ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ预览

ਹਨੇਰੇਖਿਲਾਫਲੜੋ
ਬਾਈਬਲਦੀਕਹਾਣੀ - ਜੇਲ 'ਚਪੌਲਅਤੇਸਿਲਾਸ " ਐਕਟਸ 16:16-31 "
ਅਸੀਂ ਮਨੁੱਖਾਂ ਖਿਲਾਫ ਨਹੀਂ ਲੜਦੇ ਸਗੋਂ ਸ਼ੈਤਾਨ ਖਿਲਾਫ ਅਤੇ ਉਸਦੀਆਂ ਹਨੇਰੇ ਭਰੀਆਂ ਰਿਆਸਤਾਂ ਖਿਲਾਫ ਲੜਦੇ ਹਨ। ਸ਼ੈਤਾਨ ਦਾ ਕੰਮ ਹੁੰਦਾ ਹੈ ਇੱਕ-ਦੂਜੇ 'ਚ ਗ਼ਲਤਫਹਿਮੀਆਂ ਪੈਦਾ ਕਰਨਾ ਅਤੇ ਇੱਕ-ਦੂਜੇ ਨੂੰ ਠੇਸ ਪਹੁੰਚਾਉਣ ਲਈ ਇਹ ਲੋਕਾਂ ਦਾ ਇਸਤੇਮਾਲ ਕਰਦਾ ਹੈ, ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀ ਲੜਾਈ ਹਮੇਸ਼ਾ ਉਸਦੇ ਖਿਲਾਫ ਹੈ! ਸਾਡੀ ਦੁਨੀਆਂ ਇੱਕ ਡਿੱਗੀ ਹੋਈ ਜਗ੍ਹਾ ਹੈ, ਅਤੇ ਮਨੁੱਖ ਹੋਣ ਦੇ ਨਾਤੇ, ਅਸੀਂ ਅਕਸਰ ਇੱਕ ਦੂਜੇ ਨੂੰ ਪਰੇਸ਼ਾਨ ਕਰਦੇ ਹਾਂ ਤੇ ਜ਼ੁਲਮ ਕਰਦੇ ਹਾਂ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਇੱਕ-ਦੂਜੇ ਨਾਲ ਬਿਲਕੁਲ ਵੀ ਲੜਨਾ ਨਹੀਂ ਚਾਹੀਦਾ, ਕਿਉਂਕਿ ਨਹੀਂ ਤਾਂ ਦੁਸ਼ਮਣ ਦੇ ਜਾਲ ਵਿੱਚ ਫਸਿਆ ਜਾਵੇਗਾ।
ਪ੍ਰਮਾਤਮਾ ਸਭ ਨੂੰ ਪਿਆਰ ਕਰਦਾ ਹੈ। ਜਦੋਂ ਵੀ ਅਸੀਂ ਕੋਈ ਗ਼ਲਤੀ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ 'ਤੇ ਪ੍ਰਮਾਤਮਾ ਦਇਆ ਕਰਦਾ ਹੈ ਜਿਸਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ, ਇਸ ਕਰਕੇ ਸਾਨੂੰ ਵੀ ਦੂਜਿਆਂ ਤੇ ਦਇਆ ਕਰਨੀ ਚਾਹੀਦੀ ਹੈ। ਕਦੇ-ਕਦੇ ਦੁਸ਼ਮਣ ਆਪਣੇ ਸ਼ਬਦਾਂ ਤੇ ਕੰਮਾਂ ਦਾ ਹੋਰ ਮਤਲਬ ਕੱਢ ਦਿੰਦਾ ਹੈ, ਤਾਂ ਜੋ ਅਸੀਂ ਇੱਕ-ਦੂਜੇ ਨਾਲ ਗੁੱਸੇ ਹੋ ਜਾਈਏ। ਪਰ, ਪ੍ਰਮਾਤਮਾ ਸਭ ਨੂੰ ਪਿਆਰ ਕਰਦਾ ਹੈ, ਅਤੇ ਇਸੇ ਲਈ ਸਾਨੂੰ ਵੀ ਹਰ ਕਿਸੇ ਨੂੰ ਪਿਆਰ ਕਰਨਾ ਚਾਹੀਦਾ ਹੈ।
ਐਕਟਸ ਦੀ ਕਿਤਾਬ ਵਿੱਚ ਅੱਜ ਦੀ ਬਾਈਬਲ ਕਹਾਣੀ ਅਨੁਸਾਰ, ਪੌਲ ਅਤੇ ਸਿਲਾਸ ਨੂੰ ਜੇਲ 'ਚ ਸੁੱਟ ਦਿੱਤਾ ਗਿਆ ਹੈ। ਰਖਵਾਲੇ ਉਹਨਾਂ 'ਤੇ ਬਹੁਤ ਹੀ ਬੇਰਹਿਮੀ ਦਿਖਾਉਂਦੇ ਹਨ, ਜਦੋਂ ਕਿ ਉਹਨਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਪਰ, ਜਦੋਂ ਪ੍ਰਮਾਤਮਾ ਉਹਨਾਂ ਨੂੰ ਭੱਜਣ ਦਾ ਰਾਹ ਦਿਖਾਉਂਦੇ ਹਨ, ਤਾਂ ਉਹ ਰਖਵਾਲਿਆਂ ਨਾਲ ਬਦਲਾ ਨਹੀਂ ਲੈਂਦੇ, ਸਗੋਂ ਉਹ ਉਹਨਾਂ 'ਤੇ ਦਇਆ ਕਰਦੇ ਹਨ, ਤੇ ਰਖਵਾਲਿਆਂ ਦੀ ਤੇ ਉਹਨਾਂ ਦੇ ਪੂਰੇ ਪਰਿਵਾਰ ਦੀ ਸੁੱਖ ਮਨਾਉਂਦੇ ਹਨ! ਪੌਲ ਅਤੇ ਸਿਲਾਸ ਨੇ ਰਖਵਾਲਿਆਂ ਨੂੰ ਦੋਸ਼ੀ ਠਹਿਰਾ ਦਿੱਤਾ ਹੋਣਾ ਸੀ, ਪਰ ਬਜਾਏ ਇਸਦੇ ਉਹਨਾਂ ਨੇ ਇਹ ਯਾਦ ਰੱਖਿਆ ਕਿ ਉਹਨਾਂ ਦੀ ਲੜਾਈ ਸ਼ੈਤਾਨ ਦੇ ਖਿਲਾਫ ਹੈ ਅਤੇ ਨਾ ਕਿ ਲੋਕਾਂ ਖਿਲਾਫ।
ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਵੇਂ ਹੀ ਅਸੀਂ ਪ੍ਰਮਾਤਮਾ ਦਾ ਕਵਚ ਪਹਿਨਦੇ ਹਾਂ, ਤਾਂ ਇਹ ਰੂਹਾਨੀ ਹਨੇਰੇ ਖਿਲਾਫ ਲੜਨ ਲਈ ਹੁੰਦਾ ਹੈ ਅਤੇ ਨਾ ਕਿ ਸਾਥੀਆਂ ਨਾਲ ਲੜਨ ਲਈ!
"ਮੈਂਦੁਸ਼ਮਣਖਿਲਾਫਲੜਾਂਗਾ, ਤੇਨਾਕਿਮੇਰੇਆਸੇ-ਪਾਸੇਰਹਿੰਦੇਲੋਕਾਂਨਾਲ।"
ਪ੍ਰਸ਼ਨ :
1. ਇਹਨਾਂ ਸ਼ਬਦਾਂ ਦਾ ਕੀ ਮਤਲਬ ਹੈ? "ਸ਼ਕਤੀਆਂ, ਅਧਿਕਾਰੀ, ਅਤੇ ਸ਼ਕਤੀਆਂ, ਜੋ ਇਸ ਹਨੇਰੇ ਭਰੀ ਦੁਨੀਆਂ ਤੇ ਸ਼ੈਤਾਨੀ ਰੂਹਾਂ ਨਾਲ ਭਰੀ ਦੁਨੀਆਂ ਤੇ ਰਾਜ ਕਰਦੇ ਹਨ।" ਅਫ਼ੀਜ਼ਨ 6:12
2. ਅਜਿਹੀਆਂ ਕਿਹੜੀਆਂ ਉਦਾਹਰਣਾਂ ਹਨ ਜਦੋਂ ਅਸੀਂ ਹਨੇਰੇ ਦੀ ਦੁਨੀਆਂ ਖਿਲਾਫ ਲੜਨ ਦੀ ਬਜਾਏ ਲੋਕਾਂ ਨਾਲ ਲੜੇ ਹੋਈਏ?
3. ਪ੍ਰਮਾਤਮਾ ਕਿਉਂ ਚਾਹੁੰਦੇ ਹਨ ਕਿ ਅਸੀਂ ਪ੍ਰਮਾਤਮਾ ਦੇ ਕਵਚ ਬਾਰੇ ਜਾਣੀਏ?
4. ਜੇਲ 'ਚਸੁੱਟੇਜਾਣਤੋਂਪਹਿਲਾਂਪੌਲਅਤੇਸਿਲਾਸਨਾਲਕਿਹੜੀਦਰਦਨਾਕਘਟਨਾਵਾਪਰੀ?
5. ਜੇਲਰਦੇਇਸਸਵਾਲਦਾਕੀਜਵਾਬਸੀ, "ਬਚਣਲਈਮੈਨੂੰਕੀਕਰਨਾਚਾਹੀਦਾਹੈ?" ਉਹਨਾਂਨੇਉਹਨੂੰਦੱਸਿਆ, "ਪ੍ਰਮਾਤਮਾਈਸਾਮਸੀਹ 'ਚਵਿਸ਼ਵਾਸਰੱਖੋਅਤੇਤੁਸੀਂਬਚਜਾਓਗੇ।" ਐਕਟਸ 16:31