ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ预览

ਵਿਸ਼ਵਾਸ ਭਰੀ ਸ਼ੀਲਡ
ਬਾਈਬਲ ਦੀ ਕਹਾਣੀ - ਪੌਲ ਅਤੇ ਜਹਾਜ਼ ਦੀ ਤਬਾਹੀ " ਐਕਟ 27:21-37, 28:1 "
ਅੱਜ ਅਸੀਂ ਵਿਸ਼ਵਾਸ ਭਰੀ ਸ਼ੀਲਡ ਬਾਰੇ ਸਿੱਖ ਰਹੇ ਹਾਂ, ਰੱਖਿਆ ਕਰਨ ਲਈ ਇੱਕ ਬਹੁਤ ਹੀ ਵਧੀਆ ਹਥਿਆਰ ਕਿਉਂਕਿ ਇਸਨੂੰ ਆਪਾਂ ਇਧਰ-ਉਧਰ ਹਿਲਾ ਸਕਦੇ ਹਾਂ ਅਤੇ ਕਿਸੇ ਵੀ ਹਮਲਿਆਂ ਤੋਂ ਆਪਣੇ-ਆਪ ਦੀ ਰੱਖਿਆ ਕਰ ਸਕਦੇ ਹਾਂ। ਬਾਈਬਲ ਕਹਿੰਦੀ ਹੈ ਕਿ ਅਸੀਂ ਇਸਦੀ ਵਰਤੋਂ ਅੱਗ ਨਾਲ ਮੱਚਦੇ ਬੁਰਾਈ ਦੇ ਤੀਰਾਂ ਨੂੰ ਬੁਝਾਕੇ ਕਰ ਸਕਦੇ ਹਾਂ। ਇਹ ਇੰਝ ਨਹੀਂ ਕਹਿੰਦੀ ਕਿ "ਜੇਕਰ" ਤੀਰ ਆਏ ਪਰ "ਜਦੋਂ ਵੀ" ਉਹ ਆਏ, ਅਸੀਂ ਉਹਨਾਂ ਖਿਲਾਫ ਸ਼ਕਤੀਹੀਣ ਨਹੀਂ ਹੋਵਾਂਗੇ। ਸੱਚਾਈ ਇਹ ਹੈ ਕਿ ਦੁਸ਼ਮਣ ਲਗਾਤਾਰ ਸਾਡੇ 'ਤੇ ਹਮਲਾ ਕਰ ਰਿਹਾ ਹੈ। ਤੁਹਾਡਾ ਦੁਸ਼ਮਣ ਅੱਗ ਮੱਚਦੇ ਤੀਰਾਂ ਨਾਲ ਤੁਹਾਡਾ ਧਿਆਨ ਭਟਕਾਉਣਾ ਚਾਹੁੰਦਾ ਹੈ ਅਤੇ ਤੁਹਾਨੂੰ ਅੰਦਰੋਂ ਹਿਲਾ ਦੇਣਾ ਚਾਹੁੰਦਾ ਹੈ। ਇਹ ਪਲੈਨ ਉਸਨੇ ਖਾਸ ਤੁਹਾਡੇ ਲਈ ਤਿਆਰ ਕੀਤਾ ਹੈ। ਉਸਨੇ ਤੁਹਾਡੀਆਂ ਆਦਤਾਂ, ਡੂੰਘੇ ਡਰ ਅਤੇ ਕਮਜ਼ੋਰੀਆਂ ਬਾਰੇ ਜਾਣਿਆ ਹੈ, ਅਤੇ ਆਪਣੇ ਤੀਰਾਂ ਦੇ ਨਿਸ਼ਾਨੇ ਉਨ੍ਹਾਂ ਖਾਸ ਦਿਸ਼ਾਵਾਂ 'ਚ ਲਗਾਏ ਹਨ।
ਵਿਸ਼ਵਾਸ ਦਾ ਮਤਲਬ ਹੈ ਪ੍ਰਮਾਤਮਾ 'ਤੇ ਯਕੀਨ ਰੱਖਣਾ, ਭਾਵੇਂ ਅਸੀਂ ਉਸਦੇ ਰੂਹਾਨੀ ਰਾਜ ਨੂੰ ਨਹੀਂ ਦੇਖ ਸਕਦੇ। ਅਸੀਂ ਜਾਣਦੇ ਹਾਂ ਕਿ ਪ੍ਰਮਾਤਮਾ ਵਸਦਾ ਹੈ ਭਾਵੇਂ ਅਸੀਂ ਉਸਨੂੰ ਦੇਖ ਨਹੀਂ ਸਕਦੇ, ਅਤੇ ਇਹੀ ਵਿਸ਼ਵਾਸ ਹੈ ਜੋ ਸਾਡੇ ਦਿਲਾਂ 'ਚ ਵਸਿਆ ਹੋਇਆ ਹੈ। ਜੇ ਸਾਡੇ ਕੋਲ ਵਿਸ਼ਵਾਸ ਹੁੰਦਾ ਹੈ, ਤਾਂ ਅਸੀਂ ਦੁਸ਼ਮਣ ਦੇ ਇਹਨਾਂ ਸੋਚੇ-ਸਮਝੇ ਹਮਲਿਆਂ ਦਾ ਸਾਹਮਣਾ ਕਰਕੇ ਉਸਨੂੰ ਹਰਾ ਸਕਦੇ ਹਾਂ।
ਐਕਟਸ ਦੀ ਕਿਤਾਬ ਵਿੱਚ ਅੱਜ ਦੀ ਬਾਈਬਲ ਕਹਾਣੀ ਅਨੁਸਾਰ, ਇੱਕ ਭਿਆਨਕ ਤੂਫ਼ਾਨ ਦੌਰਾਨ ਪੌਲ ਇੱਕ ਸਮੁੰਦਰ 'ਤੇ ਸੀ, ਅਤੇ ਪ੍ਰਮਾਤਮਾ ਉਸਨੂੰ ਦੱਸਦਾ ਹੈ ਕਿ ਜਹਾਜ਼ 'ਤੇ ਸਵਾਰ ਕੋਈ ਵੀ ਬੰਦਾ ਤੂਫ਼ਾਨ ਨਾਲ ਨਹੀਂ ਮਰੇਗਾ! ਪੌਲ ਨੂੰ ਵਿਸ਼ਵਾਸ ਹੈ ਕਿ ਪ੍ਰਮਾਤਮਾ ਨੇ ਉਸ ਨਾਲ ਗੱਲ ਕੀਤੀ ਸੀ, ਭਾਵੇਂ ਉਹ ਪ੍ਰਮਾਤਮਾ ਨੂੰ ਵੇਖ ਨਹੀਂ ਸੀ ਸਕਦਾ। ਇਹ ਦੇਖਣਾ ਰੋਮਾਂਚਕ ਹੈ ਕਿ ਅੱਗੇ ਪੌਲ ਹਰੇਕ ਨੂੰ ਦੱਸਦਾ ਹੈ ਕਿ ਪ੍ਰਮਾਤਮਾ ਨੇ ਕੀ ਕਿਹਾ, ਅਤੇ ਤਾਕਤ ਦੇ ਲਈ ਉਹਨਾਂ ਨੂੰ ਬਹੁਤ ਸਾਰਾ ਭੋਜਨ ਖਾਣ ਲਈ ਕਿਹਾ। ਸਿਰਫ ਪੌਲ ਨੇ ਹੀ ਪ੍ਰਮਾਤਮਾ 'ਤੇ ਵਿਸ਼ਵਾਸ ਨਹੀਂ ਕੀਤਾ, ਸਗੋਂ ਉਹ ਪ੍ਰਮਾਤਮਾ ਦੇ ਇਸ ਸੁਨੇਹੇ ਨੂੰ ਜਨਤਾ ਵਿਚ ਦੂਜਿਆਂ ਨਾਲ ਸਾਂਝਾ ਕਰਨ ਲਈ ਵੀ ਤਿਆਰ ਸੀ ਅਤੇ ਇਸ ਸੁਨੇਹੇ ਤੇ ਅਮਲ ਕਰਨ ਲਈ ਵੀ ਤਿਆਰ ਸੀ! ਉਸਨੂੰ ਬਹੁਤ ਹੀ ਬੁਰੀ ਸ਼ਰਮਿੰਦਗੀ ਹੋਈ ਹੁੰਦੀ ਜੇ ਕੋਈ ਜਹਾਜ਼ ਦੀ ਤਬਾਹੀ ਤੋਂ ਮਰ ਜਾਂਦਾ। ਪ੍ਰਮਾਤਮਾ ਦੇ ਬਚਨਾਂ ਦੀ ਖਾਤਿਰ ਕਦੇ-ਕਦੇ ਸਾਨੂੰ ਜਨਤਕ ਤੌਰ 'ਤੇ ਵੀ ਸਾਹਮਣੇ ਆਉਣਾ ਪੈ ਸਕਦਾ ਹੈ, ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਤੇ ਸਿਰਫ ਉਸ 'ਤੇ ਵਿਸ਼ਵਾਸ ਕਰਦੇ ਹੋਏ।
ਕੀ ਤੁਸੀਂ ਅਜਿਹੀ ਚੀਜ਼ ਕਰਕੇ ਵਿਸ਼ਵਾਸ ਭਰੀ ਸ਼ੀਲਡ ਚੁੱਕੋਂਗੇ ਜੋ ਤੁਹਾਨੂੰ ਦਿਖਾਈ ਹੀ ਨਹੀਂ ਦਿੰਦਾ? ਇਸ ਤਰ੍ਹਾਂ ਤੁਸੀਂ ਅੱਗ ਨਾਲ ਮੱਚਦੇ ਤੀਰਾਂ ਨੂੰ ਬੁਝਾਉਂਗੇ ਅਤੇ ਦੁਸ਼ਮਣ ਖਿਲਾਫ ਲੜੋਂਗੇ!
"ਮੈਂ ਪ੍ਰਮਾਤਮਾ 'ਤੇ ਵਿਸ਼ਵਾਸ ਕਰਦਾ ਹਾਂ ਅਤੇ ਨਿਹਚਾ ਰੱਖਦਾ ਹਾਂ।"
ਪ੍ਰਸ਼ਨ :
1. ਅਸਲੀ ਜ਼ਿੰਦਗੀ ਵਿਚ, "ਅੱਗ ਨਾਲ ਮੱਚਦੇ ਬੁਰਾਈ ਦੇ ਕਿਹੜੇ ਤੀਰ" ਹਨ?
2. ਤੁਹਾਡੀ ਆਮ ਜ਼ਿੰਦਗੀ ਦੀ ਅਜਿਹੀ ਕਿਹੜੀ ਖਾਸ ਉਦਾਹਰਣ ਹੈ ਜਿਸਦੇ ਵਿੱਚ ਤੁਸੀਂ ਆਪਣੀ ਵਿਸ਼ਵਾਸ ਭਰੀ ਸ਼ੀਲਡ ਨਾਲ ਤੀਰ ਮੋੜਿਆ ਹੋਵੇ?
3. ਆਪਣੇ ਘਰੋਂ ਤੁਸੀਂ ਬਿਨਾਂ ਵਿਸ਼ਵਾਸ ਤੋਂ ਨਹੀਂ ਤੁਰਦੇ ਇਹ ਪੱਕਾ ਕਰਨ ਲਈ ਤੁਸੀਂ ਕੀ ਕਰਦੇ ਹੋ?
4. ਅੱਜ ਦੀ ਬਾਈਬਲ ਦੀ ਕਹਾਣੀ ਅਨੁਸਾਰ ਪੌਲ ਕਿੱਥੇ ਜਾ ਰਿਹਾ ਸੀ ਜਦੋਂ ਉਹ ਜਹਾਜ਼ 'ਤੇ ਸੀ? ਉਸ ਜਹਾਜ਼ 'ਤੇ ਕਿੰਨੇ ਲੋਕ ਸਨ? (276) ਇਟਲੀ। ਨਕਸ਼ਾ ਦਿਖਾਓ ਅਤੇ ਉਹ ਟਾਊਨ ਤੇ ਬੰਦਰਗਾਹ ਦਿਖਾਓ ਜਿੱਥੇ ਉਹ ਇਸ ਸਫਰ ਦੌਰਾਨ ਗਿਆ।
5. ਪੌਲ ਨੂੰ ਕਿਵੇਂ ਪਤਾ ਚੱਲਿਆ ਕਿ ਜਹਾਜ਼ ਤਾਂ ਪੂਰਾ ਖ਼ਤਮ ਹੋ ਜਾਵੇਗਾ ਪਰ ਕੋਈ ਵੀ ਤੂਫ਼ਾਨ ਨਾਲ ਮਰੇਗਾ ਨਹੀਂ?