ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ预览

ਇਮਾਨਦਾਰੀਭਰਿਆਛਾਤੀਕਵਚ
ਬਾਈਬਲਦੀਕਹਾਣੀ - ਕੌਰਨੀਲੀਅਸ " ਐਕਟ 10:9-23 "
ਅਫ਼ੀਜ਼ਨ ਅਧਿਆਇ 6 ਵਿੱਚ ਪ੍ਰਮਾਤਮਾ ਦੇ ਕਵਚ ਦਾ ਅਗਲਾ ਹਿੱਸਾ ਹੈ ਇਮਾਨਦਾਰੀ ਭਰਿਆ ਛਾਤੀ ਕਵਚ। ਇਮਾਨਦਾਰੀ ਦਾ ਮਤਲਬ ਹੈ ਆਪਣਾ ਧਾਰਮਿਕ ਰੂਪ ਦਿਖਾਉਣਾ, ਜਾਂ ਉਹ ਕਰਨਾ ਜੋ ਵਧੀਆ ਹੈ, ਸਹੀ ਹੈ ਅਤੇ ਵਫ਼ਾਦਾਰੀ ਨਿਭਾਉਣਾ। ਪ੍ਰਮਾਤਮਾ ਅੱਗੇ ਲਗਾਤਾਰ ਸਹੀ ਕੰਮ ਕਰਨ ਨਾਲ ਹੀ ਸਾਡੀ ਛਾਤੀ ਦਾ ਕਵਚ ਆਪਣੀ ਜਗ੍ਹਾ 'ਤੇ ਟਿਕਿਆ ਰਹਿੰਦਾ ਹੈ। ਸ਼ਾਸਤਰਾਂ 'ਚ ਪ੍ਰਮਾਤਮਾ ਸਾਨੂੰ ਸਮਝਦਾਰ ਬਣਨ ਲਈ ਅਤੇ ਸਹੀ ਕੰਮ ਕਰਨ ਲਈ ਕਹਿੰਦਾ ਹੈ। ਜਦੋਂ ਅਸੀਂ ਸਹੀ ਕੰਮ ਕਰਦੇ ਹਾਂ, ਤਾਂ ਸਾਨੂੰ ਕੋਈ ਫਿਕਰ ਨਹੀਂ ਰਹਿੰਦੀ ਕਿਉਂਕਿ ਸਾਡੇ ਕੋਲ ਸਾਡਾ ਛਾਤੀ ਕਵਚ ਹੁੰਦਾ ਹੈ, ਅਤੇ ਯੁੱਧ ਵੇਲੇ ਸਾਡੇ ਦਿਲ ਪੂਰੀ ਚੰਗੀ ਤਰ੍ਹਾਂ ਸੁਰੱਖਿਅਤ ਹੁੰਦੇ ਹਨ। ਛਾਤੀ ਕਵਚ ਬਾਰੇ ਕੁਝ ਖਾਸ ਗੱਲ ਇਹ ਹੁੰਦੀ ਹੈ ਕਿ ਇਹ ਸਾਡੇ ਦਿਲ ਨੂੰ ਬਚਾਉਂਦਾ ਹੈ ਜੋ ਕਿ ਇੱਕ ਬਹੁਤ ਹੀ ਜਰੂਰੀ ਅੰਗ ਹੈ, ਪਰ ਸਿਰਫ ਮੂਹਰੋਂ ਹੀ ਬਚਾਉਂਦਾ ਹੈ। ਜਦੋਂ ਅਸੀਂ ਇਸਨੂੰ ਪਹਿਨ ਲੈਂਦੇ ਹਾਂ, ਤਾਂ ਅਸੀਂ ਥੋੜ੍ਹੇ-ਬਹੁਤੇ ਜਖਮੀ ਤਾਂ ਹੋ ਸਕਦੇ ਹਾਂ ਪਰ ਫਿਰ ਤੋਂ ਉੱਠ ਸਕਦੇ ਹਾਂ ਅਤੇ ਜੰਗ ਜਾਰੀ ਰੱਖ ਸਕਦੇ ਹਾਂ। ਪਰ, ਸਾਨੂੰ ਜੰਗ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਛਾਤੀ ਕਵਚ ਤਾਂ ਸਿਰਫ ਮੂਹਰੋਂ ਹੀ ਢਕਦਾ ਹੈ। ਜੇ ਅਸੀਂ ਮੁੜ ਗਏ ਜਾਂ ਜੰਗ ਤੋਂ ਮੂੰਹ ਮੋੜ ਕੇ ਭੱਜਣ ਲੱਗੇ, ਤਾਂ ਇਹ ਸਾਨੂੰ ਨਹੀਂ ਬਚਾਵੇਗਾ।
ਧਾਰਮਿਕ ਰੂਪ ਅਤੇ ਇਮਾਨਦਾਰੀ ਕੀ ਹਨ? ਸਾਨੂੰ ਕਿਵੇਂ ਪਤਾ ਲੱਗੇਗਾ ਜੇ ਸਾਡੇ 'ਚ ਇਹ ਹਨ? ਬਾਈਬਲ ਦੇ ਮੁਤਾਬਿਕ ਕੌਰਨੀਲੀਅਸ ਇੱਕ ਸੱਚਾ ਧਾਰਮਿਕ ਇਨਸਾਨ ਸੀ ਅਤੇ ਪ੍ਰਮਾਤਮਾ ਤੋਂ ਡਰਨ ਵਾਲਾ ਸੀ ਜਿਸਨੇ ਲਗਾਤਾਰ ਉਦਾਰਤਾ ਨਾਲ ਪ੍ਰਾਰਥਨਾ ਕੀਤੀ। ਬਾਈਬਲ ਇਹ ਵੀ ਕਹਿੰਦੀ ਹੈ ਕਿ ਸਾਰੇ ਯਹੂਦੀ ਲੋਕਾਂ ਨੇ ਉਸਦਾ ਆਦਰ ਕੀਤਾ। ਹੋਰਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਇਮਾਨਦਾਰ ਹੋ, ਕਿਉਂਕਿ ਸਮੇਂ ਦੇ ਨਾਲ ਤਾਂ ਪਤਾ ਲੱਗ ਹੀ ਜਾਂਦਾ ਹੈ। ਕੌਰਨੀਲੀਅਸ ਨੇ ਇਮਾਨਦਾਰੀ ਭਰਿਆ ਛਾਤੀ ਕਵਚ ਪਹਿਨਿਆ ਹੋਇਆ ਸੀ। ਉਸ ਸਮੇਂ 'ਤੇ, ਕਾਨੂੰਨ ਅਜਿਹਾ ਸੀ ਕਿ ਯਹੂਦੀ ਲੋਕ ਨਾਸਤਿਕ ਈਸਾਈ ਲੋਕਾਂ ਨਾਲ ਨਾ ਤਾਂ ਗੱਲ ਕਰ ਸਕਦੇ ਸਨ ਤੇ ਨਾ ਹੀ ਉਹਨਾਂ ਦੇ ਘਰ ਜਾ ਸਕਦੇ ਸਨ ਜਾਂ ਉਹਨਾਂ ਨੂੰ ਮਿਲ ਸਕਦੇ ਸਨ। (ਐਕਟ 10:28) ਪ੍ਰਮਾਤਮਾ ਨੇ ਪੀਟਰ ਨੂੰ ਸੋਚ ਦਿੱਤੀ ਕਿ ਉਹ ਜਾਵੇ ਤੇ ਕੌਰਨੀਲੀਅਸ ਨਾਲ ਖੁਸ਼ਖਬਰੀ ਸਾਂਝੀ ਕਰੇ।
ਕਿਉਂਕਿ ਕੌਰਨੀਲੀਅਸ ਇੱਕ ਧਾਰਮਿਕ ਇਨਸਾਨ ਸੀ, ਇਸ ਕਰਕੇ ਉਸਨੂੰ ਬਚਾਉਣ ਲਈ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਚਾਉਣ ਲਈ ਪ੍ਰਮਾਤਮਾ ਨੇ ਕਿਸੇ ਨੂੰ ਭੇਜਿਆ (ਉਹ ਵੀ ਕਾਨੂੰਨ ਦੇ ਖਿਲਾਫ ਹੋਕੇ)!
"ਮੈਂਹਮੇਸ਼ਾਸਹੀਕੰਮਕਰਾਂਗਾ।"
ਪ੍ਰਸ਼ਨ :
1. ਆਪਣੀ ਜ਼ਿੰਦਗੀ ਦੇ ਕਿਹੜੇ ਹਾਲਾਤਾਂ 'ਚ ਤੁਸੀਂ ਇਹ ਦਿਖਾਇਆ ਹੈ ਕਿ ਤੁਸੀਂ ਇਮਾਨਦਾਰੀ ਭਰਿਆ ਛਾਤੀ ਕਵਚ ਪਹਿਨਿਆ ਹੋਇਆ ਹੈ ਅਤੇ ਕਿਹੜੇ ਹਾਲਾਤਾਂ 'ਚ ਨਹੀਂ?
2. ਇਹ ਦੱਸੋ ਕਿ ਇਮਾਨਦਾਰੀ ਝੂਠੀ ਕਿਵੇਂ ਪੈ ਸਕਦੀ ਹੈ।
3. ਕਿਹੜੇ ਹਾਲਾਤਾਂ 'ਚ ਤੁਸੀਂ ਸੋਚੋਂਗੇ ਕਿ ਸ਼ਰਮਿੰਦਾ ਹੋਣ ਤੋਂ ਬੇਹਤਰ ਤਾਂ ਕੁਝ ਵੀ ਨਾ ਕਰਨਾ ਹੀ ਚੰਗਾ ਹੈ?
4. ਪੀਟਰ ਕਿਸਦੇ ਘਰੇ ਗਿਆ? ਇਹ ਅਜੀਬ ਕਿਉਂ ਸੀ?
5. ਏਰੀਏ ਵਿੱਚ ਕੌਰਨੀਲੀਅਸ ਬਾਕੀ ਬੰਦਿਆਂ ਤੋਂ ਕਿਵੇਂ ਵੱਖਰਾ ਸੀ?