ਜ਼ਕਰਯਾਹ 3

3
ਪ੍ਰਧਾਨ ਜਾਜਕ ਲਈ ਸਾਫ਼ ਕੱਪੜੇ
1ਫਿਰ ਉਸਨੇ ਮੈਨੂੰ ਯਹੋਸ਼ੁਆ ਪ੍ਰਧਾਨ ਜਾਜਕ ਦਿਖਾਇਆ ਜੋ ਯਾਹਵੇਹ ਦੇ ਦੂਤ ਦੇ ਸਾਮ੍ਹਣੇ ਖੜ੍ਹਾ ਸੀ ਅਤੇ ਸ਼ੈਤਾਨ#3:1 ਸ਼ੈਤਾਨ ਇਬਰਾਨੀ ਭਾਸ਼ਾ ਦਾ ਅਰਥ ਵਿਰੋਧੀ ਉਸ ਦੇ ਸੱਜੇ ਪਾਸੇ ਉੱਤੇ ਦੋਸ਼ ਲਗਾਉਣ ਲਈ ਖੜ੍ਹਾ ਸੀ। 2ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਹੇ ਸ਼ੈਤਾਨ! ਯਾਹਵੇਹ ਤੈਨੂੰ ਝਿੜਕਦਾ ਹੈ, ਯਾਹਵੇਹ, ਜਿਸ ਨੇ ਯੇਰੂਸ਼ਲੇਮ ਨੂੰ ਚੁਣਿਆ ਹੈ, ਤੈਨੂੰ ਝਿੜਕਦਾ ਹੈ! ਕੀ ਇਹ ਆਦਮੀ ਅੱਗ ਤੋਂ ਖੋਹੀ ਗਈ ਬਲਦੀ ਸੋਟੀ ਨਹੀਂ ਹੈ?”
3ਹੁਣ ਯਹੋਸ਼ੁਆ ਨੇ ਗੰਦੇ ਕੱਪੜੇ ਪਾਏ ਹੋਏ ਸਨ ਜਦੋਂ ਉਹ ਦੂਤ ਦੇ ਸਾਮ੍ਹਣੇ ਖੜ੍ਹਾ ਸੀ। 4ਦੂਤ ਨੇ ਉਹਨਾਂ ਨੂੰ ਜਿਹੜੇ ਉਸ ਦੇ ਅੱਗੇ ਖੜ੍ਹੇ ਸਨ ਆਖਿਆ, “ਉਸ ਦੇ ਗੰਦੇ ਕੱਪੜੇ ਲਾਹ ਦਿਓ।”
ਤਦ ਉਸ ਨੇ ਯਹੋਸ਼ੁਆ ਨੂੰ ਕਿਹਾ, “ਵੇਖ, ਮੈਂ ਤੇਰਾ ਪਾਪ ਦੂਰ ਕਰ ਲਿਆ ਹੈ ਅਤੇ ਮੈਂ ਤੇਰੇ ਉੱਤੇ ਚੰਗੇ ਕੱਪੜੇ ਪਾਵਾਂਗਾ।”
5ਫਿਰ ਮੈਂ ਕਿਹਾ, “ਉਸ ਦੇ ਸਿਰ ਤੇ ਸਾਫ਼ ਪੱਗ ਬੰਨ੍ਹੋ।” ਇਸ ਲਈ ਉਹਨਾਂ ਨੇ ਉਸਦੇ ਸਿਰ ਤੇ ਇੱਕ ਸਾਫ਼ ਪੱਗ ਬੰਨ੍ਹੀ ਅਤੇ ਉਸਨੂੰ ਕੱਪੜੇ ਪਹਿਨਾਏ, ਜਦ ਕਿ ਯਾਹਵੇਹ ਦਾ ਦੂਤ ਕੋਲ ਖੜ੍ਹਾ ਸੀ।
6ਯਾਹਵੇਹ ਦੇ ਦੂਤ ਨੇ ਯਹੋਸ਼ੁਆ ਨੂੰ ਇਹ ਹੁਕਮ ਦਿੱਤਾ: 7“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਜੇ ਤੂੰ ਮੇਰਿਆ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।
8“ ‘ਹੇ ਪ੍ਰਧਾਨ ਜਾਜਕ ਯਹੋਸ਼ੁਆ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਸਾਹਮਣੇ ਬੈਠੇ ਹੋਏ ਹਨ, ਜੋ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਤੀਕ ਹਨ: ਮੈਂ ਆਪਣੇ ਸੇਵਕ, ਟਾਹਣੀਆਂ ਨੂੰ ਲਿਆਉਣ ਜਾ ਰਿਹਾ ਹਾਂ। 9ਵੇਖੋ, ਉਹ ਪੱਥਰ ਜੋ ਮੈਂ ਯਹੋਸ਼ੁਆ ਦੇ ਸਾਹਮਣੇ ਰੱਖਿਆ ਹੈ! ਉਸ ਇੱਕ ਪੱਥਰ ਉੱਤੇ ਸੱਤ ਅੱਖਾਂ ਹਨ, ਅਤੇ ਮੈਂ ਇਸ ਉੱਤੇ ਇੱਕ ਸ਼ਿਲਾਲੇਖ ਉੱਕਰ ਦਿਆਂਗਾ,’ ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਅਤੇ ਮੈਂ ਇੱਕ ਦਿਨ ਵਿੱਚ ਇਸ ਧਰਤੀ ਦੇ ਪਾਪ ਨੂੰ ਦੂਰ ਕਰ ਦਿਆਂਗਾ।
10“ ‘ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਰੁੱਖ ਹੇਠਾਂ ਬੈਠਣ ਲਈ ਬੁਲਾਵੇਗਾ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

ที่ได้เลือกล่าสุด:

ਜ਼ਕਰਯਾਹ 3: PCB

เน้นข้อความ

แบ่งปัน

คัดลอก

None

ต้องการเน้นข้อความที่บันทึกไว้ตลอดทั้งอุปกรณ์ของคุณหรือไม่? ลงทะเบียน หรือลงชื่อเข้าใช้