1
2 ਰਾਜਿਆਂ 6:17
ਪੰਜਾਬੀ ਮੌਜੂਦਾ ਤਰਜਮਾ
PCB
ਅਤੇ ਅਲੀਸ਼ਾ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ ਉਸਦੀਆਂ ਅੱਖਾਂ ਖੋਲ੍ਹੋ, ਤਾਂ ਜੋ ਉਹ ਦੇਖ ਸਕੇ।” ਤਦ ਯਾਹਵੇਹ ਨੇ ਸੇਵਕ ਦੀਆਂ ਅੱਖਾਂ ਖੋਲ੍ਹੀਆਂ, ਅਤੇ ਉਸਨੇ ਅਲੀਸ਼ਾ ਦੇ ਚਾਰੇ ਪਾਸੇ ਘੋੜਿਆਂ ਅਤੇ ਅੱਗ ਦੇ ਰਥਾਂ ਨਾਲ ਭਰੀਆਂ ਪਹਾੜੀਆਂ ਨੂੰ ਦੇਖਿਆ।
Compare
Explore 2 ਰਾਜਿਆਂ 6:17
2
2 ਰਾਜਿਆਂ 6:16
ਨਬੀ ਨੇ ਜਵਾਬ ਦਿੱਤਾ, “ਡਰ ਨਾ, ਜੋ ਸਾਡੇ ਨਾਲ ਹਨ ਉਹ ਉਹਨਾਂ ਨਾਲੋਂ ਵੱਧ ਹਨ ਜੋ ਉਹਨਾਂ ਦੇ ਨਾਲ ਹਨ।”
Explore 2 ਰਾਜਿਆਂ 6:16
3
2 ਰਾਜਿਆਂ 6:15
ਜਦੋਂ ਪਰਮੇਸ਼ਵਰ ਦੇ ਜਨ ਅਲੀਸ਼ਾ ਦਾ ਸੇਵਕ ਅਗਲੀ ਸਵੇਰ ਉੱਠ ਕੇ ਬਾਹਰ ਨਿਕਲਿਆ, ਤਾਂ ਘੋੜਿਆਂ ਅਤੇ ਰਥਾਂ ਵਾਲੀ ਫ਼ੌਜ ਨੇ ਸ਼ਹਿਰ ਨੂੰ ਘੇਰ ਲਿਆ ਸੀ। ਨੌਕਰ ਨੇ ਪੁੱਛਿਆ, “ਹਾਏ, ਮੇਰੇ ਮਹਾਰਾਜ! ਸਾਨੂੰ ਕੀ ਕਰਨਾ ਚਾਹੀਦਾ ਹੈ?”
Explore 2 ਰਾਜਿਆਂ 6:15
4
2 ਰਾਜਿਆਂ 6:18
ਜਦ ਦੁਸ਼ਮਣ ਦੀ ਫ਼ੌਜ ਉਸਦੇ ਵੱਲ ਉੱਤਰੀ, ਅਲੀਸ਼ਾ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, “ਇਸ ਫ਼ੌਜ ਨੂੰ ਅੰਨ੍ਹਾ ਕਰ ਦਿਓ।” ਇਸ ਲਈ ਉਸਨੇ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ, ਜਿਵੇਂ ਕਿ ਅਲੀਸ਼ਾ ਨੇ ਕਿਹਾ ਸੀ।
Explore 2 ਰਾਜਿਆਂ 6:18
5
2 ਰਾਜਿਆਂ 6:6
ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਪੁੱਛਿਆ, “ਉਹ ਕਿੱਥੇ ਡਿੱਗੀ ਹੈ?” ਜਦੋਂ ਉਸਨੇ ਉਸਨੂੰ ਜਗ੍ਹਾ ਦਿਖਾਈ, ਤਾਂ ਅਲੀਸ਼ਾ ਨੇ ਇੱਕ ਸੋਟੀ ਕੱਟ ਕੇ ਉੱਥੇ ਸੁੱਟ ਦਿੱਤੀ ਅਤੇ ਲੋਹੇ ਪਾਣੀ ਉੱਤੇ ਤੈਰਨ ਲਗਾ।
Explore 2 ਰਾਜਿਆਂ 6:6
6
2 ਰਾਜਿਆਂ 6:5
ਜਦੋਂ ਉਹ ਰੁੱਖ ਕੱਟ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਦੀ ਕੁਹਾੜੀ ਪਾਣੀ ਵਿੱਚ ਡਿੱਗ ਗਈ। ਉਹ ਉੱਚੀ ਆਵਾਜ਼ ਨਾਲ ਬੋਲਿਆ, “ਹਾਏ, ਮੇਰੇ ਸੁਆਮੀ! ਮੈਂ ਤਾਂ ਉਹ ਮੰਗ ਕੇ ਲਿਆਂਦੀ ਸੀ!”
Explore 2 ਰਾਜਿਆਂ 6:5
7
2 ਰਾਜਿਆਂ 6:7
ਉਸਨੇ ਕਿਹਾ, “ਇਸ ਨੂੰ ਬਾਹਰ ਕੱਢ ਲੈ।” ਫਿਰ ਆਦਮੀ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ।
Explore 2 ਰਾਜਿਆਂ 6:7