1
2 ਰਾਜਿਆਂ 5:1
ਪੰਜਾਬੀ ਮੌਜੂਦਾ ਤਰਜਮਾ
PCB
ਹੁਣ ਨਾਮਾਨ ਅਰਾਮ ਦੇ ਰਾਜੇ ਦੀ ਸੈਨਾ ਦਾ ਸੈਨਾਪਤੀ ਸੀ। ਉਹ ਆਪਣੇ ਮਾਲਕ ਦੀ ਨਜ਼ਰ ਵਿੱਚ ਇੱਕ ਵੱਡਾ ਆਦਮੀ ਸੀ ਅਤੇ ਉਸਦਾ ਬਹੁਤ ਆਦਰ ਮਾਣ ਕੀਤਾ ਜਾਂਦਾ ਸੀ, ਕਿਉਂਕਿ ਉਸਦੇ ਦੁਆਰਾ ਯਾਹਵੇਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਇੱਕ ਬਹਾਦਰ ਸੂਰਮਾ ਸੀ, ਪਰ ਉਸ ਨੂੰ ਕੋੜ੍ਹ ਸੀ।
Compare
Explore 2 ਰਾਜਿਆਂ 5:1
2
2 ਰਾਜਿਆਂ 5:10
ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਸਦੇ ਕੋਲ ਭੇਜਿਆ, “ਜਾ, ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਸ਼ੁੱਧ ਹੋ ਜਾਵੇਗਾ।”
Explore 2 ਰਾਜਿਆਂ 5:10
3
2 ਰਾਜਿਆਂ 5:14
ਤਦ ਉਸ ਨੇ ਪਰਮੇਸ਼ਵਰ ਦੇ ਬੰਦੇ ਦੇ ਕਹਿਣ ਦੇ ਅਨੁਸਾਰ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ, ਅਤੇ ਉਸ ਦਾ ਸਰੀਰ ਛੋਟੇ ਬੱਚੇ ਦੇ ਸਰੀਰ ਵਰਗਾ ਸਾਫ਼ ਹੋ ਗਿਆ ਅਤੇ ਸ਼ੁੱਧ ਹੋ ਗਿਆ।
Explore 2 ਰਾਜਿਆਂ 5:14
4
2 ਰਾਜਿਆਂ 5:11
ਪਰ ਨਾਮਾਨ ਗੁੱਸੇ ਹੋ ਕੇ ਚਲਾ ਗਿਆ ਅਤੇ ਬੋਲਿਆ, “ਮੈਂ ਸੋਚਿਆ ਸੀ ਕਿ ਉਹ ਜ਼ਰੂਰ ਬਾਹਰ ਮੇਰੇ ਕੋਲ ਆਵੇਗਾ ਅਤੇ ਖਲੋਕੇ ਆਪਣੇ ਯਾਹਵੇਹ ਪਰਮੇਸ਼ਵਰ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੀ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਮੈਨੂੰ ਮੇਰੇ ਕੋੜ੍ਹ ਤੋਂ ਚੰਗਾ ਕਰੇਗਾ।
Explore 2 ਰਾਜਿਆਂ 5:11
5
2 ਰਾਜਿਆਂ 5:13
ਨਾਮਾਨ ਦੇ ਸੇਵਕਾਂ ਨੇ ਉਸ ਦੇ ਕੋਲ ਜਾ ਕੇ ਕਿਹਾ, “ਹੇ ਸਾਡੇ ਪਿਤਾ, ਜੇਕਰ ਨਬੀ ਨੇ ਤੁਹਾਨੂੰ ਕੋਈ ਵੱਡਾ ਕੰਮ ਕਰਨ ਲਈ ਕਿਹਾ ਹੁੰਦਾ ਤਾਂ ਕੀ ਤੁਸੀਂ ਉਹ ਨਾ ਕਰਦੇ? ਜਦੋਂ ਉਸਨੇ ਤੁਹਾਨੂੰ ਕਿਹਾ ਹੈ, ‘ਨਹਾ ਲੈ ਅਤੇ ਸ਼ੁੱਧ ਹੋ ਜਾ!’ ਤਾਂ ਕਿੰਨਾ ਵੱਧ ਕੇ ਇਹ ਕਰਨਾ ਚਾਹੀਦਾ ਹੈ।”
Explore 2 ਰਾਜਿਆਂ 5:13
6
2 ਰਾਜਿਆਂ 5:3
ਇੱਕ ਦਿਨ ਉਸ ਛੋਟੀ ਕੁੜੀ ਨੇ ਆਪਣੀ ਮਾਲਕਣ ਨੂੰ ਕਿਹਾ, “ਕਾਸ਼ ਕਿ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ! ਤਾਂ ਉਹ ਉਸਨੂੰ ਉਸਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ।”
Explore 2 ਰਾਜਿਆਂ 5:3