ਜ਼ਕਰਯਾਹ 2

2
ਇੱਕ ਮਾਪਣ ਵਾਲੀ ਡੋਰੀ ਵਾਲਾ ਇੱਕ ਆਦਮੀ
1ਫਿਰ ਮੈਂ ਉੱਪਰ ਦੇਖਿਆ, ਇੱਕ ਮਨੁੱਖ ਦੇ ਹੱਥ ਵਿੱਚ ਮਾਪਣ ਵਾਲੀ ਡੋਰੀ ਸੀ। 2ਮੈਂ ਪੁੱਛਿਆ, “ਤੂੰ ਕਿੱਥੇ ਜਾ ਰਿਹਾ ਹਾਂ?”
ਉਸਨੇ ਮੈਨੂੰ ਉੱਤਰ ਦਿੱਤਾ, “ਯੇਰੂਸ਼ਲੇਮ ਨੂੰ ਮਾਪਣ ਲਈ, ਇਹ ਪਤਾ ਲਗਾਉਣ ਲਈ ਕਿ ਇਹ ਕਿੰਨਾ ਚੌੜਾ ਅਤੇ ਕਿੰਨਾ ਲੰਬਾ ਹੈ।”
3ਜਦੋਂ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਵਾਪਸ ਜਾਣ ਲੱਗਾ ਤਾਂ ਇੱਕ ਹੋਰ ਦੂਤ ਉਸ ਨੂੰ ਮਿਲਣ ਲਈ ਆਇਆ 4ਅਤੇ ਉਸ ਨੂੰ ਕਿਹਾ: “ਭੱਜ ਕੇ ਉਸ ਜੁਆਨ ਨੂੰ ਆਖ, ‘ਯੇਰੂਸ਼ਲੇਮ ਕਿਸੇ ਦਿਨ ਲੋਕਾਂ ਅਤੇ ਪਸ਼ੂਆਂ ਨਾਲ ਇੰਨਾ ਭਰਿਆ ਹੋਵੇਗਾ ਕਿ ਉੱਥੇ ਹਰ ਕਿਸੇ ਲਈ ਜਗ੍ਹਾ ਨਹੀਂ ਹੋਵੇਗੀ! ਅਤੇ ਸ਼ਹਿਰ ਬਿਨਾਂ ਕੰਧਾਂ ਦੇ ਹੋਵੇਗਾ। 5ਅਤੇ ਮੈਂ ਖੁਦ ਇਸ ਦੇ ਦੁਆਲੇ ਅੱਗ ਦੀ ਕੰਧ ਹੋਵਾਂਗਾ, ਅਤੇ ਮੈਂ ਇਸ ਦੇ ਅੰਦਰ ਉਸਦੀ ਮਹਿਮਾ ਹੋਵਾਂਗਾ, ਯਾਹਵੇਹ ਦਾ ਵਾਕ ਹੈ।’ ”
6ਯਾਹਵੇਹ ਦਾ ਵਾਕ ਹੈ, “ਆਓ! ਆਓ! ਉੱਤਰ ਦੀ ਧਰਤੀ ਤੋਂ ਭੱਜ ਜਾਓ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਨੂੰ ਅਕਾਸ਼ ਦੀਆਂ ਚਾਰ ਹਵਾਵਾਂ ਵਿੱਚ ਖਿੰਡਾ ਦਿੱਤਾ ਹੈ।”
7“ਹੇ ਸੀਯੋਨ ਦੇ ਲੋਕਾਂ! ਭੱਜ ਜਾਉ, ਤੁਸੀਂ ਜੋ ਬਾਬੇਲ ਦੀ ਧੀ ਦੇ ਨਾਲ ਵੱਸਦੇ ਹੋ!” 8ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: “ਉਸ ਨੇ ਆਪਣੀ ਮਹਿਮਾ ਦੀ ਖ਼ਾਤਰ ਮੈਨੂੰ ਉਨ੍ਹਾਂ ਕੌਮਾਂ ਦੇ ਵਿਰੁੱਧ ਭੇਜਿਆ ਹੈ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਹੈ, ਕਿਉਂ ਜੋ ਜਿਹੜਾ ਤੁਹਾਨੂੰ ਛੂਹੰਦਾ ਹੈ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂਹੰਦਾ ਹੈ 9ਮੈਂ ਉਨ੍ਹਾਂ ਦੇ ਵਿਰੁੱਧ ਆਪਣਾ ਹੱਥ ਜ਼ਰੂਰ ਚੁੱਕਾਂਗਾ ਤਾਂ ਜੋ ਉਨ੍ਹਾਂ ਦੇ ਦਾਸ ਉਨ੍ਹਾਂ ਨੂੰ ਲੁੱਟ ਲੈਣ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਭੇਜਿਆ ਹੈ।
10“ਹੇ ਸੀਯੋਨ ਦੀਏ ਧੀਏ, ਜੈਕਾਰਾ ਬੋਲ ਅਤੇ ਅਨੰਦ ਹੋ ਕਿਉਂ ਜੋ ਦੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ,” ਯਾਹਵੇਹ ਦਾ ਵਾਕ ਹੈ। 11“ਉਸ ਦਿਨ ਬਹੁਤ ਸਾਰੀਆਂ ਕੌਮਾਂ ਯਾਹਵੇਹ ਨਾਲ ਜੁੜ ਜਾਣਗੀਆਂ ਅਤੇ ਉਹ ਮੇਰੇ ਲੋਕ ਬਣ ਜਾਣਗੇ। ਮੈਂ ਤੁਹਾਡੇ ਵਿਚਕਾਰ ਰਹਾਂਗਾ ਅਤੇ ਤੁਸੀਂ ਜਾਣੋਗੇ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। 12ਯਾਹਵੇਹ ਪਵਿੱਤਰ ਧਰਤੀ ਵਿੱਚ ਯਹੂਦਾਹ ਨੂੰ ਆਪਣੇ ਹਿੱਸੇ ਵਜੋਂ ਵਿਰਾਸਤ ਵਿੱਚ ਪ੍ਰਾਪਤ ਕਰੇਗਾ ਅਤੇ ਯੇਰੂਸ਼ਲੇਮ ਨੂੰ ਦੁਬਾਰਾ ਚੁਣੇਗਾ। 13ਸਾਰੀ ਮਨੁੱਖਜਾਤੀ, ਯਾਹਵੇਹ ਦੇ ਅੱਗੇ ਸਥਿਰ ਰਹੋ, ਕਿਉਂਕਿ ਉਸਨੇ ਆਪਣੇ ਆਪ ਨੂੰ ਆਪਣੇ ਪਵਿੱਤਰ ਨਿਵਾਸ ਤੋਂ ਉਠਾਇਆ ਹੈ।”

ที่ได้เลือกล่าสุด:

ਜ਼ਕਰਯਾਹ 2: PCB

เน้นข้อความ

แบ่งปัน

คัดลอก

None

ต้องการเน้นข้อความที่บันทึกไว้ตลอดทั้งอุปกรณ์ของคุณหรือไม่? ลงทะเบียน หรือลงชื่อเข้าใช้