ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ预览

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

10天中的第3天

ਡਟੇਰਹੋ

ਬਾਈਬਲਦੀਕਹਾਣੀ - ਸਟੀਫਨਦੀਮੌਤ " ਐਕਟਸ 6:8-15, 7:51-60 "

ਜਿਵੇਂ ਕਿ ਅਸੀਂ 'ਪ੍ਰਮਾਤਮਾ ਦਾ ਕਵਚ' ਅਤੇ 'ਐਕਟਸ' ਦੀ ਕਿਤਾਬ ਪੜ੍ਹਦੇ ਹਾਂ, ਤਾਂ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਅਸੀਂ ਪ੍ਰਮਾਤਮਾ ਦਾ ਕਵਚ ਇਸ ਤਰ੍ਹਾਂ ਪਹਿਨੀਏ ਜਿਸ ਤਰ੍ਹਾਂ ਕਿ ਅਸੀਂ ਇਸਨੂੰ ਜਿਓਂ ਰਹੇ ਹੋਈਏ। ਸੱਚਾਈ ਦੀ ਬੈਲਟ ਪਾਉਣ ਲਈ ਤੁਸੀਂ ਪ੍ਰਾਰਥਨਾ ਨਹੀਂ ਕਰ ਸਕਦੇ। ਜਿਵੇਂ-ਜਿਵੇਂ ਤੁਸੀਂ ਆਪਣੇ ਮੂੰਹ ਨਾਲ ਸੱਚ ਬੋਲਦੇ ਜਾਓਗੇ, ਅਤੇ ਪ੍ਰਮਾਤਮਾ ਦੀ ਸੱਚਾਈ ਨੂੰ ਆਪਣੇ ਦਿਲ 'ਚ ਵਸਾਉਂਦੇ ਜਾਓਗੇ, ਤੁਹਾਡੀ ਸੱਚਾਈ ਦੀ ਬੈਲਟ ਆਪਣੇ-ਆਪ ਪਹਿਨੀ ਜਾਏਗੀ। ਨਾ ਹੀ ਤੁਸੀਂ ਵਿਸ਼ਵਾਸ ਭਰੀ ਸ਼ੀਲਡ ਪਾਉਣ ਲਈ ਪ੍ਰਾਰਥਨਾ ਕਰ ਸਕਦੇ ਹੋ। ਜਿਵੇਂ-ਜਿਵੇਂ ਤੁਸੀਂ ਵਿਸ਼ਵਾਸ ਨਾਲ ਜਿਉਂਦੇ ਹੋ, ਲੋਕਾਂ ਦੇ ਕਹਿਣੇ 'ਤੇ ਵਿਸ਼ਵਾਸ ਨਾ ਕਰਦੇ ਹੋਏ ਪ੍ਰਮਾਤਮਾ ਦੇ ਕਹਿਣੇ 'ਤੇ ਵਿਸ਼ਵਾਸ ਕਰਦੇ ਹੋ , ਤਾਂ ਆਪੇ ਹੀ ਤੁਹਾਡੀ ਵਿਸ਼ਵਾਸ ਭਰੀ ਸ਼ੀਲਡ ਤੁਹਾਡੇ ਹੱਥ 'ਚ ਹੋਵੇਗੀ ਅਤੇ ਤੁਸੀਂ ਦੁਸ਼ਮਣ ਤੋਂ ਆਪਣਾ ਬਚਾਅ ਕਰਨ ਲਈ ਇਸਨੂੰ ਵਰਤੋਗੇ। ਡਟੇ ਰਹਿਣ ਲਈ ਵੀ ਇਹੀ ਤਰੀਕਾ ਲਾਗੂ ਹੁੰਦਾ ਹੈ। ਡਟੇ ਰਹਿਣ ਲਈ ਵੀ ਤੁਹਾਨੂੰ ਪ੍ਰਾਰਥਨਾ ਦੇ ਕੋਈ ਖਾਸ ਵਾਕ ਬੋਲਣ ਦੀ ਲੋੜ ਨਹੀਂ। ਜਿਵੇਂ ਹੀ ਤੁਸੀਂ ਪ੍ਰਮਾਤਮਾ 'ਤੇ ਵਿਸ਼ਵਾਸ ਕਾਇਮ ਰੱਖਦੇ ਹੋ ਅਤੇ ਹੌਂਸਲਾ ਨਹੀਂ ਛੱਡਦੇ, ਤੁਸੀਂ ਆਪੇ ਹੀ ਡਟੇ ਰਹਿੰਦੇ ਹੋ।

ਐਕਟਸ ਦੀ ਕਿਤਾਬ ਵਿੱਚ ਅੱਜ ਦੀ ਬਾਈਬਲ ਕਹਾਣੀ ਅਨੁਸਾਰ, ਸਟੀਫਨ ਸਾਡੇ ਲਈ ਇੱਕ ਬਹੁਤ ਹੀ ਵਧੀਆ ਉਦਾਹਰਣ ਸੀ। ਉਹ ਬਹੁਤ ਹੀ ਇਮਾਨਦਾਰ ਅਤੇ ਬੁੱਧੀਮਾਨ ਆਦਮੀ ਸੀ, ਜਿਸਨੇ ਲਗਾਤਾਰ ਆਪਣਾ ਕਵਚ ਪਹਿਨੇ ਰੱਖਿਆ। ਜਦੋਂ ਉਸਦੇ ਖਿਲਾਫ ਧਾਰਮਿਕ ਵਿਰੋਧ ਹੋਣ ਲੱਗਿਆ, ਤਾਂ ਵੀ ਉਹ ਮਜ਼ਬੂਤੀ ਨਾਲ ਖੜ੍ਹਾ ਰਿਹਾ ਤੇ ਉਸਨੇ ਆਪਣਾ ਵਿਸ਼ਵਾਸ ਨਾ ਛੱਡਿਆ, ਭਾਵੇਂ ਉਹਦੇ ਲਈ ਮੌਤ ਦੀ ਨੌਬਤ ਹੀ ਕਿਉਂ ਨਾ ਆ ਗਈ ਸੀ।

ਧਾਰਮਿਕ ਆਗੂ ਉਸਦੇ ਨਾਲ ਬਹੁਤ ਗੁੱਸਾ ਹੋਏ ਕਿਉਂਕਿ ਉਹ ਈਸਾ ਮਸੀਹ ਦਾ ਪ੍ਰਚਾਰ ਕਰ ਰਿਹਾ ਸੀ, ਜਿਸ ਕਰਕੇ ਉਹਨਾਂ ਨੇ ਭੀੜ ਨੂੰ ਹਿੰਸਾ ਕਰਨ ਲਈ ਭੜਕਾਇਆ ਅਤੇ ਆਖਿਰਕਾਰ ਪੱਥਰਾਂ ਦੀ ਮਾਰ ਨਾਲ ਸਟੀਫਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਈਬਲ ਦੀ ਇਸ ਪੂਰੀ ਕਹਾਣੀ ਦੇ ਚਲਦੇ, ਸਟੀਫਨ ਮਜ਼ਬੂਤੀ ਨਾਲ ਖੜ੍ਹਾ ਰਿਹਾ ਤੇ ਉਸਨੇ ਆਪਣਾ ਵਿਸ਼ਵਾਸ ਨਾ ਛੱਡਿਆ, ਅਤੇ ਲੋਕਾਂ ਦੀ ਸੋਚ ਮਗਰ ਲੱਗਕੇ ਆਪਣੀ ਸੋਚ ਨਹੀਂ ਬਦਲੀ।

ਜਿਵੇਂ ਤੁਸੀਂ ਪ੍ਰਮਾਤਮਾ 'ਤੇ ਵਿਸ਼ਵਾਸ ਕਰਦੇ ਹੋ ਅਤੇ ਇਸਦੇ ਲਈ ਕੋਈ ਵੀ ਮਾਰ ਝੱਲਣ ਨੂੰ ਰਾਜੀ ਹੋ, ਤਾਂ ਤੁਸੀਂ ਡਟੇ ਹੋਏ ਹੋ, ਅਤੇ ਜਿਵੇਂ ਹੀ ਤੁਸੀਂ ਪ੍ਰਮਾਤਮਾ ਦਾ ਪੂਰਾ ਕਵਚ ਪਹਿਨ ਲਿਆ ਤਾਂ ਤੁਸੀਂ ਮਜ਼ਬੂਤੀ ਨਾਲ ਡਟੇ ਹੋਏ ਹੋ।

"ਮੈਂਡਟੇਰਹਾਂਗਾ।"

ਪ੍ਰਸ਼ਨ :

1. ਮਨੁੱਖੀ ਜੀਵਨ 'ਚ ਕਿਹੜੇ-ਕਿਹੜੇ ਉਤਰਾਅ ਚੜਾਅ ਆਉਂਦੇ ਹਨ?

2. ਸਾਨੂੰਸ਼ੈਤਾਨਖਿਲਾਫਕਦੋਂਖੜ੍ਹੇਹੋਣਦੀਲੋੜਹੈ?

3. ਮਜ਼ਬੂਤਬਣੇਰਹਿਣਲਈਅਜਿਹਾਕਿਹੜਾਜਰੂਰੀਐਕਟਹੈਜੋਸਾਨੂੰਕਰਨਦੀਲੋੜਹੈ?

4. ਕਿਸਦਾਚਿਹਰਾਇੱਕਦੇਵਦੂਤਵਰਗਾਹੈਜਿਸਤੇਝੂਠੇਦੋਸ਼ਲਾਏਗਏਸਨ?

5. ਮਰਨਤੋਂਪਹਿਲਾਂਉਸਨੇਕੀਕਿਹਾ?

读经计划介绍

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

ਭਗਵਾਨ ਦਾ ਕਵਚ ਪਹਿਨਣ ਤੋਂ ਭਾਵ ਸਵੇਰੇ ਉੱਠਕੇ ਪ੍ਰਾਰਥਨਾ ਕਰਨਾ ਨਹੀਂ ਹੈ ਬਲਕਿ ਇੱਕ ਜੀਵਨ ਦਾ ਢੰਗ ਹੈ ਜੋ ਅਸੀਂ ਛੋਟੀ ਉਮਰੇ ਸ਼ੁਰੂ ਕਰ ਸਕਦੇ ਹਾਂ। ਕ੍ਰਿਸਟੀ ਕਰੌਸ ਨੇ ਇਸ ਰੀਡਿੰਗ ਗਾਈਡ ਵਿੱਚ ਬੁੱਕ ਔਫ ਐਕਟਸ ਦੇ ਬਹਾਦਰ ਲੋਕਾਂ ਦਾ ਵਰਣਨ ਕੀਤਾ ਹੈ।

More

相关题材的计划