ਜਦੋਂ ਤੱਕ ਮੋਸ਼ੇਹ ਨੇ ਆਪਣੇ ਹੱਥ ਉੱਪਰ ਚੁੱਕਦਾ ਸੀ, ਇਸਰਾਏਲੀ ਜਿੱਤਦੇ ਸੀ, ਪਰ ਜਦੋਂ ਵੀ ਉਹ ਆਪਣੇ ਹੱਥ ਹੇਠਾਂ ਕਰਦਾ ਸੀ ਅਮਾਲੇਕੀ ਜਿੱਤਦੇ ਸਨ। ਜਦੋਂ ਮੋਸ਼ੇਹ ਦੇ ਹੱਥ ਥੱਕ ਗਏ ਤਾਂ ਉਹਨਾਂ ਨੇ ਇੱਕ ਪੱਥਰ ਲਿਆ ਅਤੇ ਉਸ ਦੇ ਹੇਠਾਂ ਰੱਖਿਆ ਅਤੇ ਉਹ ਉਸ ਉੱਤੇ ਬੈਠ ਗਿਆ। ਹਾਰੋਨ ਅਤੇ ਹੂਰ ਨੇ ਉਸ ਦੇ ਹੱਥ ਉੱਪਰ ਰੱਖੇ, ਇੱਕ ਨੇ ਇੱਕ ਪਾਸਿਓਂ, ਇੱਕ-ਦੂਜੇ ਨੇ ਦੂਜੇ ਪਾਸਿਓਂ, ਤਾਂ ਜੋ ਉਸਦੇ ਹੱਥ ਸੂਰਜ ਡੁੱਬਣ ਤੱਕ ਸਥਿਰ ਰਹੇ।