ਉਸ ਨੇ ਕਿਹਾ, “ਜੇਕਰ ਤੁਸੀਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਧਿਆਨ ਨਾਲ ਸੁਣੋ ਅਤੇ ਉਹੀ ਕਰੋ ਜੋ ਉਸ ਦੀ ਨਿਗਾਹ ਵਿੱਚ ਸਹੀ ਹੈ, ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ, ਤਾਂ ਮੈਂ ਤੁਹਾਡੇ ਉੱਤੇ ਕੋਈ ਵੀ ਬੀਮਾਰੀ ਨਹੀਂ ਲਿਆਵਾਂਗਾ। ਜੋ ਮੈਂ ਮਿਸਰੀ ਲੋਕਾਂ ਉੱਤੇ ਲਿਆਇਆ ਸੀ ਕਿਉਂਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਚੰਗਾ ਕਰਦਾ ਹੈ।”