ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ预览

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

10天中的第10天

ਬਿਨਾਂ ਰੁਕੇ ਪ੍ਰਾਰਥਨਾ ਕਰੋ

ਬਾਈਬਲ ਦੀ ਕਹਾਣੀ - ਪੀਟਰ ਜੇਲ 'ਚੋਂ ਭੱਜ ਜਾਂਦਾ ਹੈ। "12:1-19 ਐਕਟ "

ਪ੍ਰਾਰਥਨਾ ਉਹ ਦੂਜਾ ਹਥਿਆਰ ਹੈ ਦੁਸ਼ਮਣ ਖਿਲਾਫ ਹਮਲਾ ਕਰਨ ਲਈ ਵਰਤ ਸਕਦੇ ਹਾਂ। ਅਤੇ ਰੱਖਿਆ ਕਰਨ ਲਈ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੍ਰਾਰਥਨਾ ਦੀ ਮਦਦ ਨਾਲ ਅਸੀਂ ਲੜਾਈਆਂ ਲੜ ਸਕਦੇ ਹਾਂ, ਪਰਮੇਸ਼ੁਰ ਤੋਂ ਬੁੱਧੀ ਲੈ ਸਕਦੇ ਹਾਂ ਕਿ ਕਿਵੇਂ ਸਭ ਕਰਨਾ ਹੈ, ਸਵਰਗ 'ਚ ਸਾਡੇ ਲਈ ਲੜਨ ਲਈ ਦੇਵਦੂਤ ਛੱਡ ਸਕਦੇ ਹਾਂ, ਅਤੇ ਇਹ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਅਸੀਂ ਕਿਸਦੇ ਖਿਲਾਫ ਹਾਂ।

ਅੱਜ ਦੀ ਬਾਈਬਲ ਦੀ ਕਹਾਣੀ ਵਿੱਚ, ਅਸੀਂ ਪੀਟਰ ਨੂੰ ਜੇਲ 'ਚ ਦੇਖਦੇ ਹਾਂ ਜਿਸ ਸਮੇਂ ਪੂਰੀ ਚਰਚ ਉਸਦੇ ਲਈ ਪ੍ਰਾਰਥਨਾ ਕਰ ਰਹੀ ਸੀ। ਜਿਵੇਂ ਹੀ ਉਹ ਪ੍ਰਾਰਥਨਾ ਕਰਦੇ ਹਨ, ਪ੍ਰਮਾਤਮਾ ਜੇਲ 'ਚ ਪੀਟਰ ਨੂੰ ਮੁਕਤ ਕਰਾਉਣ ਲਈ ਇੱਕ ਦੇਵਦੂਤ ਭੇਜ ਦਿੰਦਾ ਹੈ! ਦੇਵਦੂਤ ਉਸਨੂੰ ਜੇਲ 'ਚੋਂ ਬਾਹਰ ਕੱਢ ਦਿੰਦਾ ਹੈ, ਗਲੀ 'ਚੋਂ ਹੁੰਦਾ ਹੋਇਆ ਪੀਟਰ ਘਰੇ ਵਾਪਸ ਪਰਤਦਾ ਹੈ ਜਿੱਥੇ ਮਸੀਹ 'ਚ ਭਰਾ ਤੇ ਭੈਣ ਪ੍ਰਾਰਥਨਾ ਕਰ ਰਹੇ ਹਨ। ਉਹਨਾਂ ਨੇ ਤਾਂ ਪੀਟਰ ਨੂੰ ਦਰਵਾਜਾ ਵੀ ਨਹੀਂ ਖੋਲ੍ਹਿਆ ਕਿਉਂਕਿ ਉਹ ਤਾਂ ਯਕੀਨ ਹੀ ਨਹੀਂ ਕਰ ਸਕਦੇ ਸਨ ਕਿ ਇਹ ਸੱਚੀਂ ਹੀ ਪੀਟਰ ਸੀ! ਉਹ ਉਸਦੀ ਮੁਕਤੀ ਲਈ ਪ੍ਰਾਰਥਨਾ ਕਰ ਰਹੇ ਸਨ, ਪਰ ਉਹ ਇਹ ਦੇਖਕੇ ਹੈਰਾਨ ਹੀ ਰਹਿ ਗਏ ਕਿ ਇਹ ਸੱਚੀਂ ਹੋ ਗਿਆ! ਬਹੁਤ ਵਾਰੀ, ਤੁਸੀਂ ਤੇ ਮੈਂ ਪ੍ਰਾਰਥਨਾ ਕਰਦੇ ਹਾਂ, ਪਰ ਜਦੋਂ ਪ੍ਰਮਾਤਮਾ ਸਾਡੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਅਤੇ ਸਾਡੀ ਮਦਦ ਕਰਨ ਲਈ ਆਉਂਦਾ ਹੈ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ। ਉਹ ਸਾਨੂੰ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ ਅਤੇ ਸਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ। ਕਵਚ ਦਾ ਇਹ ਇੱਕ ਹਿੱਸਾ ਹੈ ਜੋ ਤੁਹਾਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ ਜੇ ਤੁਸੀਂ ਇਸਨੂੰ ਰੋਜ਼ਾਨਾ ਵਰਤਣਾ ਚਾਹੁੰਦੇ ਹੋ।

ਪ੍ਰਾਰਥਨਾਂ ਚੀਜ਼ਾਂ ਨੂੰ ਬਦਲ ਦਿੰਦੀ ਹੈ! ਆਪਣੀ ਲੜਾਈ 'ਚ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਸਾਨੂੰ ਇਸਦੀ ਅੱਜ ਲੜਾਈ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਲੋੜ ਹੈ।

"ਮੈਂ ਹਮੇਸ਼ਾ ਪ੍ਰਾਰਥਨਾ ਕਰਾਂਗਾ, ਇਹ ਯਾਦ ਰੱਖਦੇ ਹੋਏ ਕਿ ਲੜਾਈ ਰੂਹਾਨੀ ਹੈ।"

ਪ੍ਰਸ਼ਨ :

1. "ਪ੍ਰਮਾਤਮਾ ਦਾ ਕਵਚ" 'ਚ ਪ੍ਰਾਰਥਨਾ ਕਿਉਂ ਸ਼ਾਮਿਲ ਹੈ?

2. ਦੁਸ਼ਮਣ ਤੋਂ ਬਚਣ ਲਈ ਪ੍ਰਾਰਥਨਾ ਕਰਨ ਦੀ ਕਿਹੜੀ ਇੱਕ ਉਦਾਹਰਣ ਹੈ ਅਤੇ ਪ੍ਰਾਰਥਨਾ ਦੀ ਮਦਦ ਨਾਲ ਦੁਸ਼ਮਣ 'ਤੇ ਹਮਲਾ ਕਾਰਨ ਦੀ ਕਿਹੜੀ ਇੱਕ ਉਦਾਹਰਣ ਹੈ?

3. ਜੇਕਰ ਪ੍ਰਮਾਤਮਾ ਦੇ ਹਰ ਚੀਜ਼ ਕੰਟਰੋਲ 'ਚ ਹੈ ਤਾਂ ਉਹ ਸਾਨੂੰ ਉਸਦੇ ਲਈ ਪ੍ਰਾਰਥਨਾ ਕਰਨ ਲਈ ਕਿਉਂ ਕਹਿੰਦਾ ਹੈ ਜਦੋਂ ਕਿ ਉਹ ਪਹਿਲਾਂ ਤੋਂ ਹੀ ਜਾਣਦਾ ਹੈ ਕਿ ਕੀ ਹੋਣ ਵਾਲਾ ਹੈ?

4. ਉਹ ਕਿਹੜੇ ਦੋ ਹਮਲਾ ਕਰਨ ਵਾਲੇ ਹਥਿਆਰ ਹਨ ਜੋ ਅਸੀਂ ਵਰਤ ਸਕਦੇ ਹਾਂ?

5. ਜਦੋਂ ਪੀਟਰ ਨੇ ਮੈਰੀ ਦਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ੇ 'ਤੇ ਕੌਣ ਆਇਆ?

ਇਹ ਰੀਡਿੰਗ ਪਲਾਨ Equip & Grow ਦੇ ਬੱਚਿਆਂ ਦੇ ਪਾਠਕ੍ਰਮ ਤੋਂ ਲਿਆ ਗਿਆ ਹੈ, ਜਿਸ 'ਚ ਬੁੱਕ ਔਫ ਐਕਟਜ਼ ਦੇ ਬਹਾਦਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਘਰੇ ਇਸ ਪਲਾਨ ਦਾ ਅਨੰਦ ਲਓ, ਅਤੇ ਫਿਰ ਚਰਚ 'ਚ ਪੂਰਾ ਪਾਠਕ੍ਰਮ ਕਰੋ ਉਹ ਵੀ ਸਟੂਡੈਂਟ ਬੁੱਕਜ਼, ਗੇਮਜ਼, ਕ੍ਰਾਫਟ, ਗੀਤ, ਸਜਾਵਟ, ਅਤੇ ਹੋਰ ਬਹੁਤ ਕੁਝ ਦੇ ਨਾਲ!

https://www.childrenareimportant.com/punjabi/armor/

读经计划介绍

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

ਭਗਵਾਨ ਦਾ ਕਵਚ ਪਹਿਨਣ ਤੋਂ ਭਾਵ ਸਵੇਰੇ ਉੱਠਕੇ ਪ੍ਰਾਰਥਨਾ ਕਰਨਾ ਨਹੀਂ ਹੈ ਬਲਕਿ ਇੱਕ ਜੀਵਨ ਦਾ ਢੰਗ ਹੈ ਜੋ ਅਸੀਂ ਛੋਟੀ ਉਮਰੇ ਸ਼ੁਰੂ ਕਰ ਸਕਦੇ ਹਾਂ। ਕ੍ਰਿਸਟੀ ਕਰੌਸ ਨੇ ਇਸ ਰੀਡਿੰਗ ਗਾਈਡ ਵਿੱਚ ਬੁੱਕ ਔਫ ਐਕਟਸ ਦੇ ਬਹਾਦਰ ਲੋਕਾਂ ਦਾ ਵਰਣਨ ਕੀਤਾ ਹੈ।

More

相关题材的计划