ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ预览

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

10天中的第9天

ਰੂਹਾਨੀ ਤਲਵਾਰ

ਬਾਈਬਲ ਦੀ ਕਹਾਣੀ - ਪੀਟਰ ਭੀੜ ਨਾਲ ਗੱਲ ਕਰਦਾ ਹੈ " ਐਕਟ 2:12-17, 22-30, 34-41 "

ਰੂਹਾਨੀ ਤਲਵਾਰ ਕਵਚ ਦਾ ਪਹਿਲਾ ਹਿੱਸਾ ਹੈ ਜੋ ਅਸਲ 'ਚ ਇੱਕ ਹਥਿਆਰ ਹੈ, ਨਾ ਕਿ ਇੱਕ ਰੱਖਿਆ ਕਰਨ ਵਾਲੀ ਚੀਜ਼। ਇਸਦਾ ਮਤਲਬ ਇਹ ਹੈ ਕਿ ਇਸਦੇ ਨਾਲ ਅਸੀਂ ਦੁਸ਼ਮਣ ਖਿਲਾਫ ਗੁੱਸਾ ਦਿਖਾ ਸਕਦੇ ਹਾਂ। "ਰੂਹਾਨੀ ਤਲਵਾਰ" ਬਾਈਬਲ ਹੈ, ਜਾਂ ਪ੍ਰਮਾਤਮਾ ਦਾ ਬਚਨ ਹੈ। ਲੜਾਈ 'ਚ ਤੁਹਾਡੀ ਤਲਵਾਰ ਵਰਤਣ ਲਈ, ਤੁਹਾਨੂੰ ਸ਼ਾਸਤਰ ਨੂੰ ਜਾਣਨਾ ਪਵੇਗਾ। ਇਸਦਾ ਮਤਲਬ ਹੈ ਪੂਰੀ ਬਾਈਬਲ ਨੂੰ ਵਾਰ-ਵਾਰ ਪੜ੍ਹਨਾ ਅਤੇ ਬਾਈਬਲ ਦੀਆਂ ਤੁਕਾਂ ਵੀ ਯਾਦ ਕਰਨਾ।

ਐਕਟਸ ਦੀ ਕਿਤਾਬ ਵਿੱਚ ਅੱਜ ਦੀ ਸੱਚੀ ਕਹਾਣੀ ਅਨੁਸਾਰ ਪੀਟਰ ਭੀੜ 'ਚ ਪ੍ਰਚਾਰ ਕਰਨ ਲਈ ਸ਼ਾਸ਼ਤਰ ਵਰਤਦਾ ਹੈ। ਉੱਥੇ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਪ੍ਰਮਾਤਮਾ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਹਨਾਂ ਨੇ ਉਸਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ ਮਜ਼ਾਕ ਉਡਾਇਆ, ਪੀਟਰ ਉਹਨਾਂ ਨਾਲ ਗੱਲ ਕਰਨ ਲਈ ਖੜ੍ਹਾ ਹੋਇਆ; ਉਸਨੇ ਉਹਨਾਂ ਨੂੰ ਧਰਮ ਦੀ ਸਿੱਖਿਆ ਹੀ ਨਹੀਂ ਦਿੱਤੀ, ਸਗੋਂ ਲੜਾਈ ਲੜਨ ਲਈ ਸ਼ਾਸਤਰ ਦੀ ਵਰਤੋਂ ਵੀ ਕੀਤੀ। ਜਦੋਂ ਸਾਡੇ ਸ਼ਾਸਤਰ ਯਾਦ ਹੁੰਦਾ ਹੈ, ਤਾਂ ਅਸੀਂ ਜ਼ਿੰਦਗੀ 'ਚ ਲੋੜ ਪੈਣ 'ਤੇ ਇਸਦੀ ਵਰਤੋਂ ਕਰ ਸਕਦੇ ਹੋ। ਉਸ ਦਿਨ ਤਿੰਨ ਹਜ਼ਾਰ ਲੋਕ ਬਚਾਏ ਗਏ ਅਤੇ ਉਹ ਚਰਚ 'ਚ ਸ਼ਾਮਿਲ ਹੋਏ ਕਿਉਂਕਿ ਪੀਟਰ ਨੇ ਪ੍ਰਮਾਤਮਾ ਦੇ ਬਚਨ ਦਾ ਪ੍ਰਚਾਰ ਕੀਤਾ ਸੀ! ਕਿੰਨਾ ਵੱਡਾ ਆਸ਼ੀਰਵਾਦ ਹੈ! ਪੀਟਰ ਨੇ ਕੁਸ਼ਲਤਾ ਨਾਲ ਆਪਣੀ ਤਲਵਾਰ ਦੀ ਵਰਤੋਂ ਕੀਤੀ ਕਿਉਂਕਿ ਉਸਨੂੰ ਆਪਣੀ ਉਸ ਸਥਿਤੀ ਲਈ ਬਿਲਕੁਲ ਪ੍ਰਫੈਕਟ ਸ਼ਾਸਤਰ ਯਾਦ ਸੀ। ਉਹ ਕੁਸ਼ਲਤਾ ਨਾਲ ਦੁਸ਼ਮਣ ਨਾਲ ਲੜਿਆ ਅਤੇ ਪ੍ਰਮਾਤਮਾ ਦੀ ਝੋਲੀ 'ਚ 3000 ਲੋਕ ਜਿੱਤਕੇ ਪਾ ਦਿੱਤੇ! ਜਿੰਨੀਆਂ ਜਿਆਦਾ ਬਾਈਬਲ ਦੀਆਂ ਤੁਕਾਂ ਤੁਹਾਨੂੰ ਯਾਦ ਹੋਣਗੀਆਂ, ਤਲਵਾਰ ਨੂੰ ਵੀ ਤੁਸੀਂ ਉਨਾ ਵਧੀਆ ਹੀ ਸੰਭਾਲ ਪਾਓਗੇ।

ਜਦੋਂ ਅਸੀਂ ਸ਼ਬਦ ਪੜ੍ਹ ਲਿਆ ਅਤੇ ਇਸਨੂੰ ਯਾਦ ਕਰ ਲਿਆ, ਤਾਂ ਜਦੋਂ ਵੀ ਸਾਨੂੰ ਇਸਦੀ ਲੋੜ ਪਵੇਗੀ ਤਾਂ ਪ੍ਰਮਾਤਮਾ ਸਾਨੂੰ ਇਹ ਸ਼ਬਦ ਯਾਦ ਕਰਾ ਦੇਵੇਗਾ। ਕਿਵੇਂ ਹੋ ਆਪਣੀ ਤਲਵਾਰ ਦੇ ਨਾਲ?

"ਮੈਂ ਪ੍ਰਮਾਤਮਾ ਦੇ ਬਚਨ ਨੂੰ ਸਮਝਾਂਗਾ ਅਤੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਅਪਨਾਂਵਾਂਗਾ।"

ਪ੍ਰਸ਼ਨ :

1. ਤੁਸੀਂ ਦੁਸ਼ਮਣ ਖਿਲਾਫ ਕਦੋਂ ਗੁੱਸੇ ਹੋ ਸਕਦੇ ਹੋ?

2. ਅਸਲੀ ਜ਼ਿੰਦਗੀ 'ਚ ਆਪਣੀ ਤਲਵਾਰ ਨਾਲ ਵਾਰ ਕਰਨ ਦੀ ਕਿਹੜੀ ਇੱਕ ਉਦਾਹਰਣ ਹੈ?

3. ਰੂਹਾਨੀ ਤਲਵਾਰ ਦੀ ਗ਼ਲਤ ਵਰਤੋਂ ਕਿਵੇਂ ਹੋ ਸਕਦੀ ਹੈ?

4. ਪੈਂਟੇਕੋਸਟ ਦੇ ਦਿਨ ਜੇਰੂਸਲੱਮ 'ਚ ਪੀਟਰ ਨੇ ਜੋ ਵੀ ਕਿਹਾ ਉਸਦੇ ਕਰਕੇ ਕਿੰਨੇ ਲੋਕ ਈਸਾਈ ਬਣੇ?

5. ਇਹ ਨਵੇਂ ਈਸਾਈ ਮਸੀਹ ਨੂੰ ਫੌਲੋ ਕਰਨ ਜਾ ਰਹੇ ਸਨ ਉਹਨਾਂ ਨੇ ਇਹ ਦਿਖਾਉਣ ਲਈ ਕੀ ਕੀਤਾ?

读经计划介绍

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

ਭਗਵਾਨ ਦਾ ਕਵਚ ਪਹਿਨਣ ਤੋਂ ਭਾਵ ਸਵੇਰੇ ਉੱਠਕੇ ਪ੍ਰਾਰਥਨਾ ਕਰਨਾ ਨਹੀਂ ਹੈ ਬਲਕਿ ਇੱਕ ਜੀਵਨ ਦਾ ਢੰਗ ਹੈ ਜੋ ਅਸੀਂ ਛੋਟੀ ਉਮਰੇ ਸ਼ੁਰੂ ਕਰ ਸਕਦੇ ਹਾਂ। ਕ੍ਰਿਸਟੀ ਕਰੌਸ ਨੇ ਇਸ ਰੀਡਿੰਗ ਗਾਈਡ ਵਿੱਚ ਬੁੱਕ ਔਫ ਐਕਟਸ ਦੇ ਬਹਾਦਰ ਲੋਕਾਂ ਦਾ ਵਰਣਨ ਕੀਤਾ ਹੈ।

More

相关题材的计划