹਵੇਹ ਦੇ ਹੱਥੋਂ ਮਰੇ ਹੁੰਦੇ! ਉੱਥੇ ਅਸੀਂ ਮਾਸ ਦੇ ਭਾਂਡੇ ਦੇ ਕੋਲ ਬੈਠ ਕੇ ਭੋਜਨ ਖਾਂਦੇ ਸੀ, ਜੋ ਅਸੀਂ ਚਾਹੁੰਦੇ ਸੀ, ਪਰ ਤੁਸੀਂ ਸਾਨੂੰ ਇਸ ਸਾਰੀ ਸਭਾ ਨੂੰ ਭੁੱਖੇ ਮਰਾਉਣ ਲਈ ਇਸ ਉਜਾੜ ਵਿੱਚ ਬਾਹਰ ਲੈ ਆਏ ਹੋ।”
ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਤੇਰੇ ਲਈ ਸਵਰਗ ਤੋਂ ਰੋਟੀ ਵਰ੍ਹਾਵਾਂਗਾ। ਲੋਕ ਹਰ ਰੋਜ਼ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰਨ। ਇਸ ਤਰ੍ਹਾਂ ਮੈਂ ਉਹਨਾਂ ਦੀ ਜਾਂਚ ਕਰਾਂਗਾ ਅਤੇ ਦੇਖਾਂਗਾ ਕਿ ਉਹ ਮੇਰੇ ਹੁਕਮ ਦੀ ਪਾਲਣਾ ਕਰਨਗੇ ਜਾਂ ਨਹੀਂ।